(ਸਮਾਜ ਵੀਕਲੀ)
ਲੋਕਾਂ ਦੀਆਂ ਜੇਬਾਂ ਖਾਲੀ ਕਰਾਈ ਜਾਂਦੇ,
ਬਾਬੇ ਗੋਲ,ਮੋਲ ਗੱਲਾਂ ਕਰਕੇ।
ਬਿਜਲੀ ਕੱਟਾਂ ਨੇ ਹਰ ਪਾਸੇ ਕੀਤਾ ਨ੍ਹੇਰਾ,
ਡੇਰੇ ਰੁਸ਼ਨਾਏ ਜਨਰੇਟਰਾਂ ਨੇ।
ਤੜਕੇ ਉੱਠ ਕੇ ਡੇਰਿਆਂ ਨੂੰ ਜਾਂਦੀਆਂ,
ਬੀਬੀਆਂ ਸਵਰਗਾਂ ਨੂੰ ਜਾਣ ਦੇ ਲਈ।
ਜਿਹੜੀਆਂ ਘਰੀਂ ਡੱਕਾ ਨਾ ਤੋੜਨ,
ਉਹ ਡੇਰਿਆਂ ਵਿੱਚ ਜੂਠੇ ਭਾਂਡੇ ਧੋਦੀਆਂ।
ਰੋਹਬ ਜਮਾਣ ਲਈ ਲਏ ਜਿਨ੍ਹਾਂ ਨੇ ਕਰਜ਼ੇ,
ਉਹ ਮੁੜ ਨਾ ਪੈਰਾਂ ਤੇ ਖੜ੍ਹੇ ਹੋਏ।
ਦੇਸ਼ ਖਾ ਲਿਆ ਬਾਬਿਆਂ ਤੇ ਨੇਤਾਵਾਂ,
ਉਹ ਮਾੜਾ ਬੋਲੀ ਜਾਂਦੇ ਲੋਕਾਂ ਨੂੰ।
ਉਨ੍ਹਾਂ ਵਰਗਾ ਬਦਕਿਸਮਤ ਨਾ ਕੋਈ,
ਜਿਨ੍ਹਾਂ ਦੇ ਪੁੱਤ ਲੱਗ ਗਏ ਨਸ਼ਿਆਂ ਨੂੰ।
ਆਪਣੇ ਗੁਆਂਢੀ ਨੂੰ ਖੁਸ਼ੀ ਵਸਦਾ ਵੇਖ,
ਤੇਰੀ ਹਿੱਕ ਤੇ ਕਿਉਂ ਸੱਪ ਲੇਟਦਾ?
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554