ਐਡਵੋਕੇਟ ਕ੍ਰਿਪਾਲ ਪਾਲੀ ਨੂੰ ਸਦਮਾ, ਮਾਤਾ ਦਾ ਦੇਹਾਂਤ

ਅੱਪਰਾ (ਸਮਾਜ ਵੀਕਲੀ): ਪਿੰਡ ਛੋਕਰਾਂ ਦੇ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਤੇ ਉਨਾਂ ਦੇ ਭਰਾ ਹੁਸਨ ਲਾਲ ਬਿੱਟੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੀ ਮਾਤਾ ਸੁਰਿੰਦਰ ਕੌਰ ਛਿੰਦੋ ਦੀ ਬੇਵਕਤੀ ਮੌਤ ਹੋ ਗਈ। ਉਨਾਂ ਦੀ ਮੌਤ ’ਤੇ ਇਲਾਕੇ ਭਰ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਤੇ ਹੋਰ ਸੰਸੰਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨਾਂ ਨਮਿਤ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 20 ਮਾਰਚ ਦਿਨ ਸ਼ਨੀਵਾਰ ਨੂੰ ਗ੍ਰਹਿ ਪਿੰਡ ਛੋਕਰਾਂ ਵਿਖੇ ਹੋਵੇਗੀ।

Previous articleਸਿੱਖਣ ਕਲਾ (Go Do)
Next articleThe Art of Learning (Go Do)