ਸਰਕਾਰ ਦੇ ਝੂਠੇ ਲਾਰਿਆਂ ਕਾਰਣ ਨੌਜਵਾਨ ਵਰਗ ਠੱਗਿਆ ਹੋਇਆ ਮਹਿਸੂਸ ਕਰ ਰਿਹਾ – ਖੋਜੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸ੍ਰੀ ਗੁਰੂ ਹਰਗੋਬਿੰਦ ਨਗਰ ਜਲੰਧਰ ਰੋਡ ਕਪੂਰਥਲਾ ਵਿਖੇ ਤਜਿੰਦਰ ਪਾਲ ਸਿੰਘ ਦੇ ਗ੍ਰਹਿ ਤੇ ਅਕਾਲੀ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਰਣਜੀਤ ਸਿੰਘ ਖੋਜੇਵਾਲ ਮੈਂਬਰ ਪੀ ਏ ਸੀ ਸ੍ਰੋਮਣੀ ਅਕਾਲੀ ਦਲ ਵਿਸ਼ੇਸ਼ ਤੋਰ ਸ਼ਿਰਕਤ ਕੀਤੀ। ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਦਾ ਮੈਂਬਰ ਪੀ ਏ ਸੀ ਬਣਨ ਤੇ ਅਕਾਲੀ ਵਰਕਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਨੌਜਵਾਨਾ ਨੇ ਰਣਜੀਤ ਸਿੰਘ ਖੋਜੇਵਾਲ ਨੂੰ ਦੱਸਿਆ ਕਿ 2017 ਦੀ ਚੋਣ ਵੇਲੇ ਕੈਪਟਨ ਸਰਕਾਰ ਨੂੰ ਪੰਜਾਬ ਦੇ ਯੂਥ ਨੂੰ ਝੂਠੇ ਸਬਜ਼ ਬਾਗ਼ ਦਿਖਾ ਕੇ ਵੋਟਾਂ ਲੈਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਲਈ ਪਰ ਯੂਥ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ।
ਅੱਜ ਇਸ ਸੰਖੇਪ ਜਿਹੀ ਮਿਲਣੀ ਦੌਰਾਨ ਸਾਰੇ ਨੌਜਵਾਨਾਂ ਨੇ ਇੱਕ ਸੁਰ ਹੋਕੇ 2022 ਦੀਆਂ ਚੋਣਾਂ ਵੇਲੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸ ਸੁਖਬੀਰ ਸਿੰਘ ਬਾਦਲ ਜੀ ਨੂੰ ਮੁੱਖ ਮੰਤਰੀ ਬਣਾਉਣ ਦਾ ਅਹਿਦ ਕੀਤਾ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਯੂਥ ਵਾਸਤੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਰਣਜੀਤ ਸਿੰਘ ਖੋਜੇਵਾਲ ਨੇ ਇਸ ਦੌਰਾਨ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਹਰ ਨੌਜਵਾਨ ਦਾ ਹੱਥ ਸਰਕਾਰ ਫੜੇਗੀ।ਇਸ ਮੌਕੇ ਸ ਦਲਜੀਤ ਸਿੰਘ ਬਸਰਾ, ਰਾਜਿੰਦਰ ਸਿੰਘ ਧੰਜਲ, ਪ੍ਰਦੀਪ ਸਿੰਘ ਕੁਲਾਰ, ਵਿਵੇਕ ਸਿੰਘ ਬੈਂਸ, ਪਰਮਿੰਦਰ ਸਿੰਘ ਵਾਲੀਆਸ੍ਰ ਕਿਰਪਾਲ ਸਿੰਘ ਤਰਲੋਚਨ ਸਿੰਘ ਤਜਿੰਦਰ ਪਾਲ ਸਿੰਘ, ਤਰਨਜੀਤ ਸਿੰਘ, ਲਵਦੀਪ ਸਿੰਘ, ਬਲਵਿੰਦਰ ਕੁਮਾਰ, ਵਿੱਕੀ ਬਹਿਲ, ਜੋਬਨਜੀਤ ਸਿੰਘ ਜੌਹਲ, ਗੁਰਪ੍ਰੀਤ ਸਿੰਘ, ਮੁਨੀਸ਼ ਕੁਮਾਰ, ਭੁਪਿੰਦਰ ਕੁਮਾਰ, ਸਰਬਜੀਤ ਸਿੰਘ, ਦੀਦਾਰ ਸਿੰਘ ਮਠਾੜੂ, ਰਾਜਣ ਸਿੰਘ, ਬਲਰਾਜ ਸਿੰਘ, ਇੰਦਰਜੀਤ ਸਿੰਘ, ਮਨਦੀਪ ਸਿੰਘ, ਵੀਰਮੋਹਨ ਸਿੰਘ, ਸਾਹਿਲ ਗੁਪਤਾ, ਜੋਸ਼ੀਵਾ ਗਿੱਲ, ਹਰਵਿੰਦਰ ਸਿੰਘ ਰਾਜਾ, ਮਨਿੰਦਰਜੀਤ ਸਿੰਘ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly