HOME ਹੀਰੇ ਬੰਦੇ

ਹੀਰੇ ਬੰਦੇ

ਵੀਰਪਾਲ ਭੱਠਲ
(ਸਮਾਜ ਵੀਕਲੀ)
ਬੁਰੇ ਵਕਤ ਵਿੱਚ ਹੀਰੇ ਬੰਦੇ ਛਾਂਟ ਲਏ,
ਪੱਥਰ ਸਿੱਟ ਤੇ ਜ਼ਿੰਦਗੀ ਵਿੱਚੋਂ ਬਾਹਰ ਅਸੀਂ ।
ਇਕੱਠ ਇਕੱਠਾ ਕਰਕੇ ਸੋਚਿਆ ਕੀ ਲੈਣਾ,
ਪੰਜ ਸੱਤ ਰੱਖੇ ਗਿਣਤੀ ਦੇ ਆ ਯਾਰ ਅਸੀਂ।
ਭੀੜ ਪੈਣ ਤੇ ਹੱਥ ਛੁਡਾ ਕੇ ਤੁਰ ਗਏ ਨੇ ਜਿਹੜੇ ,
ਉਹ ਦਿਲ ਦੇ ਵਿੱਚੋਂ ਦਿੱਤੇ ਕੱਢ ਗਦਾਰ ਅਸੀਂ।
ਸਾਡੀ ਪਿੱਠ ਤੇ ਛੁਰੀਆਂ ਮਾਰੀਆਂ ਬਹੁਤਿਆਂ ਨੇ,
 ਕਿਸੇ ਦੀ ਪਿੱਠ ਤੇ ਕੀਤਾ ਨਹੀਂ ਕਦੇ ਬਾਰ ਅਸੀਂ।
ਚੰਗਾ ਵੇਲਾ ਲੰਘ ਗਿਆ ਤਾਂ ਮਾੜਾ ਵੀ ਲੰਘ ਜੂ ,
ਲੜੇ ਬਿਨਾਂ  ਨਹੀਂ ਮੰਨਣ ਵਾਲੇ ਹਾਰ ਅਸੀਂ।
ਮਰ ਕੇ ਵੀ ਤਾਂ ਦੁਨੀਆਂ ਤੋਂ ਬੰਦਾ ਕੱਲਾ ਜਾਂਦਾ ਏ,
ਕਿਉਂ ਦੁੱਖ ਵੰਡਣ ਲਈ ਰੱਖੀਏ ਬੰਦੇ ਚਾਰ ਅਸੀਂ।
ਕਾਹਦਾ ਰੋਸਾ ਆਪਣਿਆਂ ਤੇ ਗੈਰਾਂ  ਤੇ,
ਕਿਹੜਾ ਇੱਥੇ ਜਿਉਣਾ ਸਾਲ ਹਜ਼ਾਰ ਅਸੀਂ।
ਵੀਰਪਾਲ ਜਿਨਾਂ ਲਿਖਿਆ ਕਿਸਮਤ ਵਿੱਚ ਚੁਗ ਜਾਣਾ ਏ,
ਕਾਹਤੋਂ ਦਿਲ ਤੇ ਰੱਖੀਏ ਐਵੇਂ ਭਾਰ ਅਸੀਂ।
ਵੀਰਪਾਲ ਭੱਠਲ
Previous articleਦਿਲ ਧੜਕਦਾ ਹੈ ਤਾਂ ਜੀਵਨ ਹੈ।
Next articleਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਵਿਦਿਆਰਥੀਆਂ ਨਾਲ ਮਿਲ ਕੇ ਬੂਟੇ ਲਗਾਏ ਗਏ