ਬੋਲੀਆਂ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)
ਅਸੀਂ ਯਾਰ ਨੂੰ ਪੈਸੇ ਦਿੱਤੇ ਨਾ ਉਧਾਰੇ
ਯਾਰੀ ਤੋੜ ਕੇ ਬਹਿ ਗਿਆ ਚੰਦਰਾ।
ਬਾਹਰ ਜਾ ਕੇ ਸੁੱਕਾ ਨ੍ਹੀ ਮੁੜਦਾ
ਬੰਦੇ ਦਾ ਬਾਹਰ ਜਾਣਾ ਔਖਾ ਹੋ ਗਿਆ।
ਕੋਈ ਕਿਸੇ ਤੇ ਯਕੀਨ ਨ੍ਹੀ ਕਰਦਾ
ਬੜਾ ਭੈੜਾ ਸਮਾਂ ਆ ਗਿਆ।
ਮਾਂ ਨੂੰ ਬਿਰਧ ਆਸ਼ਰਮ ਛੱਡ ਕੇ
ਪੁੱਤ-ਨੂੰਹ ਦੇ ਚਿਹਰੇ ਖਿੜ ਗਏ।
ਜਿਦ੍ਹੇ ਘਰ ਬੈਠੀ ਦੇ ਗੋਡੇ ਦੁੱਖਦੇ
ਉਹ ਡੇਰੇ ਜਾ ਕੇ ਸੇਵਾ ਕਰਦੀ।
ਚੁਗਲਖੋਰ ਉਸ ਨੂੰ ਜਿਉਣ ਨਾ ਦਿੰਦੇ
ਕੋਈ ਨਾਰੀ ਨਾ ਹੋਵੇ ਵਿਧਵਾ।
ਪੁੱਤ ਉਸ ਦਾ ਲੱਗੇ ਨਾ ਨਸ਼ਿਆਂ ਨੂੰ
ਮਾਂ ਰੱਬ ਅੱਗੇ ਅਰਦਾਸਾਂ ਕਰਦੀ।
ਕੋਈ ਚੱਜ ਦੀ ਗੱਲ ਲਿਖੀਂ ‘ਮਾਨਾ’
ਜੇ ਕਰ ਲਿਖਣ ਬੈਠਾਂਂ ਤੂੰ ਬੋਲੀਆਂ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ   9915803554
Previous articleਮਜਦੂਰਾਂ ਤੇ ਕਾਮਿਆਂ ਦੀਆਂ ਮੰਗਾਂ ਸਬੰਧੀ 12 ਜੁਲਾਈ ਨੂੰ ਹਲਕਾ ਵਿਧਾਇਕ ਤੇ 15 ਜੁਲਾਈ ਨੂੰ ਮੈਬਰ ਪਾਰਲੀਮੈਂਟ ਨੂੰ ਮੰਗ ਪੱਤਰ ਦਿੱਤਾ ਜਾਵੇਗਾ:- ਜਰਨੈਲ ਫਿਲੌਰ
Next articleਛੋਟੀ ਉਮਰ ਦਾ ਵੱਡਾ ਕਲਾਕਾਰ