*ਭਾਰਤੀ ਵਿਅੰਜਨ ਪੱਧਤੀ ਰਾਹੀਂ ਦੇਸ਼–ਦੁਨੀਆ ਨੂੰ ਜੋੜਨ ਦੀ ਪ੍ਰਾਚੀਨ ਪਰੰਪਰਾ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ— ਦੂਆ, ਗੁਪਤਾ*
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਫੋਮਰਾਹ ਸਵਦੇਸ਼ੀ ਮੇਲੇ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮੀਟਿੰਗ ਦੌਰਾਨ ਮੇਲਾ ਸੰਯੋਜਕ ਸ਼੍ਰੀ ਵਿਨਯ ਜੀ, ਮੇਲਾ ਸੰਯੋਜਕ ਮੋਹਿਤ ਗੋਇਲ, ਮੇਲਾ ਪ੍ਰਮੁੱਖ ਸ੍ਰ: ਗੁਰਦੀਪ ਸਿੰਘ ਗੋਸ਼ਾ, ਮੇਲਾ ਸਰਪ੍ਰਸਤ ਸ਼੍ਰੀ ਹਰੀਸ਼ ਦੂਆ ਅਤੇ ਸ਼੍ਰੀ ਸੁਭਾਸ਼ ਗੁਪਤਾ ਨੇ ਵੱਖ-ਵੱਖ ਆਯੋਜਨ ਕਮੇਟੀਆਂ ਅਤੇ ਪ੍ਰੋਗਰਾਮ ਆਯੋਜਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਮੋਹਿਤ ਗੋਇਲ ਅਤੇ ਗੁਰਦੀਪ ਸਿੰਘ ਗੋਸ਼ਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਲੇ ਵਿੱਚ ਦੇਸ਼ ਦੇ 17 ਰਾਜਾਂ ਦੇ ਵਿਅੰਜਨਾਂ ਦੇ ਵਿਸ਼ੇਸ਼ ਸਟਾਲ ਲਗਾਏ ਜਾਣਗੇ, ਜਿਸ ਰਾਹੀਂ ਭਾਰਤੀ ਵਿਅੰਜਨ ਪੱਧਤੀ ਦੁਆਰਾ ਦੇਸ਼ ਅਤੇ ਦੁਨੀਆ ਨੂੰ ਜੋੜਨ ਦੀ ਪ੍ਰਾਚੀਨ ਪਰੰਪਰਾ ਨੂੰ ਦੁਬਾਰਾ ਜਿੰਦਾ ਕੀਤਾ ਜਾਵੇਗਾ। ਮੇਲਾ ਸਰਪ੍ਰਸਤ ਸ਼੍ਰੀ ਹਰੀਸ਼ ਦੂਆ ਅਤੇ ਸ਼੍ਰੀ ਸੁਭਾਸ਼ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਮੇਲਾ ਸਾਡੀ ਪ੍ਰਾਚੀਨ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਮੁੜ ਜੀਵਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਸਾਡੇ ਪੂਰਵਜਾਂ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਮ੍ਰਿੱਧ ਸਾਂਸਕ੍ਰਿਤਿਕ ਵਿਰਾਸਤ ਦੇਣ ਦਾ ਯਤਨ ਹੈ। ਇਸ ਮੌਕੇ ਕੀਮਤੀ ਰਾਵਲ, ਸਤੀਸ਼ ਕੁਮਾਰ ਸ਼੍ਰੀ ਸ਼ਾਮ ਸੁੰਦਰ ਵਰਮਾ, ਸ਼੍ਰੀ ਗੌਰਵ ਵਿਭੋਰ ਗਰਗ, ਸ਼੍ਰੀ ਮਨੀਸ਼ ਨੱਡਾ, ਸ਼੍ਰੀ ਵਿਸ਼ਾਲ ਗਰਗ, ਸ਼੍ਰੀ ਸੁਭਾਸ਼ ਗੁਪਤਾ, ਸ਼੍ਰੀ ਅਸ਼ਵਨੀ ਗੁਪਤਾ, ਸ਼੍ਰੀ ਚੰਦਰ ਭਾਨ ਚੌਹਾਨ, ਸ਼੍ਰੀ ਗੁਰਪ੍ਰੀਤ ਸਿੰਘ, ਕੌਂਸਲਰ ਸ਼੍ਰੀ ਕਮਲ ਅਰੋੜਾ, ਕੌਂਸਲਰ ਸ਼੍ਰੀ ਜਤਿੰਦਰ ਗੋਰੀਆਣ, ਸ਼੍ਰੀਮਤੀ ਸਾਲਣੀ ਗੁਪਤਾ, ਸੁਸ਼੍ਰੀ ਰਾਸ਼ੀ ਅਗਰਵਾਲ, ਐਡਵੋਕੇਟ ਸੁਸ਼੍ਰੀ ਕਵਿਤਾ ਨਿੱਕੀ ਰਿਯਾਤ,ਗੌਰਵ ਅਰੋੜਾ, ਸਮਰੱਤਾ ਕੌਰ, ਸੁਰਜੀਤ ਕੌਰ, ਆਸ਼ੀਸ਼ ਕੁਮਾਰ, ਦਵਿੰਦਰ ਜੱਗੀ, ਵਿਪਿਨ ਵਿਨਾਇਕ, ਸਰਬਜੀਤ ਸਿੰਘ ਕਾਕਾ, ਹਰਮਿੰਦਰ ਢਿੱਲੋਂ, ਰਾਜਨ ਵਿਆਸ, ਸ਼੍ਰੀਮਤੀ ਸਵਿਤਾ ਸ਼ਰਮਾ, ਸ਼੍ਰੀ ਤਜਿੰਦਰ ਸਿੰਘ, ਸ਼੍ਰੀ ਕਰਨਵੀਰ ਸਿੰਘ, ਸ਼੍ਰੀ ਵਿਸ਼ਾਲ ਲਹੋਤ, ਸ਼੍ਰੀ ਮਲਕੀਤ ਸਿੰਘ, ਸ਼੍ਰੀ ਮਨਪ੍ਰੀਤ ਸਿੰਘ, ਸ਼੍ਰੀ ਤਰਨਵੀਰ ਸਿੰਘ, ਸ਼੍ਰੀ ਸੰਨੀ, ਗੁਰਸੇਵਕ ਸਿੰਘ ਖਾਲਸਾ, ਸ਼੍ਰੀ ਜਸਬੀਰ ਸਿੰਘ ਹੁੰਦਲ, ਸ਼੍ਰੀ ਗੁਰਦੀਪ ਸਿੰਘ ਰਾਣਾ ਅਤੇ ਸ਼੍ਰੀ ਡੰਗ ਸਮੇਤ ਕਈ ਸਨਮਾਨਿਤ ਹਸਤੀਆਂ ਮੌਜੂਦ ਰਹੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



