ਬੋਲੀਆਂ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)
ਰਲ ਮਿਲ ਕੇ ਰਹਿਣ ਵਾਲਿਆਂ ਤੋਂ
ਕਲੇਸ਼ ਦਾ ਭੂਤ ਸਦਾ ਦੂਰ ਭੱਜਦਾ।
ਉਹ ਜੀਵਨ ‘ਚ ਤਰੱਕੀ ਖੂਬ ਕਰਦੇ
ਜੋ ਸਮੇਂ ਸਿਰ ਲੈਣ ਸਹੀ ਫੈਸਲੇ।
ਦੋਵੇਂ ਇੱਕ, ਦੂਜੇ ਤੋਂ ਵੱਖ ਨਾ ਹੁੰਦੇ
ਜੇ ਪਤੀ- ਪਤਨੀ ਡੂੰਘਾ ਸੋਚਦੇ।
ਕੱਲਾ, ਕੱਲਾ ਪੁੱਤ ਮਾਪਿਆਂ ਦਾ
ਜਾ ਕੇ ਕਨੇਡਾ ਵਿੱਚ ਬਹਿ ਗਿਆ।
ਉਸ ਦਾ ਪੁੱਤ ਨਸ਼ਿਆਂ ਤੋਂ ਕਿਵੇਂ ਬਚੂ?
ਜਿਸ ਘਰ ‘ਚ ਪਿਉ ਨਸ਼ੇ ਕਰਦਾ।
ਗਰੀਬ ਨੂੰ ਮਾਰਨ ਵਾਲੇ ਦਾ ਦੋਸ਼ੀ
ਪੈਸੇ ਨਾਲ ਜੇਲ੍ਹੋਂ ਬਾਹਰ ਆ ਗਿਆ।
ਜੋ ਪਿਉ ਦੀ ਜਾਇਦਾਦ ਤੇ ਅੱਖ ਰੱਖੇ
ਉਹ ਕਦੇ ਨ੍ਹੀ ਅੱਗੇ ਵੱਧ ਸਕਦਾ।
ਉਸ ਨੂੰ ਯਾਰਾਂ ਦੀ ਘਾਟ ਕੋਈ ਨਾ
ਜੋ ਸਦਾ ਖੁੱਲ੍ਹਾ ਰੱਖੇ ਬੂਹਾ ਦਿਲ ਦਾ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਸਲੋਹ ਰੋਡ
ਨਵਾਂ ਸ਼ਹਿਰ-144514
ਫੋਨ    9915803554
Previous articleਬਜਟ ਦੇਸ਼ ਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਵਿਕਾਸ ਨੂੰ ਪ੍ਰਭਾਵਸ਼ਾਲੀ ਹੁਲਾਰਾ ਦੇਵੇਗਾ-ਖੋਜੇਵਾਲ
Next articleਸਹਿ-ਪਾਠਕ੍ਰਮ ਗਤੀਵਿਧੀਆਂ