ਨਵੀਂ ਦਿੱਲੀ (ਸਮਾਜ ਵੀਕਲੀ): ਕਿਸਾਨ ਸੰਸਦ ਵਿੱਚ ਅੱਜ ਪਰਾਲੀ ਬਾਰੇ ਆਰਡੀਨੈਂਸ ’ਤੇ ਚਰਚਾ ਕੀਤੀ ਗਈ। ਸੰਸਦ ਵੱਲੋਂ 11 ਮਤੇ ਪਾਸ ਕਰ ਕੇ ਇਸ ਆਰਡੀਨੈਂਸ ਦਾ ਪੜਾਅਵਾਰ ਵਿਸ਼ਲੇਸ਼ਣ ਕਰ ਕੇ ਕਾਨੂੰਨ ਰਾਹੀਂ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਜ਼ਿਕਰ ਕੀਤਾ ਗਿਆ। ਸੰਸਦ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਿਸਾਨ ਵਫ਼ਦ ਨਾਲ ਵਾਅਦਾ ਕਰ ਕੇ ਮੁੱਕਰ ਗਈ ਹੈ। ਤਿੰਨ ਸੈਸ਼ਨਾਂ ਦੇ ਸਪੀਕਰ ਕਵਲਪ੍ਰੀਤ ਸਿੰਘ ਪੰਨੂ (ਪੰਜਾਬ), ਸਾਹਿਬ ਸਿੰਘ (ਹਰਿਆਣਾ), ਹਰਜਿੰਦਰ ਸਿੰਘ ਟਾਂਡਾ (ਪੰਜਾਬ) ਅਤੇ ਡਿਪਟੀ ਸਪੀਕਰ ਦਿਲਬਾਗ ਸਿੰਘ ਹੁੱਡਾ (ਹਰਿਆਣਾ), ਫੁਰਮਾਨ ਸਿੰਘ ਸੰਧੂ (ਪੰਜਾਬ) ਅਤੇ ਪਸਿਆ ਪਦਮ (ਤੇਲੰਗਾਨਾ) ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly