ਪੁਸਤਕ ਦਾ ਨਾਂ – ਮਸੀਹਾ (ਮਨੁੱਖੀ ਜੀਵਨ ਦੇ 26ਪੜਾਅ: ਕਾਵਿਕ ਅਤੇ ਦਾਰਸ਼ਨਿਕ ਵਿਚਾਰ)
ਲੇਖਕ – ਖ਼ਲੀਲ ਜਿਬਰਾਨ
ਅਨੁਵਾਦ – ਰਵਿੰਦਰ ਸਿੰਘ ਸੋਢੀ
ਪੰਨੇ -79 ਕੀਮਤ – 250/- ਰੁਪਏ
ਪ੍ਰਕਾਸ਼ਕ – ਜੇਪੀ ਪ੍ਰਕਾਸ਼ਨ, ਪਟਿਆਲਾ।
ਰਿਵਿਊਕਾਰ – ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਬਹੁ ਵਿਧਾਵੀ ਪ੍ਰਵਾਸੀ ਲੇਖਕ ਰਵਿੰਦਰ ਸਿੰਘ ਸੋਢੀ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ ਕਿਉਂਕਿ ਉਸ ਨੇ ਹੁਣ ਤੱਕ ਕਵਿਤਾ, ਕਹਾਣੀ, ਨਾਟਕ ਤੋਂ ਇਲਾਵਾ ਖੋਜ ਕਾਰਜ, ਆਲੋਚਨਾ, ਸੰਪਾਦਨਾ, ਅਨੁਵਾਦ ਅਤੇ ਬੱਚਿਆਂ ਦੀਆਂ ਪੁਸਤਕ ਸਿਰਜਣਾ ਲਈ ਕੰਮ ਕੀਤਾ ਹੈ ਅਤੇ ਨਿਰੰਤਰ ਸਾਹਿਤ ਦੇ ਖੇਤਰ ਨਾਲ ਜੁੜਿਆ ਹੋਇਆ ਹੈ। ਹਥਲੀ ਪੁਸਤਕ ” ਮਸੀਹਾ ” (ਮਨੁੱਖੀ ਜੀਵਨ ਦੇ 26 ਪੜਾਅ: ਕਾਵਿਕ ਅਤੇ ਦਾਰਸ਼ਨਿਕ ਵਿਚਾਰ) ਉਸ ਦੀ ਤੀਜੀ ਅਨੁਵਾਦਿਤ ਪੁਸਤਕ ਹੈ ਜਿਹੜੀ ਖ਼ਲੀਲ ਜਿਬਰਾਨ ਦੀ ਲਿਖੀ ਹੋਈ ਹੈ। ਇਸ ਤੋਂ ਪਹਿਲਾਂ ਮਰਾਠੀ ਨਾਟਕ ਅਤੇ ਅੰਗਰੇਜ਼ੀ ਕਹਾਣੀਆਂ ਦਾ ਅਨੁਵਾਦ ਕਰ ਚੁੱਕਾ ਹੈ। ਇਹ ਪੁਸਤਕ ਉਸ ਨੇ ਆਪਣੀ ਭੂਆ ਨੂੰ ਸਮਰਪਿਤ ਕੀਤੀ ਹੈ ਜਦੋਂ ਕਿ ਅਜੋਕੀ ਪੀੜ੍ਹੀ ਤਕਰੀਬਨ ਰਿਸ਼ਤਿਆਂ ਨੂੰ ਵਿਸਾਰਦੀ ਜਾ ਰਹੀ ਹੈ।
ਜਦੋਂ ਅਸੀਂ ਹਥਲੀ ਪੁਸਤਕ ਦੀ ਗੱਲ ਕਰੀਏ ਤਾਂ ਇਹ ਉਸ ਪੁਸਤਕ ਦਾ ਅਨੁਵਾਦ ਹੈ ਜਿਹੜੀ ਅੱਜ ਤੋਂ ਕਰੀਬ 103 ਸਾਲ ਪਹਿਲਾਂ ਖ਼ਲੀਲ ਜਿਬਰਾਨ ਨੇ ” ਦੀ ਪ੍ਰੋਫਿਟ ” ਦੇ ਸਿਰਲੇਖ ਹੇਠ 1923 ਵਿਚ ਲਿਖੀ ਹੋਈ ਹੈ। ਇਸ ਪੁਸਤਕ ਵਿੱਚ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੇ 28 ਕਾਵਿਕ ਲੇਖ ਦਰਜ ਹਨ। ਜਿਵੇਂ ਵਿਆਹ, ਔਲਾਦ, ਖਾਣ ਪੀਣ, ਦੁੱਖ ਸੁੱਖ, ਕਾਨੂੰਨ, ਦੋਸਤੀ, ਧਰਮ ਅਤੇ ਮੌਤ ਆਦਿ ਦੇ ਹਨ। ਇਸ ਪੁਸਤਕ ਵਿੱਚ ਖ਼ਲੀਲ ਜਿਬਰਾਨ ਆਪ ਇੱਕ ਅਲਮੁਸਤਫਾ ਦੇ ਪਾਤਰ ਵਜੋਂ ਹਾਜ਼ਰ ਹੁੰਦਾ ਹੈ ਅਤੇ ਅਲਮਿੱਤਰਾ ਸਹਿ ਪਾਤਰ ਵਜੋਂ ਵਿਚਰਦੀ ਹੈ। ਪੁਸਤਕ ਵਿਚ ਅਨੁਵਾਦਕ ਨੇ ਕਿਸੇ ਵੀ ਰਚਨਾ ਨੂੰ ਅਨੁਵਾਦ ਕਰਨ ਦੇ ਢੰਗ ਤਰੀਕਿਆਂ ਦਾ ਆਪਣੇ ਹਿਸਾਬ ਨਾਲ ਆਪਣੇ ਮੁੱਖ ਬੰਦ ਵਿੱਚ ਅਨੁਭਵ, ਵਿਚਾਰ ਨਾਲ ਪ੍ਰਭਾਸ਼ਿਤ ਕੀਤਾ ਹੈ। ਇਸ ਤੋਂ ਇਲਾਵਾ ਖ਼ਲੀਲ ਜਿਬਰਾਨ ਬਾਰੇ ਵਿਸਤ੍ਰਿਤ ਜਾਣਕਾਰੀ ਵੀ ਮੁੱਹਈਆ ਕਰਵਾਈ ਹੈ। ਇਸ ਪੁਸਤਕ ਨਾਲ ਉਸ ਨੇ ਇਕ ਵੱਖਰਾ ਤਜਰਬਾ ਕੀਤਾ ਹੈ ਕਿ ਕਾਵਿਕ ਵਿਚਾਰਾਂ ਨੂੰ ਵਾਰਤਕ ਵਾਂਗ ਵਰਤਿਆ ਹੈ। ਭਾਵ ਪੁਸਤਕ ਦਿੱਖ ਵਜੋਂ ਇੱਕ ਵਾਰਤਕ ਪੁਸਤਕ ਜਾਪਦੀ ਹੈ।
ਪੁਸਤਕ ਦਾ ਕਾਵਿਕ ਲੇਖ ਪਿਆਰ ਬਾਰੇ ਵਿਚਾਰ ਦਿੱਤਾ ਹੈ ਕਿ ਸਵਾਏ ਆਪਣੀ ਪੂਰਤੀ ਦੇ ਪਿਆਰ ਦੀ ਕੋਈ ਇੱਛਾ ਨਹੀਂ ਹੁੰਦੀ। ‘ਰੱਬ ਦਿਲ ਵਿੱਚ ਦੀ ਥਾਂ ਕਹੋ ਮੈਂ ਹਾਂ ਰੱਬ ਦੇ ਦਿਲ ਵਿੱਚ।’ ਪਿਆਰ ਵਿੱਚ ਵਿਸ਼ਵਾਸ ਅਤੇ ਆਪਣੇ ਅੰਦਰ ਪਿਆਰ ਇਕੱਠਾ ਕਰਨਾ ਹੈ। ਪਿਆਰ ਵਿੱਚ ਮੁਸ਼ਕਿਲ ਦੀ ਰਾਹ, ਤਾਜ ਅਤੇ ਸੂਲੀ ਚੜ੍ਹਨ ਅਤੇ ਦਿਲ ਦਾ ਪਤਾ ਲਾਉਣ ਦੀ ਗੱਲ ਆਖੀ ਗਈ ਹੈ। ਇਵੇਂ ਹੀ ਵਿਆਹ ਵਿੱਚ ਦਿਲ ਨੂੰ ਜ਼ਿੰਦਗੀ ਦੇ ਹਵਾਲੇ ਕਰਨ ਅਤੇ ਔਲਾਦ ਦਾ ਆਪਣੀ ਸੋਚ ਦੇ ਮਾਲਕ, ਆਸ ਅਤੇ ਜ਼ਿੰਦਗੀ ਪਿੱਛੇ ਨਹੀਂ ਮੁੜਦੀ ਦੀ ਗੱਲ ਕੀਤੀ ਗਈ ਹੈ।
ਜਿਬਰਾਨ ਕਦੇ ਅਮੀਰ ਆਦਮੀ, ਬਜ਼ੁਰਗ, ਪੁਜਾਰੀ, ਕਿਸਾਨ, ਅਧਿਆਪਕ, ਵਿਗਿਆਨੀ, ਕਵੀ, ਜੁਲਾਹਾ ਤੇ ਮਿਸਤਰੀ ਬਣ ਕੇ ਸਵਾਲ ਕਰਦਾ ਹੈ ਅਤੇ ਫਿਰ ਉਹਨਾਂ ਸਵਾਲਾਂ ਦੇ ਜਵਾਬ ਦਿੰਦਾ ਨਜ਼ਰ ਆਉਂਦਾ ਹੈ। ਸੁੱਖਾਂ ਦੁੱਖਾਂ ਬਾਰੇ ਆਖਦਾ ਹੈ ਕਿ ਜੇਕਰ ਮਨੁੱਖ ਆਪਣੇ ਦੁੱਖਾਂ ਦੇ ਪਰਦੇ ਤੋਂ ਬਾਹਰ ਆ ਜਾਵੇ ਤਾਂ ਖੁਸ਼ੀ ਪ੍ਰਾਪਤ ਕਰ ਸਕਦੇ ਹੈ। ਗਮਸ਼ੁਦਾ ਜ਼ਿੰਦਗੀ ਵਿੱਚੋ ਬਾਹਰ ਨਿਕਲਣ ਲਈ ਵੱਖ ਵੱਖ ਦ੍ਰਿਸ਼ਟੀਕੋਣ ਤੋਂ ਵੇਖਦਾ ਹੈ। ਵਿਅਕਤੀ ਖੁਸ਼ੀ ਗਮੀ ਨੂੰ ਤਕੜੀ ਦੇ ਛਾਬਿਆਂ ਵਾਂਗ ਉਪਰ ਥੱਲੇ ਹੁੰਦਾ ਰਹਿੰਦਾ ਵਿਚਰਦਾ ਹੈ। ਦੁੱਖ ਸੁੱਖ ਦੀ ਭਾਵਨਾ ਤੋਂ ਦੂਰ ਹੋਣ ਤੇ ਹੀ ਸਥਿਰਤਾ ਬਣਦੀ ਹੈ।
ਜੁਰਮ ਤੇ ਸਜਾ ਵਿਚ ਮਨੁੱਖਤਾ ਮਾਨਵੀ, ਅਣ ਮਾਨਵੀ, ਜਿਆਦਤੀ ਦਾ ਅਸਰ ਪੈਂਦਾ ਹੈ। ਮਨੁੱਖ ਦੀ ਅੰਤਰੀਵ ਆਤਮਾ ਜੁਰਮ, ਸਜ਼ਾ, ਬੇਕਸੂਰ, ਨਿਰਦੋਸ਼ ਅਤੇ ਬੇਵਫਾਈ ਬਾਰੇ ਜਾਣਦੀ ਹੈ। ਜ਼ਿੰਦਗੀ ਚੱਟਾਨ ਤੇ ਕਾਨੂੰਨ ਛੈਣੀ ਪ੍ਰਤੀਬਿੰਬ ਨਾਲ ਜੋੜਦਾ ਆਪਣੇ ਅੰਦਰ ਝਾਤੀ ਨਾ ਮਾਰਨ ਦੀ ਪ੍ਰਵਿਰਤੀ ਦੱਸਦਾ ਹੈ ਜਿਹੜੀ ਸੱਪ ਦੀ ਕੂੰਜ ਨਾਲ ਜੋੜਦਾ ਸੰਕਲਪ ਹੈ। ਇਵੇਂ ਹੀ ਆਜਾਦੀ ਦਾ ਭਾਵ ਫਿਕਰ, ਇੱਛਾਵਾਂ ਅਤੇ ਦੁੱਖਾਂ ਤੋਂ ਰਹਿਤ ਹੋਣ ਦਾ ਬਿਰਤਾਂਤ ਹੈ। ਉਸ ਅਨੁਸਾਰ ਮਨੁੱਖ ਦੇ ਬਹੁਤੇ ਦਰਦ ਆਪੇ ਸਹੇੜੇ ਹੁੰਦੇ ਹਨ। ਇਹਨਾਂ ਦਾ ਇਲਾਜ ਡਾਕਟਰ ਤੇ ਵਿਸ਼ਵਾਸ ਰੱਖ ਕੇ ਦਵਾਈ ਲੈਣ ਵਿੱਚ ਹੈ। ਦੋਸਤ ਦਾ ਕੰਮ ਲੋੜਾਂ ਪੂਰੀਆਂ ਕਰਨਾ ਹੁੰਦਾ ਹੈ। ਦੋਸਤ ਤੋਂ ਨਿੱਘ, ਪਿਆਰ, ਅਪਣੱਤ ਅਤੇ ਸਾਥ ਦਾ ਮਿਲਣਾ ਹੁੰਦਾ ਹੈ। ਪੁਸਤਕ ਵਿਚ ਮਿੱਤਰਤਾ ਦਾ ਮਕਸਦ ਵੀ ਦੱਸਿਆ ਗਿਆ ਹੈ।
ਮੌਤ ਤੇ ਵਿਚਾਰ ਪੇਸ਼ ਕਰਦਿਆਂ ਦੱਸਿਆ ਹੈ ਕਿ ਸਮੁੰਦਰ ਅਤੇ ਦਰਿਆ ਵਾਂਗ ਇੱਕ ਹੀ ਹਨ ਜ਼ਿੰਦਗੀ ਤੇ ਮੌਤ। ਸਾਹਾਂ ਦਾ ਰੁਕ ਜਾਣਾ ਅਤੇ ਰੱਬ ਨਾਲ ਇੱਕ ਮਿੱਕ ਹੋ ਜਾਣਾ ਹੀ ਹੈ ਮੌਤ। ਪੁਸਤਕ ਵਿਚਲਾ ਆਖ਼ਰੀ ਵਿਚਾਰ ਅਲਵਿਦਾ ਪਹਿਲੇ ਵਿਚਾਰ ਜਹਾਜ਼ ਦਾ ਆਉਣਾ ਨਾਲ ਲੜੀ ਜੋੜਦਾ ਹੈ ਜਦੋਂ ਲਿਖਦਾ ਹੈ ਕਿ ਉਸ ਨੇ ਮਲਾਹ ਨੂੰ ਇਸ਼ਾਰਾ ਕੀਤਾ, ਉਹਨਾਂ ਲੰਗਰ ਚੁੱਕ ਦਿੱਤਾ। ਖੋਲ੍ਹ ਦਿੱਤੇ ਜਹਾਜ਼ ਦੇ ਸੰਗਲ ਅਤੇ ਪੂਰਬ ਪਾਸੇ ਨੂੰ ਚਲ ਪਏ।
ਪੁਸਤਕ ਵਿਚਲੇ ਹੋਰ ਵਿਚਾਰ ਦਾਨ, ਕੱਪੜੇ,ਸਮਝ ਤੇ ਜਜ਼ਬਾਤ, ਆਤਮ ਗਿਆਨ, ਅੱਛਾਈ ਅਤੇ ਬੁਰਾਈ, ਖੂਬਸੂਰਤੀ ਆਦਿ ਵੀ ਬਹੁ ਮੁੱਲੇ ਵਿਚਾਰ ਹਨ। ਅਨੁਵਾਦਕ ਇਸ ਮਿਹਨਤ ਲਈ ਮੁਬਾਰਕਬਾਦ ਦਾ ਹੱਕਦਾਰ ਹੈ। ਪੁਸਤਕ ਦਾ ਸਵਾਗਤ ਹੈ।
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



