ਜਿਲਾ ਬਾਰ ਐਸੋਸਿਏਸ਼ਨ, ਜਲੰਧਰ, ਵੱਲੋ ਸੰਵਿਧਾਨ ਦਿਵਸ ਬੜੀ ਧੁਮ-ਧਾਮ ਨਾਲ ਮਨਾਇਆ ਗਿਆ

(ਸਮਾਜ ਵੀਕਲੀ)- ਮਿਤੀ: 26.11.2021 ਨੂੰ ਜਿਲਾ ਬਾਰ ਐਸੋਸਿਏਸ਼ਨ, ਜਲੰਧਰ ਦੇ ਮੈਂਬਰਾਂ ਵੱਲੋਂ, ਭਾਰਤ ਸਰਕਾਰ ਅਤੇ ਪੰਜਾਬ ਅਤੇ ਹਰਿਆਣਾ ਬਾਰ ਕਾਉਂਸਲ ਵੱਲੋ ਜਾਰੀ ਕੀਤੀ ਹਦਾਇਤਾ ਤਹਿਤ ਸੰਵਿਧਾਨ ਚੌਂਕ, ਜਲੰਧਰ ਵਿਖੇ ਸੰਵਿਧਾਨ ਦਿਵਸ ਬੜੀ ਹੀ ਧੁਮ-ਧਾਮ ਨਾਲ ਮਨਾਇਆ ਇਸ ਮੌਕੇ ਤੇ ਲੱਡੂ ਵੰਡ ਕੇ ਖੂਸ਼ੀ ਮਨਾਈ ਅਤੇ ਸਮੂਹ ਭਾਰਤ ਵਾਸੀਆਂ ਨੂੰ ਵਧਾਈਆਂ ਦਿੱਤਿਆਂ ਗਈਆਂ। ਗੋਰਤਲਬ ਹੈ ਕਿ ਜਲੰਧਰ ਵਿਖੇ ਪੁਰਾਨੇ ਬੀ.ਐਮ.ਸੀ. ਚੌਂਕ ਦਾ ਨਾਮ ਬਦਲ ਕੇ ਸੰਵਿਧਾਨ ਚੌਂਕ ਰੱਖਣ ਲਈ ਅੰਬੇਡਕਰਾਈਟ ਲੀਗਲ ਫੋਰਮ ਦੇ ਮੈਂਬਰਾਂ ਵੱਲੋਂ ਪਿਛਲੇ ਕਈ ਸਾਲਾਂ ਤੋ ਪੁਰਜੋਰ ਮੰਗ ਕੀਤੀ ਜਾ ਰਹੀ ਸੀ ਅਤੇ ਇਸ ਮੰਗ ਨੂੰ ਮਨਜੂਰ ਕਰਦੇ ਹੋਇਆ ਪੰਜਾਬ ਸਰਕਾਰ ਨੇ ਇਸ ਚੋੰਕ ਦਾ ਨਾਮ ਸੰਵਿਧਾਨ ਚੌਂਕ ਰੱਖ ਦਿੱਤਾ ਹੈ। ਜਲੰਧਰ ਬਾਰ ਦਾ ਇਸ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਤੇ ਐਡਵੋਕੇਟ ਮੋਹਨ ਲਾਲ ਫਿਲੋਰਿਆ, ਸ.ਦਰਸ਼ਨ ਸਿੰਘ, ਹਰਭਜਨ ਸਾਂਪਲਾ, ਸ.ਨਰਿੰਦਰ ਸਿੰਘ (ਸਾਬਕਾ ਪ੍ਰਧਾਨ,ਡੀ.ਬੀ.ਏ.ਜਲੰਧਰ), ਬਲਦੇਵ ਪ੍ਰਕਾਸ਼ ਰਲ੍ਹ (ਸਾਬਕਾ ਪ੍ਰਧਾਨ,ਡੀ.ਬੀ.ਏ.ਜਲੰਧਰ), ਸ.ਗੁਰਜੀਤ ਸਿੰਘ ਕਾਹਲੋਂ, ਸੂਰਜ ਪ੍ਰਕਾਸ਼ ਲਾਡੀ, ਰਾਜੂ ਅੰਬੇਡਕਰ, ਰਜਿੰਦਰ ਪਾਲ ਬੋਪਾਰਾਏ, ਮਧੁ ਰਚਨਾ, ਰਜਿੰਦਰ ਅਜ਼ਾਦ, ਇਸ ਮੌਕੇ ਤੇ ਅਡਵੋਕੇਟ ਪ੍ਰਿਤਪਾਲ ਸਿੰਘ ਜੀ ਨੇ ਸਾਰੇ ਵਕੀਲ ਸਾਹਿਬਾਨਾ ਨੂੰ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਪੜ ਕੇ ਸੋੌਹ ਚੁਕਾਈ ਕਿ ਅਸੀ ਸਾਰੇ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਨਿਸ਼ਠਾਵਾਨ ਰਹਾਂਗੇ ਅਤੇ ਇਸਦੀ ਪਾਲਣਾ ਕਰਾਂਗੇ। ਇਸ ਮੌਕੇ ਤੇ ਜਲੰਧਰ ਬਾਰ ਦੇ ਪ੍ਰਧਾਨ ਸ.ਗੁਰਮੇਲ ਸਿੰਘ ਲਿੱਧੜ ਅਤੇ ਜਨਰਲ ਸਕੱਤਰ ਸ. ਸੰਦੀਪ ਸਿੰਘ ਸੰਘਾਂ ਨੇ ਸਭ ਨੂੰ ਸੰਵਿਧਾਨ ਦਿਵਸ ਦੀ ਵਧਾਈਆਂ ਦਿੱਤੀਆਂ।
ਇਸ ਮੋਕੇ ਤੇ ਹੇਠ ਲਿਖੇ ਬਹੁਤ ਸਾਰੇ ਵਕੀਲ ਸਾਹਿਬਾਨ ਮੋਜੂਦ ਸਨ:-
ਆਰ.ਕੇ.ਮਹਿਮੀ, ਜਗਜੀਵਨ ਰਾਮ, ਹਰਪ੍ਰੀਤ ਸਿੰਘ, ਰਮਨ ਸੋਂਧੀ, ਕਰਨ ਖੁੱਲਰ, ਪਵਨ ਬਿਰਦੀ, ਰਾਜਕੁਮਾਰ ਬੈਂਸ, ਸੁਰਜੀਤ ਖੋਖਰ, ਸਤਪਾਲ ਵਿਰਦੀ, ਜਤਿਨ ਹੰਸ, ਅੰਜੂ-ਮੰਜੂ, ਨਵੀਤ ਢੱਲ, ਨਿਪੁਨ ਜੈਨ, ਜਤਿੰਦਰ ਸ਼ਰਮਾ, ਸੋਨਾਲਿਕਾ, ਸਾਕਸ਼ੀ ਕਲੇਰ, ਗੋਮਤੀ ਭਗਤ, ਵੈਸ਼ਾਲੀ, ਰਮਨ ਸਿੱਧੂ, ਅਨੁ, ਪੁਨਿਮਾ, ਮਾਯਾ ਦੇਵੀ, ਬਲਵਿੰਦਰ ਕੌਰ, ਏ.ਐਸ. ਥਿੰਡ, ਲਾਜਪਤ ਰਾਏ, ਨਰੇਸ਼ ਕਲੇਰ, ਸੰਨੀ ਕੌਲ, ਕੁਲਵੰਤ ਰਾਏ, ਕਿਰਨ ਕੁਮਾਰ ਸ਼ੇਰਪੁਰੀ, ਆਰ.ਪੀ.ਐਸ.ਭੁੱਲਰ, ਰਾਮਾਨੰਦ ਕਲੇਰ, ਮਨੀਸ਼ ਮਹਾਜਨ ਅਤੇ ਹੋਰ ਇਸ ਮੋਕੇ ਤੇ ਦੀਪਕ ਨਾਹਰ, ਬਲਜੀਤ ਕੁਮਾਰ, ਅਸਵਨੀ ਕੁਮਾਰ ਅਤੇ ਸਾਹਿਲ ਵਾਲੀਆ,ਮਨੀ ਸਹੋਤਾ, ਅਸ਼ਵਨੀ ਚੌਂਕੜੀਆਂ ਵਿਸ਼ੇਸ ਤੌਰ ਤੇ ਮੌਜੂਦ ਸਨ।

Previous articleਦਖ਼ਲ-ਅੰਦਾਜ਼ੀ
Next articleभाजपा सरकार में जाति आधार पर हो रही कुम्हारों की हत्या और उत्पीड़नः छेदीलाल प्रजापति ‘निराला’