(ਸਮਾਜ ਵੀਕਲੀ)
ਮਾੜੇ ਦਿਨ ਕੀ ਸਾਡੇ ‘ਤੇ ਆਏ
ਯਾਰਾਂ ਨੇ ਬੁਲਾਣਾ ਛੱਡ ‘ਤਾ।
ਸਾਡਾ ਦੇਸ਼ ਖੁਸ਼ਹਾਲ ਹੋ ਜਾਂਦਾ
ਜੇ ਇੱਥੇ ਮੁੰਡੇ ਚੱਜ ਨਾਲ ਕੰਮ ਕਰਦੇ।
ਬਾਬਿਆਂ ਨੇ ਇਹ ਮੰਗਤੇ ਬਣਾ ਦੇਣੇ
ਜੇ ਨਾ ਸੋਝੀ ਆਈ ਲੋਕਾਂ ਨੂੰ।
ਨੂੰਹ ਸੱਸ ਦੀ ਗੱਲ ਨਾ ਮੰਨੇ
ਬਾਬੇ ਦਾ ਕਿਹਾ ਝੱਟ ਮੰਨ ਜਾਏ।
ਸੱਸ-ਸਹੁਰੇ ਨੂੰ ਮਾਂ-ਬਾਪ ਮੰਨੀਂ
ਨੂੰਹੇਂ, ਜੇ ਤੂੰ ਸੁਖੀ ਵੱਸਣਾ।
ਸਾਰੇ ਕਹਿਣ ਮਾਇਆ ਹੱਥਾਂ ਦੀ ਮੈਲ
ਪਰ ਛੱਡੇ ਇਸ ਨੂੰ ਕੋਈ ਬਿਨਾਂ।
ਦੋ ਘੰਟੇ ਹੀ ਮੀਂਹ ਪਿਆ ਚੱਜ ਨਾਲ
ਹਰ ਪਾਸੇ ਪਾਣੀ, ਪਾਣੀ ਹੋ ਗਿਆ।
ਸੱਚ ਸੁਣਨ ਦਾ ਵੀ ਹੌਸਲਾ ਰੱਖ
ਝੂਠ ਤਾਂ ਸੁਣੇ ਬਥੇਰਾ ਕੋਲ ਹੋ ਕੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554