(ਸਮਾਜ ਵੀਕਲੀ)
ਯਾਰਾਂ ਦੇ ਨਾਲ ਲੜ੍ਹ ਨਹੀਂ ਸਕਦਾ।
ਗੰਦਾ ਸਾਹਿੱਤ ਮੈਂ ਪੜ੍ਹ ਨਹੀਂ ਸਕਦਾ।
ਕਰਮਾਂ ਵਿੱਚ ਨਾ ਟੂਰ ਵਿਦੇਸ਼ੀ,
ਤਦੇ ਜ਼ਹਾਜੇ ਚੜ੍ਹ ਨਹੀਂ ਸਕਦਾ।
ਸੱਚ ਕਹਿਣ ਦੀ ਰੱਖਦਾ ਹਿੰਮਤ,
ਝੂਠਾ ਦੂਸ਼ਣ ਮੜ੍ਹ ਨਹੀਂ ਸਕਦਾ।
ਦੇ ਜਾਵੀਂ ਨਾ ਧੋਖਾ ਸੱਜਣਾਂ,
ਬ੍ਰਿਹੋਂ ਦੀ ਅੱਗ ਚ’ ਸੜ੍ਹ ਨਹੀਂ ਸਕਦਾ।
ਚੰਗਿਆਂ ਤਾਂਈ ਮੈਂ ਰਹਾਂ ਸਰਾਹੁੰਦਾ,
ਮਾੜਿਆਂ ਕੋਲੇ ਖੜ੍ਹ ਨਹੀਂ ਸਕਦਾ।
ਅਧਨੰਗੀਆਂ ਤਸਵੀਰਾਂ ਵੇਖ ਕੇ,
ਸਿਨੇਮੇ ਅੰਦਰ ਵੜ੍ਹ ਨਹੀਂ ਸਕਦਾ।
ਬਿਨਾ ਗੱਲ ਤੋਂ ਲੜ੍ਹਨ ਲੲੀ ‘ਬੁਜਰਕ’
ਕੋਈ ਬਹਾਨਾ ਘੜ੍ਹ ਨਹੀਂ ਸਕਦਾ।
ਹਰਮੇਲ ਸਿੰਘ ‘ਧੀਮਾਨ’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly