ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ‘ਏਕ ਪੇੜ ਮਾਂ ਕੇ ਸਾਥ’ ਮੁਹਿੰਮ ਤਹਿਤ ਲਗਾਏ 60 ਬੂਟੇ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਅਤੇ ਨਿਆਂ ਵਿਭਾਗ ਦੇ ਕਾਨੂੰਨ ਮੰਤਰਾਲੇ ਦੀਆਂ ਹਦਾਇਤਾ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਪ੍ਰਿਆ ਸੂਦ ਅਤੇ ਸਾਰੇ ਜੂਡੀਸ਼ੀਅਲ ਅਧਿਕਾਰੀਆ ਵੱਲੋ ‘ਏਕ ਪੇੜ ਮਾਂ ਕੇ ਸਾਥ’ ਗਲੋਬਲ ਮੁਹਿੰਮ ਤਹਿਤ ਨਵੇਂ ਕੋਰਟ ਕੰਪਲੈਕਸ ਵਿਖੇ ਵੱਖ-ਵੱਖ ਤਰ੍ਹਾਂ ਦੇ ਛਾਂਦਾਰ 60 ਬੂਟੇ ਲਗਾਏ ਗਏ। ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਰੂਨੇਸ਼ ਕੁਮਾਰ, ਪ੍ਰਿੰਸੀਪਲ ਜੱਜ (ਫੈਮਿਲੀ ਕੋਰਟ) ਬਲਜਿੰਦਰ ਸਿੰਘ, ਸੀ.ਜੇ.ਐਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ.ਅਮਨਦੀਪ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਪਰਵਿੰਦਰ ਕੌਰ, ਸਿਵਲ ਜੱਜ (ਜੂਨੀਅਰ ਡਵੀਜ਼ਨ) ਮੋਨਿਕਾ ਚੌਹਾਨ, ਸਿਵਲ ਜੱਜ (ਜੂਨੀਅਰ ਡਵੀਜ਼ਨ) ਤੁਸ਼ਾਰ ਕੌਰ ਥਿੰਦ ਅਤੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਪਪਨੀਤ ਕੌਰ ਹਾਜ਼ਰ ਸਨ । ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰਿਆ ਸੂਦ ਨੇ ਕਿਹਾ ਕਿ ਅੱਜ ਅਸੀ ਸਾਰਿਆ ਨੇ ਆਪਣੀ ਮਾਂ ਦੇ ਲਈ ਪਿਆਰ, ਸਤਿਕਾਰ ਅਤੇ ਧਰਤੀ ਮਾਂ ਦੀ ਰੱਖਿਆ ਅਤੇ ਸੰਭਾਲ ਦੇ ਲਈ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ‘ਹਰ ਮਨੁੱਖ ਲਾਵੇ ਇਕ ਰੁੱਖ’ ਦਾ ਸੁਨੇਹਾ ਵੀ ਦਿੱਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ/ ਬੁੱਧ ਬਾਣ
Next articleਚੋਣ ਆਬਜ਼ਰਵਰ ਮੈਡਮ ਬਬੀਤਾ ਵੱਲੋਂ ਨਾਮਜਦਗੀ ਪੱਤਰਾਂ ਦੀ ਪੜਤਾਲ ਦੇ ਕੰਮ ਦਾ ਜਾਇਜ਼ਾ