ਸਕੂਲ ਵਿੱਚ ਕਰਵਾਈਆਂ ਗਈਆਂ ਵੱਖ – ਵੱਖ ਗਤੀਵਿਧੀਆਂ
ਬੱਚਿਆਂ ਨੇ ਦਿਖਾਇਆ ਭਾਰੀ ਉਤਸ਼ਾਹ
ਬੱਚਿਆਂ ਦੀ ਹਾਜ਼ਰ – ਜਵਾਬੀ ਤੋਂ ਪ੍ਰਭਾਵਿਤ ਹੋਏ ਜ਼ਿਲ੍ਹਾ ਕੁਆਰਡੀਨੇਟਰ ਸਾਹਿਬਾਨ
(ਸਮਾਜ ਵੀਕਲੀ): ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ : ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਵਿਖੇ ” ਪਡ਼੍ਹੋ ਪੰਜਾਬ – ਪਡ਼੍ਹਾਓ ਪੰਜਾਬ ” ਟੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਸ. ਰਾਬਿੰਦਰ ਸਿੰਘ ਰੱਬੀ ਜੀ ਵੱਲੋਂ ਇੱਕ ਪ੍ਰੇਰਣਾਦਾਇਕ ਦੌਰਾ ਕੀਤਾ ਗਿਆ।ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਸਾਹਿਬਾਨ ਵਲੋਂ ਸਕੂਲ ਸਟਾਫ਼ ਦੇ ਸਹਿਯੋਗ ਨਾਲ਼ ਵਿਦਿਆਰਥੀਆਂ ਨੂੰ ਵੱਖ – ਵੱਖ ਤਰ੍ਹਾਂ ਦੀਆਂ ਸਹਾਇਕ – ਗਤੀਵਿਧੀਆਂ , ਕਵਿਤਾਵਾਂ , ਸਧਾਰਨ ਗਿਆਨ , ਬੁਝਾਰਤਾਂ , ਮਾਤ – ਭਾਸ਼ਾ ਅਤੇ ਪਡ਼੍ਹਾਈ ਸੰਬੰਧੀ ਕੰਮ ਕਰਵਾਇਆ ਗਿਆ , ਗੱਲਬਾਤ ਕੀਤੀ ਗਈ ਤੇ ਗਿਆਨ ਵੰਡਿਆ ਗਿਆ। ਵੱਖ – ਵੱਖ ਕਰਵਾਈਆਂ ਗਤੀਵਿਧੀਆਂ ਵਿੱਚ ਜਿੱਥੇ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ਼ ਭਾਗੀਦਾਰੀ ਦਰਜ ਕਰਵਾਈ , ਉੱਥੇ ਉਨ੍ਹਾਂ ਨੇ ਆਪਣੀ ਹਾਜ਼ਰ – ਜਵਾਬੀ ਦਾ ਵੀ ਸਬੂਤ ਦਿੱਤਾ। ਵੱਖ – ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਕੋਆਰਡੀਨੇਟਰ ਸ. ਰਾਬਿੰਦਰ ਸਿੰਘ ਰੱਬੀ ਵੱਲੋਂ ਬਾਲ – ਸਾਹਿਤ ਦੀਆਂ ਪੁਸਤਕਾਂ ਅਤੇ ਕਾਪੀਆਂ ਇਨਾਮ ਵਜੋਂ ਦਿੱਤੀਆਂ ਗਈਆਂ।ਜ਼ਿਲ੍ਹਾ ਕੁਆਰਡੀਨੇਟਰ ਸਾਹਿਬਾਨ ਨੇ ਇਸ ਪ੍ਰੇਰਨਾਦਾਇਕ ਦੌਰੇ ਦੇ ਦੌਰਾਨ ਆਪਣੀ ਜ਼ਿੰਦਗੀ ਨਾਲ਼ ਸੰਬੰਧਿਤ ਗਿਆਨ ਵਰਧਕ ਅਤੇ ਮਹੱਤਵਪੂਰਨ ਪੁਸਤਕ ” ਜ਼ਿੰਦਗੀ ਦੀ ਵਰਣਮਾਲਾ ” ਸਕੂਲ ਸਟਾਫ ਨੂੰ ਭੇਟ ਕੀਤੀ ਅਤੇ ਇਸ ਦੇ ਨਾਲ਼ ਹੀ ਸਕੂਲ ਸਟਾਫ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਸਨਮਾਨ – ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀ , ਬੱਚਿਆਂ ਦੇ ਮਾਤਾ – ਪਿਤਾ , ਸਕੂਲ ਸਟਾਫ , ਸਕੂਲ ਮੁਖੀ ਅਮਨਪ੍ਰੀਤ ਕੌਰ , ਉੱਘੇ ਲੇਖਕ ਮਾਸਟਰ ਸੰਜੀਵ ਧਰਮਾਣੀ ਹਾਜ਼ਰ ਸਨ। ਸਕੂਲ ਸਟਾਫ ਵੱਲੋਂ ਜ਼ਿਲ੍ਹਾ ਕੁਆਰਡੀਨੇਟਰ ਸ. ਰਾਬਿੰਦਰ ਸਿੰਘ ਰੱਬੀ ਜੀ ਦਾ ਇਸ ਪ੍ਰੇਰਨਾਦਾਇਕ ਦੌਰੇ ਦੇ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly