(ਸਮਾਜ ਵੀਕਲੀ)
ਆਫਤਾਂ ਹੁੰਦੀਆਂ ਕੁਦਰਤੀ ਠੋਕਰਾਂ,
ਜਿਨ੍ਹਾਂ ਦੀ ਪੈਂਦੀ ਭੈੜੀ ਮਾਰ।
ਵਿਗੜੀ ਹੋਈ ਦੁਨੀਆਂ ਨੂੰ ਸੋਧਾ ਲਾਉਂਦਾ,
ਸਭ ਜਾਣੀਂ-ਜਾਣ ਸੱਚਾ ਕਰਤਾਰ।
ਬੰਦਾ ਸੋਚਦਾ ਕੁੱਝ ਹੈ, ਬਣ ਕੁੱਝ ਹੋਰ ਜਾਂਦਾ, ਹੱਕ ਤਾਂ ਪਦਾਰਥਾਂ ਤੇ ਇਵੇਂ ਜਤਾਂਦਾ,
ਜਿਵੇਂ ਜਨਮ ਤੋਂ ਨਾਲ ਲੈ ਕੇ ਹੈ ਆਂਦਾ।
ਲੋੜ ਮੁਤਾਬਿਕ ਹੀ ਕੱਠਾ ਕਰੋ, ਸਭ ਇੱਥੇ ਛੱਡ ਜਾਣਾ,
ਲਾਲਚ ਹੁੰਦਾ ਮਾੜਾ ਬੰਦਿਆ, ਪਿੱਛੋਂ ਪੈਂਦਾ ਪਛਤਾਉਣਾ।
ਆਫਤਾਂ ਜਿਨਾਂ ਨੇ, ਹੁੰਦੀਆਂ ਨੇ ਝੱਲੀਆਂ,
ਫੂਕ ਫੂਕ ਕੇ ਪੈਰ ਧਰਦੇ, ਚੰਗੇ ਸਮੇਂ ਆਉਣ, ਵਜਾਈਏ ਟੱਲੀਆਂ।
ਕਈਆਂ ਦਾ ਚਾਲਾ ਸੂਤ ਆ ਜਾਂਦਾ, ਭਾਵੇਂ ਲੱਲੂ ਕਰੇ ਕਵੱਲੀਆਂ,
ਮਿਹਰ ਚਾਹੀਦੀ ਉੱਪਰ ਵਾਲੇ ਦੀ, ਖਤਰਨਾਕ ਲਹਿਰਾਂ ਜਾਂਦੀਆਂ ਠੱਲੀਆਂ।
ਫੋਕੀ ਟੌਹਰ ਦਾ ਭੂਤ, ਚਿੰਬੜਿਆ ਰਹਿੰਦਾ ਪੰਜਾਬੀਆਂ ਨੂੰ,
ਹਥਿਆਰਾਂ ਦੇ ਜੋਸ਼ ਵਿੱਚ, ਹੋਸ਼ ਰਹਿੰਦਾ ਨਾ ਸ਼ਰਾਬੀਆਂ ਨੂੰ।
ਹੰਕਾਰੀ ਲੋਕ ਆਫਤਾਂ ਨੂੰ, ਹਾਕਾਂ ਮਾਰ ਮਾਰ ਆਪ ਹੀ ਸਹੇੜ ਦੇ,
ਨਸ਼ਿਆਂ ਦੀ ਦਲਦਲ ਵਿੱਚ, ਆਪਣਿਆਂ ਨੂੰ ਲਿਬੇੜਦੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ # 639/40 ਏ ਚੰਡੀਗੜ੍ਹ।
ਫੋਨ ਨੰਬਰ : 9878469639