ਦਸਤ ਲੱਗਣ ਦੇ ਲੱਛਣ ਅਤੇ ਘਰੇਲੂ ਇਲਾਜ-

(ਸਮਾਜ ਵੀਕਲੀ)

ਗਰਮੀਆਂ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੀਆਂ ਹੈਲਥ ਸਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਉਨ੍ਹਾਂ ‘ਚੋਂ ਇਕ ਸਮੱਸਿਆ ਹੈ ਦਸਤ। ਦਸਤ ਲੱਗਣ ‘ਤੇ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਜੇ ਇਸ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਸਮੱਸਿਆ ਕਾਫੀ ਵਧ ਸਕਦੀ ਹੈ।ਗੰਭੀਰ ਦਸਤ ਹਾਨੀਕਾਰਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਕਾਰਨ ਡੀਹਾਈਡਰੇਸ਼ਨ ਹੋ ਜਾਂਦੀ ਹੈ।

ਡੀਹਾਈਡਰੇਸ਼ਨ ਸਰੀਰ ਵਿੱਚ ਤਰਲਾਂ ਦੀ ਘਾਟ ਹੋ ਜਾਣ ਕਰਕੇ ਹੁੰਦੀ ਹੈ। ਛੋਟੇ ਬਾਲਾਂ ਵਿੱਚ ਤਰਲ ਬਹੁਤ ਤੇਜ਼ੀ ਨਾਲ ਘਟ ਸਕਦੇ ਹਨ। ਇਸ ਸਮੱਸਿਆ ਦੇ ਹੋਣ ‘ਤੇ ਪੇਟ ਦਰਦ, ਪੇਟ ਮਰੋੜ, ਬੁਖਾਰ ਮੂੰਹ ਖ਼ੁਸ਼ਕ ਹੋਣਾ ,ਰੋਣ ਸਮੇਂ ਹੰਝੂ ਘੱਟ ਆਉਣੇ, ਅੱਖਾਂ ਅੰਦਰ ਨੂੰ ਧੱਸ ਜਾਣੀਆਂ ਆਮ ਵਾਂਗ ਪਿਸ਼ਾਬ ਨਾ ਕਰਨਾ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਦਸਤ ਦੀ ਸਮੱਸਿਆ ਤੋਂ ਜਲਦੀ ਰਾਹਤ ਪਾਉਣ ਲਈ ਡਾਕਟਰੀ ਇਲਾਜ ਦੇ ਨਾਲ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾਓ ਅਤੇ ਇਸ ਦਾ ਫਾਇਦਾ ਲਓ।

ਦਸਤ ਰੋਕਣ ਦੇ ਘਰੇਲੂ ਉਪਾਅ
1. ਦਸਤ ਤੋਂ ਰਾਹਤ ਪਾਉਣ ਲਈ 5 ਗ੍ਰਾਮ ਜੀਰਾ ਅਤੇ 5 ਗ੍ਰਾਮ ਸੌਂਫ ਲੈ ਕੇ ਉਸ ਨੂੰ ਪੀਸ ਕੇ ਚੂਰਣ ਬਣਾਓ। ਫਿਰ 1 ਗਲਾਸ ਪਾਣੀ ਨਾਲ ਇਸ ਦਾ 1 ਚੱਮਚ ਲਓ।
2. ਦਸਤ ਲੱਗਣ ‘ਤੇ ਈਸਬਗੋਲ ਨੂੰ ਦਹੀਂ ‘ਚ ਪਾ ਕੇ ਖਾਓ।
3. ਇਸ ਸਮੱਸਿਆ ਦੇ ਹੋਣ ‘ਤੇ 4 ਕੱਪ ਪਾਣੀ ‘ਚ 4 ਛੋਟੀ ਇਲਾਇਚੀ ਪਾ ਕੇ ਉਦੋਂ ਤਕ ਉਬਾਲ ਲਓ ਜਦੋਂ ਤਕ ਕਿ ਪਾਣੀ 3 ਕੱਪ ਨਾ ਰਹਿ ਜਾਵੇ। ਫਿਰ ਇਸ ਨੂੰ ਠੰਡਾ ਕਰਕੇ ਦਿਨ ‘ਚ ਹਰ 4 ਘੰਟੇ ਬਾਅਦ ਇਸ ਨੂੰ ਪੀਓ।
4. ਜਾਮਨ ਦੇ ਪੱਤਿਆਂ ਨੂੰ ਸੁੱਕਾ ਕੇ ਪੀਸ ਲਓ ਅਤੇ ਫਿਰ ਇਸ ‘ਚ 1/4 ਚੱਮਚ ਸੇਂਧਾ ਨਮਕ ਮਿਲਾ ਕੇ ਇਸ ਨੂੰ ਦਿਨ ‘ਚ 2 ਵਾਰ ਖਾਓ।
5. ਖੂਨੀ ਦਸਤ ਲੱਗਣ ‘ਤੇ ਗਾਂ ਦੇ ਦੁੱਧ ਨਾਲ ਬਣਿਆ ਮੱਖਣ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਉਪਾਅ ਨੂੰ ਕਰਨ ਨਾਲ 10 ਤੋਂ 15 ਗ੍ਰਾਮ ਮੱਖਣ ਖਾਓ ਅਤੇ ਨਾਲ ਹੀ 1 ਗਲਾਸ ਲੱਸੀ ਪੀਓ।
6. ਪੇਟ ਦੀ ਗਰਮੀ ਅਤੇ ਦਸਤ ਰੋਕਣ ਲਈ 7-8 ਸਿੰਘਾੜੇ ਖਾਓ ਅਤੇ 1 ਗਲਾਸ ਲੱਸੀ ਦੀ ਵਰਤੋਂ ਕਰੋ।
7. ਸੰਤਰੇ ਦੇ ਛਿਲਕੇ ਸੁੱਕਾ ਲਓ ਅਤੇ ਪੀਸ ਕੇ ਚੂਰਣ ਬਣਾਓ। ਇਸ ਤਰ੍ਹਾਂ ਮੁਨੱਕੇ ਦੇ ਸੁੱਕੇ ਬੀਜ ਪੀਸ ਕੇ ਚੂਰਣ ਬਣਾ ਲਓ। ਫਿਰ ਇਨ੍ਹਾਂ ਦੋਵਾਂ ਦੀ ਬਰਾਬਰ ਮਾਤਰਾ ਨੂੰ ਲੈ ਕੇ ਪਾਣੀ ‘ਚ ਘੋਲ ਕੇ ਪੀਓ।

ਵੈਦ ਅਮਨਦੀਪ ਸਿੰਘ ਬਾਪਲਾ

9914611496

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਜਾਣ ਦੀ ਕੀਤੀ ਖ਼ੂਬ ਤਿਆਰੀ
Next articleਸਰਦਾਰ ਸੁਖਵੰਤ ਸਿੰਘ ਪੱਡਾ ਦੇ ਐਨ ਆਰ ਆਈ ਸਭਾ ਜਰਮਨ ਦੇ ਪ੍ਰਧਾਨ ਬਨਣ ਦੀ ਤਾਜਪੋਸ਼ੀ ਇੰਡੀਅਨ ਰੈਸਟੂਰੈਟ ਮਹਾਰਾਜਾ ਪੈਲਸ ਵਿੱਚ ਕੀਤੀ।