ਮੁਸ਼ਕਲ ਮਿਲਦੇ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਦੋਸਤ ਮਿੱਤਰ ਪਿਆਰੇ ਮੁਸ਼ਕਲ ਮਿਲਦੇ ਨੇ .
ਦੋਸਤੀ ਜਿਹੇ ਸਹਾਰੇ ਮੁਸ਼ਕਲ ਮਿਲਦੇ ਨੇ .
ਯਾਰਾਂ ਦੇ ਨਾਲ਼ ਦੁਨੀਆਂ ਜੱਨਤ ਲਗਦੀ ਹੈ ,
ਸੁਰਗ਼ ਤੋਂ ਵੱਧ ਨਜ਼ਾਰੇ ਮੁਸ਼ਕਲ ਮਿਲਦੇ ਨੇ .
ਦੋਸਤ ਨੇ੍ਰੇ ਜੱਗ ਵਿੱਚ ਚਾਨਣ ਕਰ ਦਿੰਦੇ ,
ਸੂਰਜ ਚੰਨ ਸਿਤਾਰੇ ਮੁਸ਼ਕਲ ਮਿਲਦੇ ਨੇ .
ਸ਼ਰਮਾ ਜਿਹਨਾਂ ਦੇ ਮਿੱਤਰ ਬੇਲੀ ਰੁੱਸ ਜਾਂਦੇ ,
ਫਿਰ ਉਹਨਾਂ ਤਾਈਂ ਕਿਨਾਰੇ ਮੁਸ਼ਕਲ ਮਿਲਦੇ ਨੇ .

ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ .
9914836037

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਡੀ ਸੱਟ
Next articleMob attacks BJP activist’s car near Maha CM’s home