(ਸਮਾਜ ਵੀਕਲੀ)
ਖਿੱਦੋ ਦੀਆਂ ਰੰਗ ਬਰੰਗੀਆਂ ਗੰਦੀਆਂ ਲੀਰਾਂ ਦੇ ਵਿੱਚੋਂ ਮੁਸ਼ਕ ਤੋਂ ਬਿਨਾਂ ਕੁੱਝ ਵੀ ਨਹੀਂ …ਇਹ ਵੀ ਸੱਚ ਹੈ ਕਿ ਇਹ ਨਾਵਲ ਨਹੀਂ …ਨਾ ਹੀ ਵਾਰਤਕ ਹੈ….ਇਹ ਨਵਉਤਰਵਾਦ ਦੀ ਆਧੁਨਿਕ ਪੱਤਰਕਾਰੀ ਦਾ ਕੋਈ ਨਵਾਂ ਨੂਰਵਾਦ ਹੈ…….ਇਸਦੇ ਵਿੱਚ ਪੁਰਸਕਾਰ ਵੱਲ ਝਾਕਦੇ ਚਿਹਰੇ ਨਜ਼ਰ ਆਉਦੇ ਹਨ..ਕੁੱਝ ਦੇਹ ਮੁਕਤ ਹੋ ਗਏ ਤੇ ਕੁੱਝ ਮਨ ਮੁਕਤ ਨੇ…ਮਰ ਗਿਆਂ ਦੀ ਇਹ ਗੱਲਾਂ ਹਨ…ਮਰਿਆਂ ਨੂੰ ਕੌਣ ਯਾਦ ਕਰਦਾ ਹੈ ? ਇਹ ਉਹ ਗੱਲਾਂ ਹਨ ਜੋ ਤਰਤੀਬ ਦੇ ਵਿੱਚ ਹਨ…ਨਾ ਕਥਾ ਹੈ…ਤੇ…ਨਾ ਨਾਵਲ ਹੈ…ਇਹ ਕਿਹੜੀ ਵਿਧਾ ਹੈ..? ਇਹ ਅਹਾਤੇ ਵਿੱਚ ਬਹਿ ਕੇ ਕੀਤੀਆਂ ਉਹ ਗੱਲਾਂ ਹਨ ਜੋ ਹਰ ਸਾਹਿਤਕ ਸਮਾਗਮ ਤੋਂ ਬਾਅਦ ਕਿਸੇ ਆਹਾਤੇ ਦੇ ਵਿੱਚ ਅਕਸਰ ਹੁੰਦੀਆਂ ਨੇ…ਫੇਰ ਸਭ ਦੇ ਪਰਦੇ ਉਤਾਰੇ ਜਾਂਦੇ ਨੇ…ਪਰ ਇਹ ਸੱਚ ਹੈ ਕਿ ਇਸ ਹਮਾਮ ਦੇ ਵਿੱਚ ਸਭ ਨੰਗੇ ਹਨ…ਤੇ… ਗੱਲਾਂ ਕਰਨ ਵਾਲੇ ਚੰਗੇ ਹਨ… ਜਿਸ ਦਾ ਦਾਅ ਲੱਗ ਗਿਆ ..ਉਹ ਮਹਾਨ…ਤੇ ਬਾਕੀ ਪ੍ਰੇਸ਼ਾਨ…ਜਿਵੇਂ ਮੈਂ ਪ੍ਰੇਸ਼ਾਨ ਹਾਂ ….।
ਹਰ ਕੋਈ ਮਾਰ ਤੇ ਹੈ…ਜਿਵੇਂ ਹੁਣ ਵਰਿਆਮ ਸੰਧੂ ਨੂੰ ਢਾਹਾਂ ਕਲੇਰਾ ਦਾ ਇਨਾਮ ਦਿਵਾਉਣ ਲਈ ਸਿਰਜਣਾ ਗਰੁੱਪ ਪੂਰਾ ਸਰਗਰਮ ਹੈ…ਕਹਾਣੀਆਂ ਲਿਖਵਾਈਆਂ ਜਾ ਰਹੀਆਂ ਹਨ…ਇਸੇ ਸਾਲ ਕਿਤਾਬ ਛਪੇਗੀ ਤੇ ਅਗਲੇ ਸਾਲ ਇਨਾਮ…ਮੌਜਾਂ ਹੀ ਮੌਜਾਂ…।
ਕੀ ਨਹੀਂ ਹੁੰਦਾ ..ਹਰ ਸ਼ਾਖ ਪੇ ਉਲੂ ਬੈਠਾ ਏ…..ਹੁਣ ਪੰਜਾਬੀ ਭਾਸ਼ਾ ਭਾਈਚਾਰਾ ਵਾਲਿਆਂ ਨੇ ਲੁਧਿਆਣਾ ਵਿੱਚ ਕੋਰਟ ਕੇਸ ਕਰਕੇ ਭਾਸ਼ਾ ਵਿਭਾਗ ਪੰਜਾਬ ਦੇ ਪੁਰਸਕਾਰ ਵੰਡ ਉਤੇ ਰੋਕ ਲਵਾ ਦਿੱਤੀ …ਤੇ .ਸਲਾਹਕਾਰ ਬੋਰਡ ਨੂੰ ਘੇਰ ਲਿਆ …ਹੁਣ ਸਭ ਚੱਡਿਆਂ ਵਿੱਚ ਪੂੰਛ ਲਈ ਫਿਰਦੇ ਹਨ..।.
ਖਿੱਦੋ ਦੀਆਂ ਗੰਦੀਆਂ ਲੀਰਾਂ ਦੇ ਰੰਗ ਸਾਰੇ ਬੈੰਗਣੀ ਹਨ..ਨੀਲੀ ਫਿਲਮ ਵਰਗੇ…ਬਾਕੀ ਇਹ ਹਰ ਪੰਜਾਬੀ ਨੂੰ ਪੜ੍ਹਨਾ ਚਾਹੀਦਾ ਹੈ…ਤਾਂ ਕਿ ਪਤਾ ਲੱਗ ਸਕੇ ਕਿ ਸਿਆਸਤਦਾਨ ਹੀ ਗੰਦੇ ਨਹੀਂ …ਇਹ ਵਿਦਵਾਨ ਵੀ ਕਿਸੇ ਗੱਲੋੰ ਘੱਟ ਨਹੀਂ …ਚਾਰ ਉਗਲਾਂ ਵੱਡੇ ਹੀ ਹਨ…ਪਰ ਦਿੱਲੀ ਵਾਲੀ ਉਰਵਸ਼ੀ…ਦੇ ਨਾਲ ਬਹੁਤੀ ਬੁਰੀ ਕੀਤੀ ਹੈ…ਨੂਰ ਦੀ ਨੂਰੀ…ਸੂਰ ਦੀ ਸੂਰੀ…ਸਭ ਦਾ ਰੰਗ ਸੰਧੂਰੀ.. .ਪਰ ਫੇਰ ਪੂਰੀ ਦੀ ਪੂਰੀ… ਦੀਦਾਰ ਸੰਧੂ ਦਾ ਗੀਤ ਹੈ ਮੇਰਾ ਜੋਬਣ ਪੀਤਾ ਕਈਆਂ ਨੇ ਮੈਂ ਪੂਰੀ ਦੀ ਪੂਰੀ …
ਉਹ ਹਾਲ…ਹੈ…ਉਰਵਸ਼ੀ ਦਾ… ਪੰਜਾਬ ਵਾਲਿਆਂ ਤੇ ਵਾਲੀਆਂ …ਦਾ ਹਾਲ ਓਹੀ ਹੈ…ਹੁਣ…ਤੇ ਸਟੇਟਸ ਸਿੰਬਲ ਬਣ ਗਿਆ …ਵੱਡੇ ਕਵੀ ..ਕਹਾਣੀਕਾਰ ..ਨਾਵਲਕਾਰ ਤੇ ਆਲੋਚਕ ਨਾਲ ਯਰਾਨਾ…. ਸਿੱਖਣ ਦਾ ਬਹਾਨਾ…ਮੁਫਤ ਦੀ ਕਿਤਾਬ ਮਿਲ ਜਾਂਦੀ ਹੈ…ਜਿਵੇ ਸਾਧ ਪੁੱਤ ਦੇਦਾ ਹੈ…ਕਈ ਕਿਤਾਬਾਂ ਦੇਦੇ ਹਨ..
ਹਾਲ ਤੇ ਉਹ ਹੋ ਗਿਆ …ਕਿ…ਜਿਵੇ ਵੱਗ ਖੇਤਾਂ ਵਿੱਚ ਸਾਰਾ ਦਿਨ ਚਰਦਾ ਹੈ ਤੇ ਸ਼ਾਮ ਨੂੰ ਕੀਲੇ ਤੇ ਆ ਜਾਂਦਾ ..ਬਸ ਹੁਣ ਤੇ…ਵੱਗ ਨਾਲੋਂ ਵੀ ਗੱਲ ਅੱਗੇ ਲੰਘ ਗਈ ਹੈ…ਹੁਣ ਤੇ..ਵੱਗ ਸ਼ਾਮ ਨੂੰ ਵੀ ਨਹੀਂ ਮੁੜਦਾ…ਸਗੋਂ ਮਣ ਦੁੱਧ ਲੈ ਕੇ ਕਈ ਦਿਨਾਂ ਬਾਅਦ ਮੁੜਦਾ ਹੈ…ਜਿਹਨਾਂ ਦੇ ਕੁਨੈਕਸ਼ਨ ਕੱਟੇ ਹਨ…ਕੋਈ ਫਿਕਰ ਨਹੀਂ ..ਮੀਹ ਕਣੀ ਵਿੱਚ ਛੱਤਰੀ…ਤੇ ਮੋਮੀਕਾਗਤ ਕੰਮ ਆ ਜਾਂਦਾ …ਬਾਕੀ ਖਿੱਦੋ ਵਿੱਚੋਂ ਨਿਕਲਿਆ ਕੁੱਝ ਨਹੀਂ … ਇਕ ਸਿੰਘ ਬਹੁਤ ਦੁੱਖੀ ਹੋਇਆ …ਲੱਗਦਾ ਉਹਨਾਂ ਦੇ ਹੱਡ ਤੇ ਵੱਜ ਗਈ ਆ…ਉਝ ਸੱਚ ਝੱਲਣਾ ਅੌਖਾ ਹੈ… ਤੈਨੂੰ ਤਾਪ ਚੜੇ ਮੈਂ ਹੂੰਗਾਂ ਵਾਲੀ ਗੱਲ ਹੈ….ਹਾਲਤ ਖੋ ਖੋ ਵਾਲੀ ਹੋ ਗੀ…ਜਿਵੇਂ ਕਾਂਗਰਸ ਵਿੱਚ ਹੋਇਆ …ਲੜ੍ਹਾਈ ਕੈਪਟਨ ਤੇ ਸਿੱਧੂ ਦੀ ਸੀ ਮਾਰਿਆ ਗਿਆ …ਜਾਖੜ….
ਸਾਹਿਤ ਦੇ ਵਿੱਚ ਇਹ ਹਾਲਤ ਹੈ ਹਰ ਲੇਖਕ ਇਨਾਮ ਤੇ ਪੁਰਸਕਾਰ ਲਈ ਲਿਖਦਾ ਹੈ..ਉਹਨਾਂ ਨੂੰ ਆਮ ਲੋਕਾਂ ਦੇ ਸਰੋਕਾਰਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ..ਜਿਸ ਨੂੰ ਇਨਾਮ ਮਿਲ ਗਿਆ ..ਉਹ ਚੁੱਪ ਹੋ ਜਾਂਦਾ ਹੈ…ਤੇਜਵੰਤ ਮਾਨ ਨੇ ਭਾਸ਼ਾ ਵਿਭਾਗ ਦੀ ਰੇਲ ਬਣਾ ਕੇ ਰੱਖੀ ਹੈ…ਜਦੋਂ ਆਪ ਇਨਾਮ ਲਿਆ ..ਉਦੋਂ ਪਵਨ ਹਰਚੰਦ ਪੁਰੀ ਨੂੰ ਮੈਂਬਰ ਬਣਾ ਦਿੱਤਾ ..ਤੇ ਆਪ ਪਾਸੇ ਹੋ ਗਿਆ …ਜਸਵੀਰ ਭੁੱਲਰ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਹੀਂ ਮਿਲਿਆ ..ਜਿਵੇਂ ਪਰਮਿੰਦਰ ਜੀਤ ਨੂੰ ਨਹੀਂ ਮਿਲਿਆ ..ਪਰ ਦੇਵ ..ਦਰਸ਼ਨ..ਵਨੀਤਾ.. ਡੁੱਕ ਗਈ…. ਹੁਣ ਇਹ ਖਿੱਦੋ ਦੀਆਂ ਲੀਰਾਂ ਦੇ ਵਿੱਚੋਂ ਪਾਠਕ ਦੇ ਪੱਲੇ ਕੀ ਪਿਆ ਹੈ ?
ਸੁਖਿੰਦਰ…ਇਸ ਲਈ ਰੌਲਾ ਪਾ ਰਿਹਾ ਹੈ…ਉਸਨੂੰ ਕੋਈ ਪੁਰਸਕਾਰ ਤੇ ਇਨਾਮ ਨਹੀਂ ਮਿਲਿਆ .. ਬਾਕੀ ਜਾਬਾਂ ਦੀ ਜੁਗਾਲੀ ਦੇ ਵਿੱਚੋਂ ਨਿਕਲਦਾ ਕੁੱਝ ਵੀ ਨਹੀਂ ਹੁੰਦਾ ..ਹਾਂ ..ਪੁਲਿਸ ਤੇ ਕੋਰਟ ਕਚਹਿਰੀ ਵਾਲੇ ਖੱਟੀ ਖੱਟ ਜਾਂਦੇ ਹਨ… ਦੀਦਾਰ ਸੰਧੂ ਦੇ ਗੀਤ ਵਾਂਗੂੰ
ਖੱਟੀ ਖੱਟਗੇ ਮੁਰੱਬਿਆਂ ਵਾਲੇ ਨੀ ਅਸੀਂ ਰਹਿਗੇ ਭਾਅ ਪੁੱਛਦੇ… ਹੁਣ ਮੇਰੀ ਹਾਲਤ ਵੀ ਇਸ ਗੀਤ ਵਰਗੀ ਹੈ… ਮੈਨੂੰ ਵੀ ਪੁਰਸਕਾਰ ਦੀ ਤਲਾਸ਼ ਹੈ ਦੇਖੋ ਕਦੋਂ ਮਿਲਦਾ ਹੈ…. ਸਾਹਿਤਕਾਰ ਤੇ ਸੰਸਥਾਵਾਂ ਵਾਲੇ ਤਾਂ ਮੈਨੂੰ ਵਿਹੁ ਸਮਝਦੇ ਹਨ…ਕਿ ਸਾਡੇ ਪਰਦੇ ਚਾਕ ਕਰੀ ਜਾਂਦਾ ..
ਗੱਲ ਇਹ ਹੈ..ਇਸ ਹਮਾਮ ਵਿੱਚ ਸਭ ਨੰਗੇ ਹਨ…ਦੂਰੋਂ ਦੇਖਿਆ ਸਭ ਚੰਗੇ ਹਨ.! ਖਿੱਦੋ ਦੀਆਂ ਗੰਦਗੀ ਨਾਲ ਲਿੱਬੜੀਆਂ ਮੁਸ਼ਕ ਮਾਰਦੀਆਂ ਹਨ।
ਬੁੱਧ ਸਿੰਘ ਨੀਲੋੰ
94643 70823
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly