ਕਾਲੇ ਮੈਲੇ ਕੁਚੈਲੇ ਸ਼ਬਦਾਂ…

ਸੁਖਦੇਵ ਸਿੰਘ ਸਿੱਧੂ

(ਸਮਾਜ ਵੀਕਲੀ)

ਕਾਲੇ ਮੈਲ਼ੇ ਕੁਚੈਲ਼ੇ ਸ਼ਬਦਾਂ ਵਿੱਚੋਂ ਦੀ,ਉਹ ਗੁਲਾਮੀ ਵਾਲਾ ਚੌਖਟਾ ਤਿਆਰ ਕਰਦਾ ਹੈ।
ਉਹਦਾ ਖਚਰਾ ਜਿਹਾ ਇਰਾਦਾ ਹਰ ਰੋਜ਼ ਤਾਨਾਸ਼ਾਹੀ ਲਈ ਹੀ ਵਿਸਥਾਰ ਕਰਦਾ ਹੈ ।

ਧੱਕੇਸ਼ਾਹੀ,ਜ਼ਿਦੀਆ ਵਤੀਰਾ,ਸਾਡੇ ਗਿਆਨ ਵਿਗਿਆਨ ਨੂੰ ਕਿਸ ਤਰਕ ‘ਚ ਨਸ਼ਟ ਕਰੇ,
ਉਹ ਲੋਕਤਾ ਜੇ ਪਿਛੇ ਸੁੱਟ ਰਿਹੈ,ਪਰ ਆਪਣੇ ਆਪ ਨੂੰ ਵੀ ਨਿੱਕਚੂ ਗਵਾਰ ਕਰਦਾ ਹੈ!

ਸਾਡੇ ਮੁਲਕ ਵਿੱਚ ਸਿੰਘਾਸਨ ਦੀ ਮਾਰੂ ਕਰਵੱਟ,ਜੋਰਾਵਰਾਂ ਵੱਲ ਸਦਾ ਹੀ ਰਹੇ ਖਿਸਕੀ,
ਵਿੱਚੋਂ ਵਿਹਲੜ ਜ਼ਾਨੂੰਨੀਆਂ ਦਾ ਹਰ ਫਿਰਕੂ ਟੋਲਾ ਖੁੱਲ੍ਹਕੇ,ਦੰਗੇ ਬਾਰ ਬਾਰ ਕਰਦਾ ਹੈ ।

ਹਰ ਨਾਗਰਿਕ ਉਸਦੀ ਦੇਖਣੀ ‘ਚ ਉਸ ਵੱਲ ਨਿਵਿਆਂ ਸ਼ਿਕਾਰ-ਰੂਪ ਵਿੱਚੋਂ ਹੀ ਵਿਚਰੇ,
ਉਹ ਵਿਤਕਰਿਆਂ ਦੇ ਲੁਤਫ਼ਾਂ,ਅਠਖੇਲੀਆਂ ਵਿੱਚ,ਨਾਚਾਰ ਵਰਗਾ ਸ਼ੰਗਾਰ ਕਰਦਾ ਹੈ ।

ਸਦੀਆਂ ਜਿਹੀਆਂ ਸਦੀਆਂ ਦੀ ਦੁਰਦਸ਼ਾ ਵਿੱਚੋਂ ਪਹਿਰਾ ਨਾ ਮੁੱਕੇ ਭਰਪੂਰ ਗੁਲਾਮੀ ਦਾ
ਹਰ ਇਨਕਲਾਬੀ ਸਮਝ ਨੂੰ ਬੇੜੀਆਂ ‘ਚ ਜਕੜਨ ਦਾ ਕੈਸਾ ‘ ਪਰਉਪਕਾਰ ‘ ਕਰਦਾ ਹੈ!

ਕੁਦਰਤ ਦੇ ਲਿਹਾਜ਼ਾ ਕਾਇਦੇ ਤੇ ਇਤਿਹਾਸਕ ਬੋਲ ਕਿ ਸਮਾਂ ਸਦਾ ਮਾੜਾ ਨਹੀਂ ਰਹਿੰਦਾ,
ਉਹ ਸਾਨੂੰ ਪੁਰਾਤਨ ਯੁੱਗ ਵੱਲ ਧਕੇਲਦਾ,ਕਮਲ ਨੂੰ ਪਲੋਸਕੇ ਸ਼ੋਹਦਾ ਮਲ਼ਾਰ ਕਰਦਾ ਹੈ ।

ਮਿੱਧ ਮਿੱਧ ਮਾਰ ਮਾਰ ਕੇ ਭੁੱਖੇ ਲੋਕਾਂ ਨੂੰ ਦਾਣੇ ਦੇਣ ਦੇ ਦਰਦ ਹਟਾਉਣ ਵਾਲੇ ਢਕੌਂਚ ਕਰੇ,
ਉਹ ਅੱਲੜ ਲੋਕਾਂ ਦੀ ਰਗ ਪਰਖਕੇ,ਲਾਲਚ ਦੇਣ ਦੇ ਸੌਦੇ ਫੋਕਾ ਬਰਖੁਰਦਾਰ ਕਰਦਾ ਹੈ ।

ਹੌਂਸਲਾ ਕੀ ਹੋਵੇ,ਵਿਸ਼ਵਾਸ ਤਸੱਵਰ ਮੁੱਕ ਰਿਹੈ,ਹਰ ਖੇਤਰ ਵਿੱਚ ਹਕੂਮਤੀ ਹਮਲਿਆਂ ਤੋਂ ,
ਨਾਮ ਜਪਣੇ,ਮੰਤਰ ਪੜ੍ਹਨੇ,ਚੁੱਪੀ ਸਮਾਧੀ ਮਨਾਉਂਦੇ ਫੋਕੇ ਫਿਕਰੇ ਮਾਰੋ ਮਾਰ ਕਰਦਾ ਹੈ ।

ਦੇਵੀ ਦੇਵਤਿਆਂ ਸਨਮੁੱਖ ਤਾੜੀਆਂ ਮਾਰੋ,ਥਾਲੀਆਂ ਤੋੜੋ,ਕਦੇ ਨਿੰਬੂ ਨਾਰੀਅਲ ਦੀ ਪੂਜਾ,
ਉਹ ਫਿਰਕੂ-ਪਤੰਗਿਆਂ ਦੀਆਂ ਖਾਕੀ ਨਿੱਕਰਾਂ ਲਈ ਰੋਜ਼ ਭਗਵੇਂ ਹਾਰ ਸ਼ੰਗਾਰ ਕਰਦਾ ਹੈ ।

ਪੜ੍ਹੇ ਲਿਖੇ ਰੋਂਦੇ ਕੁਰਲਾਉਂਦੇ ਹਰ ਬੇਰੁਜ਼ਗਾਰ ਨੂੰ ਅਜੇ ਉਮੀਦ ਹੈ ਟੁਟੀ ਰੋਜ਼ਗਾਰ ਦੇ ਪੱਖੋਂ,
ਪਰ ਐਹ ‘ ਵਿਸ਼ਵ-ਗੁਰੂ ‘ ਚਤੁਰਾਈ ਬਦੀ ਵਿੱਚ ਨਵੇਂ ਨਵੇ ਛਲ਼ਾਵੇ ਭਰ ਹੰਕਾਰ ਕਰਦਾ ਹੈ !

ਸੁਖਦੇਵ ਸਿੱਧੂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article2 army officers killed in IS attack in Iraq
Next articleਐਵੇਂ ਕਈ ਵਾਰ ਅਹਿਸਾਸਾਂ ਚ