ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ- ਜੱਥੇਦਾਰ ਨਿਮਾਣਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮਨੁੱਖੀ ਸੇਵਾਵਾਂ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ ਮਨੁੱਖਤਾ ਦੇ ਭਲੇ ਲਈ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 868ਵਾਂ ਮਹਾਨ ਖੂਨਦਾਨ ਕੈਂਪ ਪੀਰ ਬਾਬਾ ਜ਼ਾਹਰ ਬਲੀ ਦਰਗਾਹ ਨੇੜੇ ਬੱਦੋਵਾਲ, ਫਿਰੋਜ਼ਪੁਰ ਰੋਡ, ਵਿਖੇ ਹਰਜਿੰਦਰ ਸਿੰਘ ਪਮਾਲ ਪ੍ਰਧਾਨ ਐਂਟੀ ਕ੍ਰਾਈਮ ਵਿੰਗ ਪੰਜਾਬ ਅਤੇ ਗੁਰਪ੍ਰੀਤ ਸਿੰਘ ਹਸਨਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨੇ ਕਿਹਾ ਖੂਨਦਾਨ ਮਹਾਂਦਾਨ ਹੈ। ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ । ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰਨਾ ਚਾਹੀਦਾ। ਖੂਨਦਾਨ ਕਰਨ ਨਾਲ ਕਿਸੇ ਪ੍ਰਕਾਰ ਦੀ ਕਮਜ਼ੋਰੀ ਨਹੀਂ ਆਉਂਦੀ। ਇਸ ਮੌਕੇ ਤੇ ਤਰਸ਼ਪ੍ਰੀਤ ਸਿੰਘ ਗਰੇਵਾਲ ਪ੍ਰਧਾਨ ਪੀਰ ਬਾਬਾ ਜ਼ਾਹਰ ਬਲੀ ਪ੍ਰਬੰਧਕ ਕਮੇਟੀ ਨੇ ਲੋੜਵੰਦ ਮਰੀਜ਼ਾਂ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਗੁਰਦੀਪ ਸਿੰਘ ਲਲਤੋਂ, ਸਰਬਜੀਤ ਸਿੰਘ ਸੋਹਲ, ਗੁਰਪ੍ਰੀਤ ਸਿੰਘ, ਡਾ: ਕਰਮ ਸਿੰਘ ਮੁੱਲਾਂਪੁਰ, ਸਿਮਰਦੀਪ ਸਿੰਘ ਆਸਟ੍ਰੇਲੀਆ, ਜਤਿੰਦਰ ਕੁਮਾਰ ਮੁੱਲਾਂਪੁਰ, ਪ੍ਰਦੀਪ ਕੁਮਾਰ, ਲਿਆਕਤ ਮਸੀਹ, ਗੁਰਪ੍ਰੀਤ ਕੌਰ, ਸੁਰੇਸ਼ ਕੁਮਾਰ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



