ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਕਪੂਰਥਲਾ ਵਿਖੇ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਪੰਜਾਬ ਮੈਡਮ ਅਮਨਿੰਦਰ ਕੌਰ ਬਰਾੜ ਜੀ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਸ਼੍ਰੀਮਤੀ ਮਮਤਾ ਬਜਾਜ ਜੀ ਦੀ ਰਹਿਨੁਮਾਈ ਹੇਠ ਸਿੱਖਿਆ ਸਪਤਾਹ ਮਨਾਇਆ ਗਿਆ । ਇਸ ਦੇ ਪਹਿਲੇ ਦਿਨ ਹੱਥ ਨਾਲ ਬਣੀ ਟੀ ਐਲ ਐੱਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਡਾਇਟ ਸਿਖਿਆਰਥੀਆਂ ਨੇ ਬਹੁਤ ਉਤਸਾਹ ਦਿਖਾਇਆ। ਸਿੱਖਿਆ ਸਪਤਾਹ ਦੇ ਦੂਜੇ ਦਿਨ ਜਾਦੂ ਦਾ ਪਿਟਾਰਾ ਤੇ ਈ ਪਿਟਾਰਾ ਦਾ ਗਿਆਨ ਦੇਣ ਲਈ ਡਾਇਟ ਸਿਖਿਆਰਥੀਆਂ ਨੂੰ ਪ੍ਰਾਇਮਰੀ ਸਕੂਲ ਲਾਲ ਕੋਠੀ ਵਿਖੇ ਲਿਜਾਇਆ ਗਿਆ ਤੇ ਪ੍ਰੀ ਪ੍ਰਾਇਮਰੀ ਬੱਚਿਆਂ ਨਾਲ਼ ਗਤੀਵਿਧੀਆਂ ਦਿਖਾਈਆਂ ਗਈਆਂ। ਦੋ ਦਿਨ ਦੀ ਵਰਕਸ਼ਾਪ ਵਿੱਚ ਸ਼੍ਰੀ ਮਤੀ ਮਮਤਾ ਬਜਾਜ ਦੀ ਰਹਿਨੁਮਾਈ ਹੇਠ ਲੈਕਚਰਾਰ ਪੰਜਾਬੀ ਸ਼੍ਰੀਮਤੀ ਸੁਰਜੀਤ ਕੌਰ, ਲੈਕਚਰਾਰ ਅੰਗਰੇਜ਼ੀ ਹਰਵਿੰਦਰ ਸਿੰਘ ਭੰਡਾਲ, ਲੈਕਚਰਾਰ ਰਾਜਨੀਤੀ ਸ਼ਾਸਤਰ ਮਹੇਸ਼ ਕੁਮਾਰ, ਮੇਂਟਰ ਹਿੰਦੀ ਯੋਗਿਤਾ ਪਾਸੀ, ਅਸਿਸਟੈਂਟ ਮੈਂਟਰ ਰਜਨੀ ਵਾਲੀਆ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly