(ਸਮਾਜ ਵੀਕਲੀ)
ਗਰਮੀ ਨੇ ਦਿਨੋ-ਦਿਨ ਵਧੀ ਜਾਣਾ
ਬੰਦਿਆ, ਜੇ ਨਾ ਹਟਿਆ ਤੂੰ ਰੁੱਖ ਵੱਢਣੋਂ।
ਘੱਟ ਪਾਣੀ ਵਾਲੀਆਂ ਤੂੰ ਬੀਜ ਫਸਲਾਂ
ਕਿਤੇ ਮੁੱਕ ਜਾਵੇ ਨਾ ਧਰਤੀ ਹੇਠੋਂ ਪਾਣੀ।
ਆਪ ਮਰੇਂਗਾ, ਹੋਰਾਂ ਨੂੰ ਵੀ ਮਾਰੇਂਗਾ
ਨਸ਼ਾ ਕਰਕੇ ਚਲਾਈਂ ਨਾ ਟਰੱਕ ਮੂਰਖਾ।
ਤੂੰ ਚੁਗਲੀ ਕਰਕੇ ਕਿਸੇ ਦੇ ਘਰ ਅੱਗ ਲਾਈ
ਹੁਣ ਤੇਰਾ ਆਪਣਾ ਕਿਹੜਾ ਘਰ ਬੱਚਣਾ?
ਜੇ ਸੁਖੀ ਤੂੰ ਜ਼ਿੰਦਗੀ ਦੇ ਵਿੱਚ ਰਹਿਣਾ
ਕਰ ਲੈ ਤੂੰ ਸੇਵਾ ਆਪਣੇ ਮਾਪਿਆਂ ਦੀ।
ਪੱਗਾਂ ਬੰਨ੍ਹ ਕੇ ਵੋਟਰ ਮੂਰਖ ਬਣਾਏ
ਲੀਡਰ ਬੜੇ ਹੀ ਚਲਾਕ ਨਿਕਲੇ।
ਕਿਵੇਂ ਸੋਚਣਗੇ ਭਲਾ ਵੋਟਰ ਉਨ੍ਹਾਂ ਦਾ
ਜੋ ਲਾਰਿਆਂ ਨੂੰ ਗਰੰਟੀਆਂ ਕਹੀ ਜਾਣ।
ਚੋਣਾਂ ਜਿੱਤ ਕੇ ਲੀਡਰ ਤਿੱਤਰ ਹੋਏ
ਵੋਟਰ ਵਿਚਾਰੇ ਰਹਿ ਗਏ ਹੱਥ ਮਲ਼ਦੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554