ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹਾਂ ਪਰਿਸ਼ਦ ਦੀ ਕੱਚੀ ਸੜਕ ਪਿੰਡ ਸੁੱਧਾਮਾਜਰਾ ਤੋਂ ਚਾਹਲਾਂ ਦੇ ਸ਼ਿਵ ਮੰਦਰ ਤੱਕ ਪੱਕੀ ਕਰਨ ਦਾ ਉਦਮ ਸ਼ਲਾਘਾਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਅਤੇ ਹਰਪਾਲ ਸਿੰਘ ਕਟਾਰੀਆ ਮੱਕੋਂਵਾਲ ਆਗੂ ਬੀਕੇਯੂ ਲੱਖੋਵਾਲ ਅਤੇ ਸੁੱਚਾ ਸਿੰਘ ਮਾਣੇਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ।ਇਹਨਾਂ ਆਗੂਆਂ ਨੇ ਸਤਨਾਮ ਜਲਾਲਪੁਰ ਚੇਅਰਮੈਨ ਜਿਲਾ ਯੋਜਨਾ ਬੋਰਡ ਨਵਾਂਸ਼ਹਿਰ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਉਹਨਾਂ ਦੀ ਲਗਾਤਾਰ ਕੋਸ਼ਿਸ਼ ਨਾਲ ਇਹ ਅੜਿਆ ਹੋਇਆ ਕੰਮ ਸਿਰੇ ਚੜ੍ਹਿਆ ਹੈ। ਆਗੂਆਂ ਨੇ ਕਿਹਾ ਕਿ ਇਹ ਚਾਰ ਕਿਲੋਮੀਟਰ ਦੀ ਪੱਕੀ ਸੜਕ ਬਣਨ ਨਾਲ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਵੱਡੀ ਰਾਹਤ ਮਿਲੇਗੀ। ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਲ੍ਹਾਂ ਪਰਿਸ਼ਦ ਦੀ ਇਸ ਸੜਕ ਨੂੰ ਪਿੰਡ ਆਸਰੋਂ ਤੱਕ ਪੱਕਾ ਕੀਤਾ ਜਾਵੇ। ਕਿਉਂਕਿ ਸਰਕਾਰ ਨੂੰ ਪੱਕੀ ਸੜਕ ਬਣਾਉਣ ਲਈ ਕੋਈ ਨਵੀਂ ਜਮੀਨ ਨਹੀਂ ਖਰੀਦਣੀ ਪੈਣੀ। ਸਿਰਫ ਸੜਕ ਨੂੰ ਪੱਕਾ ਕਰਨ ਦਾ ਹੀ ਖਰਚਾ ਆਉਣਾ ਹੈ ਇਸ ਲਈ ਜੋ ਜਿਲ੍ਹਾਂ ਪਰਿਸ਼ਦ ਦੀ ਪੁਰਾਣੀ ਕੱਚੀ ਸੜਕ ਪਿੰਡ ਆਸਰੋਂ ਤੱਕ ਜਾਂਦੀ ਹੈ ਉਸ ਨੂੰ ਪੱਕਾ ਕੀਤਾ ਜਾਵੇ। ਆਗੂਆਂ ਨੇ ਸਤਨਾਮ ਚੇਅਰਮੈਨ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਸੜਕ ਨੂੰ ਪਿੰਡ ਆਸਰੋਂ ਤੱਕ ਪੱਕਾ ਕੀਤਾ ਜਾਵੇ ਜਿਸ ਨਾਲ 50 ਤੋਂ ਵੱਧ ਪਿੰਡਾਂ ਨੂੰ ਕਾਫੀ ਫ਼ਾਇਦਾ ਹੋਵੇਗਾ । ਆਗੂਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਤੇ ਬਹੁਤ ਜ਼ਿਆਦਾ ਆਵਾਜਾਈ ਰਹਿੰਦੀ ਹੈ ਅਤੇ ਨੈਸ਼ਨਲ ਹਾਈਵੇ ਸੜਕ ਤੇ ਰੱਖੇ ਕੱਟ ਵੀ ਬਹੁਤ ਵਾਰ ਵੱਡੇ ਐਕਸੀਡੈਂਟਾਂ ਦੇ ਕਾਰਨ ਬਣਦੇ ਹਨ। ਆਗੂਆਂ ਨੇ ਮੰਗ ਕੀਤੀ ਕਿ ਜਿਲ੍ਹਾਂ ਪਰਿਸ਼ਦ ਦੀ ਸੜਕ ਨੂੰ ਪਿੰਡ ਆਸਰੋਂ ਤੱਕ ਪੱਕੀ ਸੜਕ ਬਣਾਉਣ ਦੀ ਮੰਗ ਪਿਛਲੇ 60 ਸਾਲਾਂ ਤੋਂ ਇਲਾਕੇ ਦੇ ਲੋਕ ਕਰਦੇ ਆ ਰਹੇ ਹਨ ਜਿਸ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



