HOME ਦਲਜੀਤ ਦੋਸਾਂਝ ਦੇ ਅਮਿਤਾਬ ਬਚਨ ਦੇ ਪੈਰੀ ਹੱਥ ਲਾਉਣ ਦੇ ਰੌਲੇ...

ਦਲਜੀਤ ਦੋਸਾਂਝ ਦੇ ਅਮਿਤਾਬ ਬਚਨ ਦੇ ਪੈਰੀ ਹੱਥ ਲਾਉਣ ਦੇ ਰੌਲੇ ਦੀ ਗੱਲ

ਸੁਰਜੀਤ ਸਿੰਘ ਫਲੋਰਾ
ਸੁਰਜੀਤ ਸਿੰਘ ਫਲੋਰਾ

   (ਸਮਾਜ ਵੀਕਲੀ)  ਸੋਨੀ ਟੀ ਵੀ ਤੇ ਚੱਲ ਰਹੇ ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਰੀਅਲਟੀ ਸ਼ੌਅ ‘ਚ 31 ਅਕਤੂਬਰ ਨੂੰ ਦਿਲਜੀਤ ਦੁਸਾਂਝ ਪੰਜਾਬ ਦੇ ਲੋਕਾਂ ਨੂੰ  ਆਏ ਹੜ੍ਹਾ ਦੀ ਮਾਰ ਦੀ ਭਰਪਾਈ ਕਰਨ ਲਈ ਹਿਸਾ ਲਿਆ। ਜਿਥੇ ਉਸ ਨੇ ਆਪਣੀ ਸਾਦਗੀ, ਕਲਾਕਾਰੀ ਤੇ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ। ਜਦ ਕਿ ਇਹ 90 ਕੁ ਮਿੰਟਾ ਦਾ ਪਰੋਗਰਾਮ ਬਹੁਤ ਹੀ ਭਾਵਕ ਹੋ ਨਿਬੜਿਆ, ਪੰਜਾਬ ਵਿਚ ਆਏ ਹੜਾਂ ਨਾਲ ਮਚੀ ਤਬਾਹੀ ਦੇ ਵੀਡੀਉ ਫੁਟੇਜ ਦੇਖ ਕੇ ਅਤੇ ਹੜਪੀੜਤਾਂ ਦੀ ਦਰਦ ਕਹਾਣੀ ਸੁਣਕੇ, ਕੇ ਅੱਖਾਂ ‘ਚੋਂ ਆਪ ਮੁਹਾਰੇ ਹੀ ਹੰਝੂਆਂ ਦੀ ਝੜੀ ਜਿਹੀ ਲੱਗ। ਇਹ ਸਾਰਾ ਕੁੱਝ ਦੇਖ ਕੇ ਪ੍ਰੋਗਰਾਮ ਦੇ ਹੋਸਟ ਅਮਿਤਾਭ ਬੱਚਨ ਦੀਆਂ ਅੱਖਾਂ ਵੀ ਵੀ ਵਾਰ ਵਾਰ ਭਾਵੁਕਤਾਂ ਹੁੰਦੇ ਹੋਏ ਨਮ ਹੁੰਦੀਆਂ ਨਜ਼੍ਰਰ ਆਇਆ।

ਪਰ ਜੋ ਬਾਹਰ ਸੋ਼ਸਲ ਮੀਡੀਏ ਅਤੇ ਕੁਝ ਮਨ-ਮਤੀਏ,  ਦਲਜੀਤ ਤੇ ਅਮਿਤਾਬ ਦੇ ਰੌਲੇ ਦੀ ਗੱਲ ਮੇਰੀ ਤਾਂ ਸਮਝੋਂ ਬਾਹਰ ਹੈ। ਅਸੀਂ ਤਾਂ ਬਚਪਨ ਤੋਂ ਈ ਵੇਖਦੇ ਆਏ ਆਂ ਬਈ ਪੈਰੀਂ ਹੱਥ ਲਾਉਣਾ ਵੱਡਿਆਂ ਪ੍ਰਤੀ ਇੱਜ਼ਤ ਮਾਨ ਸਨਮਾਨ ਦੀ ਨਿਸ਼ਾਨੀ ਹੁੰਦੀ ਆ। ਝੋ 40 ਸਾਲ ਕੈਨੇਡਾ ਰਹਿੰਦੇ ਹੋਏ ਅੱਜ ਵੀ ਕੋਈ ਵੱਡਾ ਸਤਿਕਾਰਯੋਗ ਇੰਨਸਾਨ ਮਿਲ ਜਾਏ ਤਾਂ ਝੁਕ ਕੇ  ਗੋਡੀਂ ਹੱਥ ਲਾ ਦਈਦਾ। ਇਹੀ ਸਾਡਾ ਕਲਚਰ ਆ, ਇੱਜ਼ਤ ਦੇਣ ਵਾਲਾ ਤੇ ਇਹੀ ਸਾਡੇ ਸੰਸਕਾਰ ਨੇ। ਵੈਸੇ ਵੀ ਅਮਿਤਾਬ ਉਮਰ ਚ ਵੱਡਾ ਤੇ ਇੱਕ ਸੀਨੀਅਰ ਕਲਾਕਾਰ ਹੈ ਤੇ ਉਹਦੇ ਪੈਰੀਂ ਲਾਉਣਾ ਸਿੱਖਾਂ ਜਾਂ ਸਿੱਖੀ ਦੇ ਖਿਲਾਫ ਕਿਵੇਂ ਹੋ ਗਿਆ। ਇਕ ਉਮਰ ਵਿਚ ਛੋਟਾ ਕਲਾਕਾਰ ਆਪਣੇ ਵਡੇਰੀ ਉਮਰ ਦੇ ਕਲਾਕਾਰ ਦੇ ਪੈਰੀ ਹੱਥ ਲਾਉਂਦਾ ਹੈ ਤਾਂ ਇਸ ਵਿਚ ਗਲਤ ਕੀ ਹੈ।
ਆਮ ਇੰਨਸਾਨ ਦੀ ਗੱਲ ਤਾਂ ਛੱਡੋ ਮੈਂ ਰਵੀ ਸਿੰਘ ਖਾਲਸਾ ਦੀ ਦਿਲੋਂ ਇੱਜ਼ਤ ਕਰਦੀ ਸੀ ਜਦ ਲੋਕ ਕਹਿੰਦੇ ਸੀ ਬਈ ਇਹ ਦਾਨ ਦੇ ਪੈਸਿਆਂ ਚ ਹੇਰਾ ਫੇਰੀ ਕਰਦਾ ਪਰ ਹਿਰਦਾ ਮੰਨਣ ਲਈ ਤਿਆਰ ਨਹੀਂ ਸੀ। ਜੋ ਲੋਕ ਬੋਲਦੇ ਸਨ ਮੈਂ ਉਨਾਂ ਦਾ ਵਿਰੋਧ ਕਰਦਾ। ਸੋਚਦੀ ਸੀ ਨਹੀਂ ਰਵੀ ਸਿੰਘ ਨੇ ਦੁਨੀਆਂ ਚ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਤੇ ਚੰਗੇ ਕੰਮ ਕਰਨ ਵਾਲਿਆਂ ਨੂੰ ਨਿੰਦਣਾਂ ਠੀਕ ਨਹੀਂ, ਪਰ ਹੁਣ ਰਵੀ ਸਿੰਘ ਖਾਲਸਾ ਦਾ ਦਲਜੀਤ ਵਾਲੀ ਗੱਲ ਤੇ ਵੀਡੀਓ ਪਾਉਣਾ ਸਿਆਣੀ ਨਹੀਂ ਹੋਛੀ ਗੱਲ ਲੱਗੀ।
ਦਲਜੀਤ ਸਿੰਘ ਇੱਕ ਆਰਟਿਸਟ ਆ, ਕਲਾਕਾਰ ਆ, ਗਾਇਕ ਹੈ, ਕੀ ਉਸਨੇ ਕਦੇ ਕਿਹਾ ਕਿ ਮੈਂ ਸਿੱਖਾਂ ਦਾ ਮਸੀਹਾ ਹਾਂ ਜਾਂ ਮੈਂ ਸਿੱਖਾਂ ਦੇ ਹੱਕਾਂ ਲਈ ਲੜ ਮਰ ਰਿਹਾਂ। ਉਹ ਆਪਣਾ ਕੰਮ ਬਾਬੇ ਨਾਨਕ ਦੇ ਸਿੱਖ ਵਾਂਗ ਇਮਾਨਦਾਰੀ ਤੇ ਮਿਹਨਤ ਨਾਲ ਕਰ ਰਿਹਾ। ਉਸਨੇ ਆਪਣੇ ਇੱਕ ਸੀਨੀਅਰ ਆਰਟਿਸਟ ਜੋ ਬਾਪ ਦੇ ਸਮਾਨ ਹੈ ਉਸਦੇ ਪੈਰੀਂ ਹੱਥ ਲਾਕੇ ਅਸ਼ੀਰਵਾਦ ਲਿਆ ਤਾਂ ਗਲਤ ਕੀ ਕਰ ਦਿੱਤਾ। ਐਵੇਂ ਈ ਹਰ ਗੱਲ ਚ ਨੁਕਸ ਕੱਢੀ ਜਾਣੇ ਕੋਈ ਸਿਆਣਪ ਵਾਲੀ ਗੱਲ ਨਹੀ ਹੁੰਦੀ। ਖਾਸ ਕਰਕੇ ਰਵੀ ਸਿੰਘ ਖਾਲਸਾ ਵਰਗਿਆਂ ਨੁੰ ਸ਼ੋਭਦੀਆਂ ਨਹੀਂ। ਅਸਲ ਚ ਸਾਡੀ ਅੱਖ ਉਹੀ ਵੇਖਦੀ ਆ ਜੋ ਸਾਡੇ ਆਪਣੇ ਖੁਦ ਦੇ ਅੰਦਰ ਚੱਲ ਰਿਹਾ ਹੁੰਦਾ। ਇਹ ਵੀ ਸੱਚ ਹੈ ਕਿ ਸੋਚ ਸਭ ਦੀ ਆਪੋ ਆਪਣੀ ਹੁੰਦੀ ਹੈ ਪਰ ਕਿਸੇ ਦੀ ਸੋਚ ਤੇ ਰੋਟੀਆਂ ਸੇਕਣ ਦਾ ਬਹਾਨਾ ਬਹੁਤਿਆਂ ਨੂੰ ਮਿਲ ਜਾਂਦਾ।
ਝਦ ਕਿ ਇਸ ਪ੍ਰੋਗਰਾਮ ਵਿਚ ਦਿਲਜੀਤ ਦੁਸਾਂਝ ਨੇ ਆਪਣੀ ਗੱਲਬਾਤ ਤੇ ਅਦਾਕਾਰੀ ਨਾਲ ਪੰਜਾਬੀਆਂ ਦੇ ਦਰਦ ਨੂੰ ਪੂਰੀ ਦ੍ਰਿੜਤਾ ਨਾਲ ਦੁਨੀਆਂ ਸਾਹਵੇਂ ਪੇਸ਼ ਕਰਕੇ ਆਪਣਾ ਬਹੁਤ ਵੱਡਾ ਫਰਜ ਅਦਾ ਕਰ ਦਿੱਤਾ। ਇਥੇ ਦੱਸਣਾ ਬਣਦਾ ਹੈ ਕਿ ਸਾਰਾ ਪਰੋਗਰਾਮ ਦੇਖਣ ਉਪਰੰਤ ਇਹ ਗੱਲ ਸਪੱਸ਼ਟ ਰੂਪ ਵਿਚ ਸਾਹਮਣੇ ਆਈ ਕਿ ਦਿਲਜੀਤ ਦੁਸਾਂਝ ਵਲੋਂ ਇਸ ਪ੍ਰੋਗਰਾਮ ਵਿਚ ਹਾਜਰ ਹੋ ਕੇ ਪੰਜਾਬ ਦੇ ਹੜ੍ਹਪੀੜਤਾਂ ਵਾਸਤੇ ਪੈਸਾ ਇਕੱਤਰ ਕਰਨਾ ਮੁੱਖ ਮਨੋਰਥ ਨਹੀਂ ਸੀ ਬਲਕਿ ਹੜ੍ਹ ਮਹਾਂਮਾਰੀ ਦੀ ਬਰਬਾਦੀ ਨੂੰ ਪੂਰੀ ਦੁਨੀਆਂ ਤੱਕ ਨਸ਼ਰ ਕਰਨਾ ਉਸ ਦਾ ਮੁੱਖ ਮਕਸਦ ਸੀ ਤੇ ਆਪਣੇ ਇਸ ਮਿਸ਼ਨ ਵਿਚ ਉਹ ਪੂਰੀ ਤਰਾਂ ਕਾਮਯਾਬ ਰਿਹਾ ।
ਅਗਲੀ ਗੱਲ ਇਹ ਕਿ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ‘ਤੇ ਹੋ ਹੱਲਾ ਕਰਨ ਵਾਲਿਆਂ ਨੂੰ ਵੀ ਉਹ ਮਾਕੂਲ ਜਵਾਬ ਦੇਣ ਵਿਚ ਪੂਰੀ ਤਰਾਂ ਸਫਲ ਹੋ ਨਿਬੜਿਆ।
ਇਕ ਹੋਰ ਵਿਿਡਉ ਸੋ਼ਸਲ ਮੀਡੀਏ ਤੈ ਸੀ ਕਿ ਕੀ ਪੰਜਾਬ ਦੇ ਲੋਕ ਅਮਿਤਾਬ ਬਚਨ ਦੇ ਦਿੱਤੇ ਪੈਸੇ ਲੈਣਗੇ, ਇਸ ਭੱਦਰ ਪੁਰਸ਼ ਨੂੰ ਪੁਛਿਆ ਜਾਵੇ ਵਈ ਬਚਨ ਨੇ ਪੈਸੇ ਆਪਣੀ ਜੇਬ ਵਿਚੋਂ ਦੇਣੇ ਹਨ ਉਹ ਤਾਂ ਸਿਰਫ ਇਕ ਹੋਸਟ ਹੈ, ਪੈਸਾ ਤਾਂ ਸੋਨੀ ਟੀ ਵੀ ਵਾਲਿਆ ਨੇ ਜਿਸ ਨਾਲ ਵੀ ਉਹਨਾਂ ਨੇ ਡੀਲ ਬਣਾਈ ਹੋਈ ਹੈ ਉਥੋਂ ਲੈ ਕੇ ਦੇਣਾ। ਗੱਲ ਕੀ ਬਿੰਨਾਂ ਕਿਸੇ ਸਮਝ ਸੋਚ ਤੋਂ ਆਪਣੇ ਲਾਇਕ, ਆਪਣੀ ਪ੍ਰਸਿਧੀ ਨੂੰ ਦਰਸਾਉਣ ਲਈ ਇਸ ਤਰ੍ਹਾ ਦੇ ਲੋਕ ਪਿੱਛੇ ਨਹੀਂ ਹਟਦੇ।
ਜਦ ਕਿ ਅਮਿਤਾਭ ਬੱਚਨ ਨੇ ਦਿਲਜੀਤ ਦੁਸਾਂਝ ਦੀ ਭਰਪੂਰ ਸਿਫ਼ਤ ਕਰਦਿਆਂ ਜਦ ਇਹ ਕਿਹਾ ਤੁਸੀਂ ਪੰਜਾਬ ਦੇ ਦਸ ਹੜ੍ਹ ਪੀੜਤ ਪਿੰਡਾਂ ਨੂੰ ਗੋਦ ਲੈ ਕੇ ਬਹੁਤ ਵੱਡਾ ਕਾਰਜ ਕੀਤਾ ਹੈ ਤਾਂ ਉਸ ਦਾ ਬਹੁਤ ਹੀ ਢੁਕਵਾਂ ਜਵਾਬ ਦਿੰਦਿਆਂ ਦਿਲਜੀਤ ਨੇ ਕਿਹਾ ਕਿ ਮੈਂ ਪੰਜਾਬ ਦੇ ਪਿੰਡਾਂ ਨੂੰ ਗੋਦ ਨਹੀਂ ਲਿਆ, ਇਹ ਗੁਰੂ ਬਾਬੇ ਦੀ ਮਿਹਰ ਹੈ, ਮੈਂ ਭਾਗਾਂ ਵਾਲਾ ਹਾਂ ਕਿ ਪੰਜਾਬ ਨੇ ਮੈਨੂੰ ਗੋਦ ਲਿਆ ਹੋਇਆ ਹੈ।
ਪੰਜਾਬ ਦੀ ਹੜ੍ਹਾ ਨਾਲ ਹੋਈ ਤਬਾਹੀ ਨੂੰ ਉਹ ਅੰਤਰਰਾਸ਼ਟਰੀ ਭਾਈਚਾਰੇ ਅੱਗੇ ਪੇਸ਼ ਕਰਨੀ ਚਾਹੁੰਦਾ ਸੀ ਤੇ ਉਹ ਆਪਣੇ ਇਸ ਮਿਸ਼ਨ ਵਿਚ ਬਾਖੂਬੀ ਸਫਲ ਵੀ ਰਿਹਾ ਹੈ।
ਸੋ ਅਸੀਂ ਪੰਜਾਬੀ ਇਹ ਗੱਲ ਬੜੇ ਮਾਣ ਤੇ ਫਖਰ ਨਾਲ ਕਹਿ ਸਕਦੇ ਹਾਂ ਕਿ ਸਾਡੇ ਕੋਲ ਇਸ ਵਕਤ ਉਹ ਪੰਜਾਬੀ ਸ਼ੇਰ ਸਪੁੱਤਰ ਹੈ, ਜੋ ਪੰਜਾਬੀ ਸੱਭਿਆਚਾਰ ਨੂੰ ਪੂਰੇ ਵਿਸ਼ਵ ਵਿਚ ਫੈਲਾਉਣ ਦੇ ਨਾਲ ਪੰਜਾਬ ਦੇ ਵਿਰਸੇ ਨਾਲ ਜੁੜਕੇ ਸਮੁੱਚੇ ਪੰਜਾਬੀਆਂ ਦੇ ਦੁੱਖਾਂ ਵਿਚ ਸ਼ਰੀਕ ਹੋਣ ਦਾ ਬੱਲ ਵੀ ਬਾਖੂਬੀ ਜਾਣਦਾ ਹੈ । ਵਾਹਿਗੁਰੂ, ਇਸ ਕਲਾਕਾਰ ਨੂੰ ਹੋਰ ਉੱਚੀਆਂ ਬੁਲੰਦੀਆਂ ਸਰ ਕਰਨ ਦੀ ਤੌਫੀਕ ਬਖਸ਼ਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTVK ਕੌਂਸਲ ਦੀ ਮੀਟਿੰਗ ਅੱਜ: ਕਰੂਰ ਹਾਦਸੇ ਤੋਂ ਬਾਅਦ ਵਿਜੇ ਚੁੱਪੀ ਤੋੜਨਗੇ, ਪਾਰਟੀ ਰਣਨੀਤੀ ਬਾਰੇ ਵੱਡਾ ਐਲਾਨ ਕਰਨਗੇ
Next articleਗੁਰੂ ਨਾਨਕ ਦੇਵ ਜੀ ਸਿਰਫ਼ ਸਿੱਖ ਧਰਮ ਦੇ ਸਥਾਪਕ ਨਹੀਂ ਸਨ, ਸਗੋਂ ਉਹ ਸਾਰੀ ਮਨੁੱਖਤਾ ਲਈ ਇੱਕ ਜੀਵੰਤ ਰੋਸ਼ਨੀ ਸਨ