(ਸਮਾਜ ਵੀਕਲੀ)
ਪੰਜਵੀ ਚ ਰਹੇ ਅਸੀ ਕੱਠੇ ਪੜ੍ਹਦੇ
ਅੱਜ ਵਿੱਚ ਨੀ ਜਵਾਨੀ ਵੱਖੋ ਵੱਖ ਰਾਹ ਹੋ ਗਏ
ਕਰਦੀ ਹੁੰਦੀ ਸੀ ਸਾਡੇ ਨਾਲ ਕੱਟੀਆਂ
ਪੋਚਦੀ ਹੁੰਦੀ ਸੀ ਨਲਕੇ ਤੇ ਫੱਟੀਆਂ
ਹੁਣ ਨਵਿਆ ਦੇ ਕਿਵੇ ਤੈਨੂੰ ਚਾਅ ਹੋ ਗਏ
ਪੰਜਵੀ ਚ ਰਹੇ ਅਸੀ ਕੱਠੇ ਪੜ੍ਹਦੇ
ਅੱਜ ਵਿੱਚ ਨੀ ਜਵਾਨੀ ਵੱਖੋ ਵੱਖ ਰਾਹ ਹੋ ਗਏ
ਨੀ ਮੈਂ ਸੋਚਾਂ ਦਿਨ ਰਾਤ
ਕਿੱਥੇ ਗਏ ਕਲਮ ਦਵਾਤ
ਕਿਵੇ ਮੋਢਿਆ ਤੋ ਝੋਲੇ ਸਾਡੇ ਲਾਹ ਹੋ ਗਏ
ਪੰਜਵੀ ਚ ਰਹੇ ਅਸੀ ਕੱਠੇ ਪੜ੍ਹਦੇ
ਅੱਜ ਵਿੱਚ ਨੀ ਜਵਾਨੀ ਦੇ
ਵੱਖੋ ਵੱਖ ਰਾਹ ਹੋ ਗਏ
ਲੁੱਕਣ ਮਚਾਈਆਂ ਅਸੀ ਕੱਠੇ ਰਹੇ ਖੇਲਦੇ
ਬਣਦੇ ਹੁੰਦੇ ਸੀ ਡੱਬੇ ਸਾਥੀ ਕਦੇ ਰੇਲ ਦੇ
ਹੁਣ ਟੇਸ਼ਣ ਤੋ ਡੱਬੇ ਹੀ ਅਗਾਂਹ ਹੋ ਗਏ
ਪੰਜਵੀ ਚ ਰਹੇ ਅਸੀ ਕੱਠੇ ਪੜ੍ਹਦੇ
ਅੱਜ ਵਿੱਚ ਨੀ ਜਵਾਨੀ ਦੇ
ਵੱਖੋ ਵੱਖ ਰਾਹ ਹੋ ਗਏ
ਆਖਦੀ ਹੁੰਦੀ ਸੀ ਬਾਹਰ ਮੈਂ ਜਾਊਗੀ
ਜਾਕੇ ਤੈਨੂੰ ਸੱਜਣਾਂ ਜ਼ਰੂਰ ਮੈਂ ਬੁਲਾਉਗੀ
ਸਭ ਤੇਰੇ ਵਾਅਦੇ ਨੀ ਫ਼ਨਾ ਹੋ ਗਏ
ਪੰਜਵੀ ਚ ਰਹੇ ਅਸੀ ਕੱਠੇ ਪੜ੍ਹਦੇ
ਅੱਜ ਵਿੱਚ ਨੀ ਜਵਾਨੀ ਦੇ
ਵੱਖੋ ਵੱਖ ਰਾਹ ਹੋ ਗਏ
ਨਿਹਾਲਗੜ੍ਹ ਸਕੂਲ ਤੈਨੂੰ ਅੱਜ ਵੀ ਉਡੀਕਦਾ
ਤੇਰਿਆਂ ਨਾਮਾਂ ਨੂੰ ਗੁਰੀ ਕੰਧਾ ਤੇ ਉਲੀਕਦਾ
ਸਮਝ ਨਾ ਆਵੇ ਕੀ ਗੁਨਾ ਹੋ ਗਏ
ਪੰਜਵੀ ਚ ਰਹੇ ਅਸੀ ਕੱਠੇ ਪੜ੍ਹਦੇ
ਅੱਜ ਵਿੱਚ ਨੀ ਜਵਾਨੀ ਦੇ
ਵੱਖੋ ਵੱਖ ਰਾਹ ਹੋ ਗਏ
ਗੁਰਪ੍ਰੀਤ ਸਿੰਘ
ਪਿੰਡ ਨਿਹਾਲਗੜ੍ਹ
ਜਿਲ੍ਹਾ ਸੰਗਰੂਰ
6280305654
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly