ਅਲੀਗੜ੍ਹ (ਸਮਾਜ ਵੀਕਲੀ): ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ’ਤੇ ਲੁਕਵੇਂ ਰੂਪ ਵਿਚ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਮਥੁਰਾ ਲਈ ਕੁਝ ਨਹੀਂ ਕੀਤਾ, ਨਾ ਹੀ ਭਗਵਾਨ ਕ੍ਰਿਸ਼ਨ ਨਾਲ ਜੁੜੀਆਂ ਧਾਰਮਿਕ ਥਾਵਾਂ ਲਈ ਕੁਝ ਕੀਤਾ। ਯੋਗੀ ਨੇ ਕਿਹਾ ਕਿ ਪਿਛਲੀ ਸਪਾ ਸਰਕਾਰ ‘ਕੰਸ ਦੀ ਪੂਜਾ ਕਰਦੀ ਰਹੀ।’ ਯੋਗੀ ਦੀ ਇਹ ਟਿੱਪਣੀ ਅਖਿਲੇਸ਼ ਦੇ ਉਸ ਬਿਆਨ ਉਤੇ ਆਈ ਹੈ ਜਿਸ ’ਚ ਸਪਾ ਆਗੂ ਨੇ ਕਿਹਾ ਸੀ ਕਿ ‘ਭਗਵਾਨ ਸ੍ਰੀ ਕ੍ਰਿਸ਼ਨ ਰੋਜ਼ ਰਾਤ ਸੁਪਨੇ ਵਿਚ ਆ ਕੇ ਉਨ੍ਹਾਂ ਨੂੰ ਕਹਿੰਦੇ ਹਨ ਕਿ ਸਪਾ ਦੀ ਸਰਕਾਰ ਆ ਰਹੀ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly