HOME ਹਲਕਾ ਆਦਮਪੁਰ ਤੇ ਸ਼ਾਮ ਚੌਰਾਸੀ ਦੇ ਪਿੰਡਾਂ ’ਚ ਡਾ. ਕਰੀਮਪੁਰੀ ਨੇ ਕੀਤੀਆਂ...

ਹਲਕਾ ਆਦਮਪੁਰ ਤੇ ਸ਼ਾਮ ਚੌਰਾਸੀ ਦੇ ਪਿੰਡਾਂ ’ਚ ਡਾ. ਕਰੀਮਪੁਰੀ ਨੇ ਕੀਤੀਆਂ ਭਰਵੀਆਂ ਮੀਟਿੰਗਾਂ

1
ਫੋਟੋ ਕੈਪਸਨ ਅਲਾਵਲਪੁਰ 'ਚ ਬਸਪਾ ਦੀ ਮੀਟਿੰਗ ਦੌਰਾਨ ਮੌਜ਼ੂਦ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ। ਨਾਲ ਹਨ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਹੋਰ ਆਗੂ।

ਬਸਪਾ ਦੀ ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਮਹਾਰੈਲੀ ’ਚ ਲੋਕਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦਾ ਸੱਦਾ

ਜਲੰਧਰ   (ਸਮਾਜ ਵੀਕਲੀ)   ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਦੇ ਪਰਿਨਿਰਵਾਣ ਦਿਵਸ ਮੌਕੇ ਪਾਰਟੀ ਵੱਲੋਂ 9 ਅਕਤੂਬਰ ਨੂੰ ਫਿਲੌਰ ਵਿਖੇ ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਮਹਾਰੈਲੀ ਕੀਤੀ ਜਾ ਰਹੀ ਹੈ। ਇਸ ਮਹਾਰੈਲੀ ਦੀਆਂ ਤਿਆਰੀਆਂ ਦੇ ਸਬੰਧ ’ਚ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਅੱਜ ਸ਼ਨੀਵਾਰ ਨੂੰ ਵਿਧਾਨਸਭਾ ਹਲਕਾ ਆਦਮਪੁਰ ਤੇ ਸ਼ਾਮ ਚੌਰਾਸੀ ਦੇ ਪਿੰਡਾਂ ’ਚ ਭਰਵੀਆਂ ਮੀਟਿੰਗਾਂ ਕੀਤੀਆਂ। ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਚੱਲੀਆਂ ਇਨ੍ਹਾਂ ਮੀਟਿੰਗਾਂ ਦੌਰਾਨ ਲੋਕਾਂ ਨੂੰ ਬਸਪਾ ਦੀ ਮਹਾਰੈਲੀ ਵਿੱਚ ਵੱਧ ਚੜ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ। ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਪ ਸਰਕਾਰ ਦੌਰਾਨ ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਚੁੱਕੀ ਹੈ। ਸਰੇਆਮ ਵਾਰਦਾਤਾਂ ਹੋ ਰਹੀਆਂ ਹਨ, ਜਿਸ ਕਰਕੇ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਆਮ ਲੋਕਾਂ ’ਤੇ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਮਾਮਲੇ ’ਚ ਵੀ ਸਥਿਤੀ ਖਰਾਬ ਹੋ ਚੁੱਕੀ ਹੈ। ਕਿਰਤੀ ਕਿਸਾਨ, ਮੁਲਾਜ਼ਮ, ਛੋਟੇ ਵਪਾਰੀ, ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋ ਰਹੇ ਹਨ। ਬਸਪਾ ਸੂਬਾ ਪ੍ਰਧਾਨ ਡਾ. ਕਰੀਮਪੁਰੀ ਨੇ ਕਿਹਾ ਕਿ ਪਿਛਲੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਵਾਂਗ ਆਪ ਸਰਕਾਰ ਨੇ ਵੀ ਲੋਕਾਂ ਨਾਲ ਸਿਰਫ ਖੋਖਲੇ ਵਾਅਦੇ ਕੀਤੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾੜੇ ਸਿਸਟਮ ਤੋਂ ਮੁਕਤੀ ਲਈ ਬਸਪਾ ਦੀ ਅਗਵਾਈ ’ਚ ਇਕੱਠੇ ਹੋਣ। ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਦੀ ਫਿਲੌਰ ’ਚ ਹੋਣ ਜਾ ਰਹੀ ਮਹਾਰੈਲੀ ਇਤਿਹਾਸਕ ਸਾਬਿਤ ਹੋਵੇਗੀ ਤੇ ਪੰਜਾਬ ’ਚ 2027 ਦੇ ਸੱਤਾ ਪਰਿਵਰਤਨ ਦੀ ਨੀਂਹ ਰੱਖੇਗੀ। ਇਸ ਮੌਕੇ ਬਸਪਾ ਦੇ ਸੂਬਾ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਦਲਜੀਤ ਰਾਏ, ਬੀ.ਕੇ. ਸੀਕਰੀ, ਨਿਸ਼ਾਨ ਚੌਧਰੀ, ਹਲਕਾ ਆਦਮਪੁਰ ਦੇ ਇੰਚਾਰਜ ਮਦਨ ਮੱਦੀ ਕੌਂਸਲਰ, ਹਲਕਾ ਪ੍ਰਧਾਨ ਹਰਜਿੰਦਰ ਬਿੱਲਾ ਮਹਿਮਦਪੁਰ, ਜਸਵੀਰ ਸਿੰਘ ਪੰਡੋਰੀ, ਰਿਟਾ. ਬੀਪੀਈਓ ਸੂਰਤੀ ਲਾਲ, ਸੁਖਵਿੰਦਰ ਚਖਿਆਰਾ, ਕੌਂਸਲਰ ਰਚਨਾ ਦੇਵੀ ਆਦਿ ਆਗੂ ਵੀ ਮੌਜ਼ੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSUNDAY SAMAJ WEEKLY = 05/10/2025
Next articleਐਡੀਲੇਡ ਵਿੱਚ 5 ਵੀਂ ਵਿਸ਼ਾਲ ਮਾਤਾ ਦੀ ਚੌਕੀ ਚ ਭਾਰੀ ਇਕੱਠ – ਭਗਤ ਕੰਠ ਕਲੇਰ ਨੇ ਭੇਟਾਂ ਗਾਇਨ ਕਰਦਿਆ ਸਰਧਾਲੂਆ ਦੇ ਜਿੱਤੇ ਦਿਲ