ਫੌਜੀ ਕਲੌਨੀ ਸਕੂਲ ਦੇ 42 ਬੱਚਿਆਂ ਨੂੰ ਬੈਗ ਵੰਡੇ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਜੁਝਾਰ ਮੈਮੋਰੀਅਲ ਐਲੀਮੈਂਟਰੀ ਸਮਾਰਟ ਸਕੂਲ ਫੌਜੀ ਕਲੌਨੀ ਦੇ ਬੱਚਿਆਂ ਨੂੰ ਸਿੱਖੀ ਅਵੇਅਰਨੈੱਸ ਫਾਊਂਡੇਸ਼ਨ (ਸੈਫ) ਇੰਟਰਨੈਸ਼ਨਲ ਵੱਲੋਂ ਬੈਗ ਤਕਸੀਮ ਕੀਤੇ ਗਏ। ਸੈਫ ਇੰਟਰਨੈਸ਼ਨਲ ਦੇ ਮੈਂਬਰ ਸੁਖਵੰਤ ਸਿੰਘ ਦੇ ਯਤਨਾ ਸਦਕਾ ਸਕੂਲ ਦੇ 42 ਬੱਚਿਆਂ ਨੂੰ ਸਕੂਲ ਬੈਗ ਤਕਸੀਮ ਕੀਤੇ ਗਏ। ਇਸ ਮੌਕੇ ਸੈਫ ਇੰਟਰਨੈਸ਼ਨਲ ਦੇ ਬਾਨੀ ਸ਼ਮਨਦੀਪ ਸਿੰਘ ਕਨੇਡਾ ਉਚੇਚੇ ਤੌਰ ’ਤੇ ਬੱਚਿਆਂ ਨੂੰ ਬੈਗ ਅਤੇ ਹੋਰ ਪੜ੍ਹਨਯੋਗ ਸਮੱਗਰੀ ਦੇਣ ਲਈ ਪੁੱਜੇ।

ਇਸ ਮੌਕੇ ਸੈਫ ਦੇ ਮੈਂਬਰ ਸੁਖਵੰਤ ਸਿੰਘ, ਮਹਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਜਸਪਾਲ ਸਿੰਘ, ਸਾਬਕਾ ਸਰਪੰਚ ਭਜਨ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ ਨਿੱਝਰ, ਲੰਗਰ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ, ਮੇਜਰ ਸਿੰਘ ਗਰੇਵਾਲ, ਅਮਰਜੀਤ ਸਿੰਘ, ਰਣਵੀਰ ਸਿੰਘ, ਬਲਵੀਰ ਸਿੰਘ, ਮਨਦੀਪ ਸਿੰਘ, ਲਖਵੀਰ ਸਿੰਘ, ਪਰਮਜੀਤ ਸਿੰਘ ਪ੍ਰਧਾਨ, ਇੰਦਰਜੀਤ ਸਿੰਘ, ਸਰਬਜੀਤ ਸਾਬੀ, ਤਜਿੰਦਰ ਸਿੰਘ ਤੇਜਾ, ਮਨਜਿੰਦਰ ਸਿੰਘ, ਪੰਚ ਕੇਵਲ ਸਿੰਘ, ਮਾਸਟਰ ਸੁਖਚੈਨ ਸਿੰਘ, ਬਰਜਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਅਰਮਦੀਪ ਸਿੰਘ ਦੀਪਾ, ਜਗਦੇਵ ਸਿੰਘ, ਜਗਦੀਪ ਸਿੰਘ ਸੁਖਦੇਵ ਸਿੰਘ ਪੰਚ ਅਤੇ ਗ੍ਰੰਥੀ ਭਾਈ ਬਲਬੀਰ ਸਿੰਘ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ
Next article4,000 luxury cars like Lamborghinis, Bentleys sink in the Atlantic