HOME ਸੂਗਰ (Diabetes) ਕੋਈ ਲਾ ਇਲਾਜ ਬਿਮਾਰੀ ਨਹੀਂ ਹੈ – MD ਡਾਕਟਰ...

ਸੂਗਰ (Diabetes) ਕੋਈ ਲਾ ਇਲਾਜ ਬਿਮਾਰੀ ਨਹੀਂ ਹੈ – MD ਡਾਕਟਰ ਜਸਬੀਰ ਸਿੰਘ ਥਿੰਦ

3
MD ਡਾਕਟਰ ਜਸਬੀਰ ਸਿੰਘ ਥਿੰਦ
ਰੋਗੀ ਜੀਅ ਕਰਦਾ ਹੈ ਲੰਮੀ ਉਮਰ 
ਜਲੰਧਰ    (ਸਮਾਜ ਵੀਕਲੀ)   ਦੋਸਤੋਂ ਸਮੇਂ ਵਿੱਚ ਅਮਰ ਵੇਲ ਵਾਂਗ ਫੈਲ ਰਹੀ ਸ਼ੂਗਰ ਦੀ ਬਿਮਾਰੀ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ। ਹਰ ਘਰ ਕੋਈ ਨਾ ਕੋਈ ਕਿਸੇ ਨਾ ਕਿਸੇ ਉਮਰ ਵਿੱਚ ( Diabetes ) ਸ਼ੂਗਰ ਦਾ ਮਰੀਜ਼ ਮਿਲ ਜਾਵੇਗਾ। ਇਕ ਵਾਰ ਹੋਈ ਡਾਇਬੀਟੀਜ਼ ਕਈ ਵਾਰ ਉਮਰ ਭਰ ਪਿੱਛਾ ਨਹੀਂ ਛਡਦੀ ਕਈ ਵਾਰ ਪਰਹੇਜ਼ ਜੀ ਅਣਗਹਿਲੀ ਮਰੀਜ਼ ਨੂੰ ਭਾਰੀ ਮੁਸੀਬਤ ਵਿੱਚ ਪਾ ਸਕਦੀ ਹੈ ਪੇਸ਼ ਏ ਖ਼ਿਦਮਤ ਹੈ ਜਲੰਧਰ ਦੇ ਜਾਣੇ ਮਾਣੇ ਡਾਕਟਰ ਜਸਵੀਰ ਸਿੰਘ ਥਿੰਦ ਨਾਲ ਡਾਇਬਟੀਜ਼ ਤੇ ਵਿਸ਼ੇਸ਼ ਮੁਲਾਕਾਤ। ਡਾਕਟਰ ਸਾਹਬ – ਡਾਇਬਟੀਜ਼ (ਸ਼ੂਗਰ ਰੋਗ) ਕੀ ਹੈ? ਜਵਾਬ – ਚੰਦੀ ਸਾਹਬ, ਸ਼ੂਗਰ ਜਾਨੀ (Diabetes) ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਖੂਨ ਵਿੱਚ ਮੌਜੂਦ ਸ਼ੂਗਰ (ਗਲੂਕੋਜ਼) ਨੂੰ ਸਹੀ ਢੰਗ ਨਾਲ ਵਰਤਣ ਅਤੇ ਕੰਟਰੋਲ ਕਰਨ ਵਿੱਚ ਅਸਮਰੱਥ ਹੋ  ਜਾਂਦਾ ਹੈ ਅਤੇ ਇਸ ਤਰਾਂ ਸ਼ੂਗਰ ਦਾ ਜਨਮ ਹੁੰਦਾ ਹੈ। ਡਾਕਟਰ ਸਾਹਬ – ਜਾਣਕਾਰੀ ਵਿਚ ਥੋੜਾ ਹੋਰ ਵਾਧਾ ਕਰੋ ਅਤੇ ਇਸ ਬਿਮਾਰੀ ਬਾਰੇ  ਵਿਸਥਾਰ ਸਹਿਤ ਦਰਸ਼ਕਾਂ ਨੂੰ ਦੱਸੋ ਆਖਰ ਸ਼ੂਗਰ ਕਿਉ ਹੁੰਦੀ ਹੈ? ਚੰਦੀ ਸਾਹਬ- ਸਾਡੇ ਪੇਟ ਵਿੱਚ ਮੌਜੂਦ ਪੈਨਕ੍ਰੀਅਸ (Pancreas) ਨਾਮਕ ਅੰਗ ਇਨਸੁਲਿਨ ਨਾਮ ਦਾ ਹਾਰਮੋਨ ਬਣਾਉਂਦਾ ਹੈ। ਇਨਸੁਲਿਨ ਸਾਡੇ ਖਾਣੇ ਨੂੰ ਊਰਜਾ (Energy) ਵਿੱਚ ਬਦਲਣ ਵਿੱਚ ਮਦਦ ਕਰਦਾ ਹੈ। ਜਦੋਂ ਸਰੀਰ ਲੋੜੀਂਦੀ ਮਾਤਰਾ ਵਿੱਚ ਇਨਸੁਲਿਨ ਨਹੀਂ ਬਣਾਉਂਦਾ ਜਾਂ ਇਸਦੀ ਸਹੀ ਵਰਤੋਂ ਨਹੀਂ ਕਰ ਪਾਉਂਦਾ, ਤਾਂ ਖੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਇਸ ਤਰਾਂ ਨਾਲ ਇਸ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ। ਡਾਕਟਰ ਸਾਹਬ – ਸ਼ੂਗਰ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਅਤੇ ਇਸ ਦਾ ਇਲਾਜ ਕੀ ਹੈ? ਚੰਦੀ ਸਾਹਬ-  ਟਾਈਪ 1 ਸ਼ੂਗਰ ਇਹ ਸ਼ੂਗਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਰੀਰ ਦਾ ਇਮਿਊਨ ਸਿਸਟਮ ਪੈਨਕ੍ਰੀਅਸ ਦੇ ਇਨਸੁਲਿਨ ਬਣਾਉਣ ਵਾਲੇ ਸੈੱਲਾਂ ਨੂੰ ਨਸ਼ਟ ਕਰ ਦਿੰਦਾ ਹੈ। ਇਸਦੇ ਮਰੀਜ਼ਾਂ ਨੂੰ ਸਪੈਸ਼ਲਿਸਟ ਡਾਕਟਰ ਦੀ ਸਲਾਹ ਨਾਲ  ਰੋਜ਼ਾਨਾ ਇਨਸੁਲਿਨ ਦੇ ਟੀਕੇ ਲਗਾਉਣੇ ਪੈਂਦੇ ਹਨ। ਇਸੇ ਤਰਾਂ ਜੇਕਰ ਗੱਲ ਕਰੀਏ ਤਾਂ ਟਾਈਪ 2 ਸ਼ੂਗਰ ਇਹ ਸਭ ਤੋਂ ਆਮ ਕਿਸਮ ਹੈ। ਇਸ ਵਿੱਚ ਸਰੀਰ ਇਨਸੁਲਿਨ ਦੀ ਸਹੀ ਵਰਤੋਂ ਨਹੀਂ ਕਰ ਪਾਉਂਦਾ (ਇਨਸੁਲਿਨ ਪ੍ਰਤੀਰੋਧ)। ਇਸ ਵਿੱਚ ਜੀਵਨ-ਸ਼ੈਲੀ ਅਤੇ ਮੋਟਾਪੇ ਨੂੰ ਮੁੱਖ ਕਾਰਨ ਸਮਝਿਆ ਜਾਂਦਾ  ਹੈ।ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਸੈਰ ਜ਼ਰੂਰੀ ਹੈ ਅਤੇ ਖਾਨਪਾਨ ਤੇ ਬਹੁਤ ਜ਼ਿਆਦਾ ਕੰਟਰੋਲ ਕਰਨਾਂ ਚਾਹੀਦਾ ਹੈ। ਤੀਸਰਾ ਮੈ ਚਲਦੀ ਗੱਲਬਾਤ ਵਿਚ ਦੱਸ ਦਿਆ ਕਿ ਇਕ ਹੋਰ ਗਰਭਕਾਲੀ ਸ਼ੂਗਰ  ਹੁੰਦੀ ਹੈ ਇਹ ਕੁਝ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਵੀ ਹੁੰਦੀ ਹੈ। ਡਾਕਟਰ ਸਾਹਬ – ਥੋੜਾ ਸ਼ੂਗਰ ਦੇ ਮੁੱਖ ਲੱਛਣਾਂ ਤੇ ਵੀ ਚਾਨਣਾ ਪਾਓ ? ਚੰਦੀ ਸਾਹਬ ਸ਼ੂਗਰ ਦੇ ਮੁੱਖ ਲੱਛਣ ਹਨ ਜਿਵੇਂ-ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ।ਬਿਨਾਂ ਕਿਸੇ ਕਾਰਨ ਤੇਜ਼ੀ ਨਾਲ ਭਾਰ ਘਟਣਾ। ਅੱਖਾਂ ਦੀ ਰੋਸ਼ਨੀ ਧੁੰਦਲੀ ਹੋਣਾ। ਸੱਟ ਜਾਂ ਜ਼ਖ਼ਮ ਦਾ ਬਹੁਤ ਦੇਰੀ ਨਾਲ ਭਰਨਾ। ਚੰਦੀ ਸਾਹਬ – ਕੋਈ ਸ਼ੱਕ ਨਹੀਂ ਕਿ ਸ਼ੂਗਰ ਇਕ ਨਾ ਮੁਰਾਦ ਬਿਮਾਰੀ ਹੈ ਪਰ ਰੋਜ਼ਾਨਾ ਦੀ ਖੁਰਾਕ ਵਿੱਚ ਤਬਦੀਲੀ ਅਤੇ ਡਾਕਟਰੀ ਸਲਾਹ ਨਾਲ ਲੰਮਾ ਅਤੇ ਆਮ ਜੀਵਨ ਮਨੁੱਖ ਜੀ ਸਕਦਾ ਹੈ ਇਸ ਵਿਚ ਮੁੱਖ ਭੂਮਿਕਾ ਖੁਰਾਕ ਦੀ ਹੈ ਜਿਸ ਵਿੱਚ ਮਰੀਜ਼ ਨੂੰ ਮਿੱਠੀਆਂ ਚੀਜ਼ਾਂ, ਚਿੱਟੀ ਖੰਡ ਅਤੇ ਮੈਦੇ ਆਦਿ ਤੋਂ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਨਾਲ ਮਰੀਜ ਆਪਣੀ ਖੁਰਾਕ ਵਿੱਚ ਫਲ, ਹਰੀਆਂ ਸਬਜ਼ੀਆਂ ਅਤੇ ਸਾਬਤ ਅਨਾਜ ਆਦਿ ਸ਼ਾਮਲ ਕਰੇ। ਸ਼ੂਗਰ ਦੇ ਮਰੀਜ਼ਾਂ ਨੂੰ ਸਮੇਂ ਸਿਰ ਚੈਕਪ ਜ਼ਰੂਰ ਕਰਵਾਉਣਾ ਚਾਹੀਦਾ ਹੈ। ਦੂਜੀ ਹੈ ਸਰੀਰਕ ਕਸਰਤ: ਰੋਜ਼ਾਨਾ ਘੱਟੋ ਘੱਟ 45 ਮਿੰਟ ਦੀ ਸੈਰ ਜਰੂਰ ਕਰੋ ਅਤੇ ਆਪਣੀਆਂ ਸਰੀਰਕ ਗਤੀਵਿਧੀਆਂ ਨੂੰ ਜਾਰੀ ਰੱਖੋ। ਜ਼ਿੰਦਗੀ ਜ਼ਿੰਦਾਬਾਦ ਰਹੇਂਗੀ। ਇਸ ਤਰ੍ਹਾਂ ਸਹੀ ਇਲਾਜ ਅਤੇ ਜੀਵਨ-ਸ਼ੈਲੀ ਵਿੱਚ ਬਦਲਾਅ ਕਰਕੇ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ। ਅਤੇ ਆਮ ਵਿਅਕਤੀ ਵਾਗ ਸ਼ੂਗਰ ਰੋਗੀ ਇਕ ਵਧੀਆ ਅਤੇ ਲੰਮੀ ਜ਼ਿੰਦਗੀ ਭੋਗ ਸਕਦਾ ਹੈ। ਸੋ ਪਾਠਕੋ ਇਹ ਸਨ ਐਮ ਡੀ ਡਾਕਟਰ ਜਸਬੀਰ ਸਿੰਘ ਥਿੰਦ (ਸਪੈਸ਼ਲਿਸਟ ਸ਼ੂਗਰ ਅਤੇ ਹਾਰਟ ) ਜੇਕਰ ਤੁਸੀਂ ਸ਼ੂਗਰ ਦੇ ਲੱਛਣ ਮਹਿਸੂਸ ਕਰਦੇ ਹੋ ਤਾਂ ਡਾਕਟਰ ਸਾਹਿਬ ਨਾਲ ਉਨ੍ਹਾਂ ਦੇ ਕਲੀਨਿਕ ਜਾ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਹੁਣ ਤੱਕ ਹਜ਼ਾਰਾਂ ਸ਼ੂਗਰ ਰੋਗੀ ਡਾਕਟਰ ਜਸਬੀਰ ਸਿੰਘ ਥਿੰਦ ਦੀ ਪ੍ਰੇਰਣਾ ਅਤੇ ਇਲਾਜ ਨਾਲ ਚੰਗਾ ਵਧੀਆ ਜੀਵਨ ਬਸਰ ਕਰ ਰਹੇ ਹਨ। ਇਸ ਤੋਂ ਇਲਾਵਾ ਤੁਸੀਂ ਡਾਕਟਰ ਸਾਹਿਬ ਹੁਣਾ ਪਾਸੋਂ ਹਾਰਟ ਅਤੇ ਹੋਰ ਬਿਮਾਰੀਆਂ ਸਬੰਧੀ ਇਲਾਜ ਲਈ ਸੰਪਰਕ ਕਰ ਸਕਦੇ ਹੋ ਹਸਪਤਾਲ ਸੰਪਰਕ ਪਤਾ ਥਿੰਦ ਮੈਡੀਕਲ ਸੈਂਟਰ ਮਾਹਲ ਰੋਡ ਮਾਡਲ ਟਾਊਨ ਜਲੰਧਰ ਮੋ  9814065364
ਪੇਸ਼ਕਸ਼ ਪੱਤਰਕਾਰ ਹਰਜਿੰਦਰ ਸਿੰਘ ਚੰਦੀ 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗਰਮੀ ਤੋਂ ਬਚਾਅ ਲਈ ਆਪਣੇ-ਆਪ ਨੂੰ ਹਾਈਡ੍ਰੇਟਿਡ ਰੱਖਣਾ ਬੇਹੱਦ ਜ਼ਰੂਰੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ
Next articleਪੰਜਾਬ ਸਰਕਾਰ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਦੀਆਂ ਮੰਗਾਂ ਦਾ ਤੁਰੰਤ ਕਰੇ ਨਿਪਟਾਰਾ, ਨੀਤੀਆਂ ਤੋਂ ਉੱਠ ਰਿਹਾ ਭਰੋਸਾ: ਮਹਾਂ ਸਿੰਘ ਰੋੜੀ