ਰੋਜ਼ਨਾਮਚਾ

ਅਮਰਜੀਤ ਸਿੰਘ ਫੌਜੀ 
(ਸਮਾਜ ਵੀਕਲੀ) 
ਨਾਮ ਪ੍ਰਭੂ ਦਾ ਲੈ ਕੇ ਉਠਦਾ
ਪਾਣੀ ਪੀ ਕੇ ਚਾਹ ਲੈਂਦਾ ਹਾਂ
ਬੈਡ ਟੀ ਪੀ ਕੇ ਸੈਰ ਨੂੰ ਜਾਵਾਂ
ਕਸਰਤ ਕਰਨੀਂ ਧਾਅ ਲੈਂਦਾ ਹਾਂ
ਹਲਕੀ ਹਲਕੀ ਕਸਰਤ ਕਰਕੇ
ਮੁੜ ਕੇ ਆ ਕੇ ਨਹ੍ਹਾ ਲੈਂਦਾ ਹਾਂ
ਨਹ੍ਹਾ ਧੋ ਕੇ ਅਖਬਾਰ ਹਾਂ ਪੜ੍ਹਦਾ
ਸਾਰਾ ਪੜ੍ਹ ਕੇ ਸਾਹ ਲੈਂਦਾ ਹਾਂ
ਕੂੰਡੇ ਦੇ ਵਿੱਚ ਰਗੜ ਕੇ ਚਿੱਬੜ
ਚਟਣੀਂ ਵੀ ਬਣਵਾ ਲੈਂਦਾ ਹਾਂ
ਇਸ ਤੋਂ ਪਿਛੋਂ ਲੰਗਰ ਛਕਦਾ
ਜੋ ਵੀ ਮਿਲ ਜੇ ਖਾ ਲੈਂਦਾ ਹਾਂ
ਡਾਕਟਰ ਨੇ ਜੋ ਦੱਸੀ ਦਵਾਈ
ਖਾ ਕੇ ਡੰਗ ਟਪਾਅ ਲੈਂਦਾ ਹਾਂ
ਕੱਲਾ ਬਹਿ ਕੇ ਪੜ੍ਹਾਂ ਕਿਤਾਬਾਂ
ਡਾਕ ਰਾਹੀਂ ਮੰਗਵਾ ਲੈਂਦਾ ਹਾਂ
ਨਾਲੇ ਗਰੁੱਪ ਚ ਮੈਸੇਜ ਪੜ੍ਹਕੇ
ਮੈਂ ਵੀ ਹਾਜਰੀ ਲਾ ਲੈਂਦਾ ਹਾਂ
ਦੀਨੇ ਪਿੰਡ ਮੈਂ ਜੰਮਿਆ ਜਾਇਆ
ਵਿਕਾਸ ਦੇ ਲਈ ਉਤਸ਼ਾਹ ਲੈਂਦਾ ਹਾਂ
ਜੇ ਕੁੱਝ ਔੜੇ ਲਿਖ ਲੈਂਦਾ ਹਾਂ
ਕਲਮ ਵੀ ਥੋੜ੍ਹੀ ਵਾਹ ਲੈਂਦਾ ਹਾਂ
ਜੇਕਰ ਕੋਈ ਸ਼ੰਕਾ ਹੋਵੇ
ਦੋਸਤਾਂ ਕੋਲੋਂ ਸਲਾਹ ਲੈਂਦਾ ਹਾਂ
——————-
ਅਮਰਜੀਤ ਸਿੰਘ ਫੌਜੀ 
ਪਿੰਡ ਦੀਨਾ ਸਾਹਿਬ 
ਜਿਲ੍ਹਾ ਮੋਗਾ ਪੰਜਾਬ 
95011-27033
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਡਾਕਟਰ ਨਛੱਤਰ ਲਾਲ ਰਾਸ਼ਟਰੀਆ ਵਾਲਮੀਕਿ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਣੇ
Next articleਡਾ.ਬਲਦੇਵ ਸਿੰਘ ਬੱਦਨ ਦਾ ਕਾਵਿ ਸੰਗ੍ਰਹਿ ਸ਼੍ਰਿਸ਼ਟੀ ਦ੍ਰਿਸ਼ਟੀ ਅਤੇ ਗ਼ਜ਼ਲ ਸੰਗ੍ਰਹਿ ਜ਼ਖ਼ਮੀ ਡਾਰ ਪਰਿੰਦਿਆਂ ਦੀ ਲੋਕ ਅਰਪਣ