ਨਰਾਜ਼ਗੀ

 ਜਤਿੰਦਰ ਸਿੰਘ ਸੰਧੂ ਮੱਲ੍ਹਾ
(ਸਮਾਜ ਵੀਕਲੀ) 
ਤੂੰ ਹੁਣ ਕਦ ਬੋਲੇਗਾ ਸੱਜਣਾਂ ਮੇਰੇ ਨਾਲ
 ਕਿਉਂ ਨਹੀਉਂ ਮਿਲਦੇ ਹੁਣ ਤੇਰੇ ਮੇਰੇ ਨਾਲ ਖਿਆਲ
ਸਾਂਝਾ ਸੀ ਦੁੱਖ ਸੁੱਖ ਆਪਣਾ
ਕਿਉਂ ਇਕੱਲਾ ਬੈਠਾ ਤੂੰ ਦਿਲ ਚ ਸੰਭਾਲ
ਤੂੰ ਹੁਣ ਕਦ ਬੋਲੇਗਾ ਸੱਜਣਾਂ ਮੇਰੇ ਨਾਲ
 ਕਰਾਂ ਰੋਜ਼ ਮੈਂ ਉਡੀਕ ਵੇ ਤੇਰੀ
ਤੂੰ ਕਿਉਂ ਲਾਈ ਸੱਜਣਾਂ ਏਨੀ ਦੇਰੀ
ਜਿੰਦ ਨਿਕਲਦੀ ਹੁਣ ਜਾਂਦੀ ਮੇਰੀ
ਤੈਨੂੰ ਮੇਰਾ ਹੁਣ ਭੋਰਾ ਵੀ ਨਾ ਖਿਆਲ
ਤੂੰ ਹੁਣ ਕਦ ਬੋਲੇਗਾ ਸੱਜਣਾਂ ਮੇਰੇ ਨਾਲ
ਨਾ ਤੂੰ ਫੋਨ ਤੇ ਨਾਹੀਂ ਮੈਸਜ਼ ਕਰਦਾ
ਪਲ ਪਲ ਝੋਰਾ ਤੇਰਾ ਮੈਂ ਜਰਦਾ
ਆਪ ਤਾਂ ਤੂੰ ਉੱਥੇ ਖੁਸ਼ ਹੀ ਹੋਵੇਗਾ
ਉੱਥੇ ਰਹਿੰਦਾ ਯਾਰਾਂ ਦੋਸਤਾਂ ਨਾਲ
ਤੂੰ ਹੁਣ ਕਦ ਬੋਲੇਗਾ ਸੱਜਣਾਂ ਮੇਰੇ ਨਾਲ
ਕਿਉ ਕਰਦਾ ਏ ਏਨੀਆਂ ਅੜੀਆਂ
ਨੈਣਾਂ ਲਾਈਆਂ ਸਾਉਣ ਦੀਆ ਝੜੀਆਂ
ਬੰਦੇ ਦਾ ਤਾਂ ਪਲ ਦਾ ਪਤਾਂ ਨਹੀ
ਆਜਾ ਮਨ ਜਾਂ ਤੂੰ ਇਕ ਵਾਰ
ਤੂੰ ਹੁਣ ਕਦ ਬੋਲੇਗਾ ਸੱਜਣਾਂ ਮੇਰੇ ਨਾਲ
ਮੈ ਮੰਨਦਾ ਮੇਰੀ ਗਲਤੀ ਆ
ਹੁਣ ਕਰਦੇ ਮਾਫ ਤੂੰ
ਛੱਡ ਗੁੱਸਾ ਸੋਹਣਿਆਂ ਸੱਜਣਾਂ
ਮੈਨੂੰ ਪਤਾ ਦਿਲ ਤੋਂ ਸਾਫ਼ ਤੂੰ
ਰੱਖ ਲੈ ਆਪਣੇ ਪਿਆਰ ਦਾ
ਤੂੰ ਥੋੜਾ ਜਿਹਾ ਖਿਆਲ
ਤੂੰ ਹੁਣ ਕਦ ਬੋਲੇਗਾ ਸੱਜਣਾਂ ਮੇਰੇ ਨਾਲ !!
✍️ ਜਤਿੰਦਰ ਸਿੰਘ ਸੰਧੂ ਮੱਲ੍ਹਾ
Previous articleਵਧੀਆ ਸੇਵਾਵਾਂ ਦੇਣ ਬਦਲੇ ਫਾਰਮੇਸੀ ਅਫਸਰ ਅਮਰਿੰਦਰਜੀਤ ਸਿੰਘ ਦਾ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਸਨਮਾਨ
Next articleਗ਼ਜ਼ਲ