ਅਗਲੇ ਵੀਹ ਸਾਲਾਂ ਤੱਕ ਸ਼ੂਗਰ ਮੁਕਤ ਹੋ ਜਾਵੇਗਾ ਭਾਰਤ: ਡਾ. ਅਮਰ ਸਿੰਘ ਆਜ਼ਾਦ

ਜ਼ਖ਼ਮੀ ਦੀ ਅਨੁਵਾਦਿਤ ਪੁਸਤਕ ‘ਹਸਪਤਾਲ ’ਚੋਂ ਜਿਊਂਦੇ ਕਿਵੇਂ ਮੁੜੀਏ’ ਹੋਈ ਲੋਕ ਅਰਪਣ

ਸੰਗਰੂਰ, (ਰਮੇਸ਼ਵਰ ਸਿੰਘ)- “ਸ਼ੁੱਧ ਖਾਣ-ਪੀਣ ਅਤੇ ਸਹੀ ਜੀਵਨ ਜਾਚ ਅਪਣਾ ਕੇ ਅਗਲੇ ਵੀਹ ਸਾਲਾਂ ਤੱਕ ਸਮੁੱਚਾ ਭਾਰਤ ਸ਼ੂਗਰ ਮੁਕਤ ਹੋ ਜਾਵੇਗਾ।” ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ‘ਬਿਨਾਂ ਦਵਾਈਆਂ ਤੋਂ ਤੰਦਰੁਸਤ ਰਹਿਣ ਦੀ ਕੁਦਰਤੀ ਪ੍ਰਣਾਲੀ’ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਉੱਘੇ ਡਾ. ਅਮਰ ਸਿੰਘ ਆਜ਼ਾਦ ਨੇ ਕਹੇ। ਕੋਰੋਨਾ ਵਾਇਰਸ ਦੀ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕੀਤੇ ਬਿਨਾਂ ਇਸ ਬਿਮਾਰੀ ਤੋਂ ਬਚਣ ਦਾ ਹੋਰ ਕੋਈ ਹੱਲ ਨਹੀਂ ਹੈ। ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਉਨ੍ਹਾਂ ਨੇ ਬੜੇ ਠਰ੍ਹੰਮੇ ਅਤੇ ਤਸੱਲੀਬਖਸ਼ ਢੰਗ ਨਾਲ ਦਿੱਤੇ। ਡਾ. ਏ. ਐੱਸ. ਮਾਨ ਨੇ ਕਿਹਾ ਕਿ ਜ਼ਹਿਰੀਲੀਆਂ ਖਾਦਾਂ ਅਤੇ ਸਪਰੇਹਾਂ ਨੇ ਫ਼ਲ, ਸਬਜ਼ੀਆਂ ਅਤੇ ਅਨਾਜ਼ ਨੂੰ ਬੁਰੀ ਤਰ੍ਹਾਂ ਜ਼ਹਿਰੀਲਾ ਕਰ ਦਿੱਤਾ ਹੈ, ਜਿਸ ਕਰਕੇ ਜੈਵਿਕ ਖੇਤੀ ਨਾਲ ਜੁੜਨਾ ਸਮੇਂ ਦੀ ਅਣਸਰਦੀ ਲੋੜ ਹੈ। ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਕਿਹਾ ਕਿ ਕੁਦਰਤੀ ਇਲਾਜ਼ ਪ੍ਰਣਾਲੀ ਰੋਗਾਂ ਨੂੰ ਵਕਤੀ ਤੌਰ ’ਤੇ ਨਹੀਂ ਦਬਾਉਂਦੀ ਬਲਕਿ ਉਸ ਨੂੰ ਜੜ੍ਹੋਂ ਹੀ ਖ਼ਤਮ ਕਰ ਦਿੰਦੀ ਹੈ। ਡਾ. ਗੁਰਦੀਪ ਸਿੰਘ ਭੀਖੀ ਨੇ ਕਿਹਾ ਕਿ ਜੇਕਰ ਅਸੀਂ ਬਿਮਾਰੀਆਂ ਤੋਂ ਖਹਿੜਾ ਛੁਡਾਉਣਾ ਹੈ ਤਾਂ ਸਾਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਚੀਜ਼ਾਂ ਬਦਲਣੀਆਂ ਪੈਣਗੀਆਂ। ਨਾਮਵਰ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕੋਰੋਨਾ ਵਾਇਰਸ ਸਰਕਾਰਾਂ ਦਾ ਆਗਿਆਕਾਰੀ ਪੁੱਤ ਹੈ, ਇਸ ਲਈ ਜਦੋਂ ਉਹ ਚਾਹੁੰਦੀਆਂ ਹਨ ਤਾਂ ਝੱਟ ਹਾਜ਼ਰ ਹੋ ਜਾਂਦਾ ਹੈ ਅਤੇ ਜਦੋਂ ਨਹੀਂ ਚਾਹੁੰਦੀਆਂ ਤਾਂ ਚਲਾ ਜਾਂਦਾ ਹੈ।

ਇਸ ਮੌਕੇ ਵਿਸ਼ਵ ਪ੍ਰਸਿੱਧ ਡਾ. ਬਿਸਵਰੂਪ ਰਾਏ ਚੌਧਰੀ ਦੀ ਲਿਖੀ ਅਤੇ ਕਰਮ ਸਿੰਘ ਜ਼ਖ਼ਮੀ ਵੱਲੋਂ ਅਨੁਵਾਦ ਕੀਤੀ ਪੁਸਤਕ ‘ਹਸਪਤਾਲ ’ਚੋਂ ਜਿਊਂਦੇ ਕਿਵੇਂ ਮੁੜੀਏ’ ਲੋਕ ਅਰਪਣ ਕੀਤੀ ਗਈ, ਜਿਸ ਦੀ ਹਾਜ਼ਰ ਬੁਲਾਰਿਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਤਰਕ ਭਾਰਤੀ ਪਬਲੀਕੇਸ਼ਨ ਬਰਨਾਲਾ ਵੱਲੋਂ ਲਿਆਂਦੀਆਂ ਸਾਰੀਆਂ ਪੁਸਤਕਾਂ ਮਿੰਟਾਂ ਵਿੱਚ ਹੀ ਵਿਕ ਗਈਆਂ। ਪੁਸਤਕ ਸਬੰਧੀ ਗੱਲਬਾਤ ਕਰਦਿਆਂ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਇਹ ਪੁਸਤਕ ਜਿੱਥੇ ਆਮ ਆਦਮੀ ਨੂੰ ਸਿਹਤ ਸੰਸਥਾਵਾਂ ਦੇ ਵਪਾਰੀਕਰਨ ਸਬੰਧੀ ਜਾਗਰੂਕ ਕਰੇਗੀ, ਉੱਥੇ ਕੁਦਰਤੀ ਇਲਾਜ਼ ਪ੍ਰਣਾਲੀ ਨਾਲ ਜੋੜਨ ਵਿੱਚ ਵੀ ਸਹਾਈ ਸਾਬਤ ਹੋਵੇਗੀ। ਸਮਾਗਮ ਵਿੱਚ ਲੋਕਾਂ ਦੀ ਤੰਦਰੁਸਤੀ ਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਡਾ. ਅਮਰ ਸਿੰਘ ਆਜ਼ਾਦ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫ਼ੁੱਲਤ ਕਰਨ ਲਈ ਆਰੀਆ ਸਮਾਜ ਸੰਗਰੂਰ ਦੇ ਪ੍ਰਧਾਨ ਸ੍ਰੀ ਜਗਨ ਨਾਥ ਗੋਇਲ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਧਰਮ ਸਿੰਘ ਭਵਾਨੀਗੜ੍ਹ ਵੱਲੋਂ ਲਿਆਂਦੇ ਗਏ ਪੰਜ ਮਿਲਟ ਮੋਟਾ ਅਨਾਜ਼ ਕੋਧਰਾ, ਕਟਕੀ, ਸਵਾਂਕ, ਕੰਗਣੀ ਅਤੇ ਹਰੀ ਕੰਗਣੀ ਖਰੀਦਣ ਵਿੱਚ ਵੀ ਲੋਕਾਂ ਨੇ ਜ਼ਿਕਰਯੋਗ ਦਿਲਚਸਪੀ ਦਿਖਾਈ।

ਈਟਿੰਗ ਮਾਲ ਸੰਗਰੂਰ ਵਿੱਚ ਕਰਵਾਏ ਗਏ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਅੱਸੀ ਤੋਂ ਵੱਧ ਸਾਹਿਤਕਾਰਾਂ ਅਤੇ ਸਿਹਤ ਪ੍ਰੇਮੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਪ੍ਰੋ. ਨਰਿੰਦਰ ਸਿੰਘ, ਵਿਨੋਦ ਕੁਮਾਰ, ਸੁਖਵਿੰਦਰ ਸਿੰਘ ਲੋਟੇ, ਜਤਿੰਦਰ ਸਿੰਘ ਖੇੜੀ, ਦਰਬਾਰਾ ਸਿੰਘ ਬੀਰਕਲਾਂ, ਕਲਵੰਤ ਕਸਕ, ਅਮਰ ਗਰਗ ਕਲਮਦਾਨ, ਰਮੇਸ਼ਵਰ ਸਿੰਘ, ਅਮਰੀਕ ਸਿੰਘ ਗਾਗਾ, ਵਰਿੰਦਰ ਕੁਮਾਰ ਜੱਖਲਾਂ, ਜਸਪਾਲ ਸਿੰਘ ਸੰਧੂ, ਧਰਮਵੀਰ ਸਿੰਘ, ਸੁਖਵਿੰਦਰ ਕੌਰ ਸਿੱਧੂ, ਹਰਦੀਪ ਸਿੰਘ ਭੂਦਨ, ਸ਼ਾਮ ਲਾਲ ਸਿੰਗਲਾ, ਜਗਤਾਰ ਸੇਖਾ, ਗੁਰਚਰਨ ਸਿੰਘ ਸੁਨਾਮ, ਚਮਕੌਰ ਸਿੰਘ, ਦਲਬੀਰ ਸਿੰਘ, ਪਰਮਵੀਰ ਸਿੰਘ, ਕੁਲਦੀਪ ਸਿੰਘ ਖਡਿਆਲ, ਭੁਪਿੰਦਰ ਸਿੰਘ ਬੋਪਾਰਾਏ, ਪੰਥਕ ਕਵੀ ਲਾਭ ਸਿੰਘ ਝੱਮਟ, ਹਰਦਰਸ਼ਨ ਸਿੰਘ, ਪਰਗਟ ਸਿੰਘ ਭੱਟੀਵਾਲ, ਰਾਜ ਕੁਮਾਰ, ਹਰਚੈਨ ਸਿੰਘ ਧਾਲੀਵਾਲ, ਬਾਲ ਕ੍ਰਿਸ਼ਨ ਸਿੰਗਲਾ, ਜਗਦੀਸ਼ ਸਿੰਘ, ਸੁਰਿੰਦਰ ਸਿੰਘ, ਮੀਤ ਸਕਰੌਦੀ, ਦਲਬਾਰ ਸਿੰਘ, ਇੰਦਰਜੀਤ ਜੋਸ਼, ਅਮਨਦੀਪ ਕੌਰ ਸੁਨਾਮ, ਡਾ. ਜਸਵੀਰ ਕੌਰ ਪਟਿਆਲਾ, ਅਮਨਦੀਪ ਕੌਰ ਪਟਿਆਲਾ, ਜਗਮੇਲ ਸਿੱਧੂ, ਰਣਜੀਤ ਆਜ਼ਾਦ ਕਾਂਝਲਾ, ਦੇਵਿੰਦਰ ਸਿੰਘ ਇੰਜੀਨੀਅਰ, ਕੁਲਵਿੰਦਰ ਬੰਟੀ, ਜੱਗੀ ਮਾਨ, ਸੁਖਮਿੰਦਰ ਸਿੰਘ, ਬਲਦੇਵ ਸਿੰਘ ਗੋਸਲ, ਗੋਪਾਲ ਕ੍ਰਿਸ਼ਨ, ਪਰਮਜੀਤ ਕੌਰ, ਭੁਪਿੰਦਰ ਸਿੰਘ, ਜਗਸੀਰ ਖਾਨ, ਮੁਖਤਿਆਰ ਸਿੰਘ, ਚਮਕੌਰ ਸਿੰਘ ਮਹਿਲਾਂ, ਹਰਜੀਤ ਸਿੰਘ, ਸਵਾਮੀ ਰਵਿੰਦਰ ਗੁਪਤਾ, ਕੁਲਵੰਤ ਖਨੌਰੀ, ਜੰਗੀਰ ਸਿੰਘ ਅਕੋਈ, ਗੋਬਿੰਦ ਸਿੰਘ ਤੂਰਬਨਜਾਰਾ, ਅਸ਼ੋਕ ਦੀਪਕ, ਮਹਿੰਦਰ ਦੀਪ, ਭੁਪਿੰਦਰ ਕੁਮਾਰ ਨਾਗਪਾਲ, ਜੀਤ ਹਰਜੀਤ, ਲਵਲੀ ਬਡਰੁੱਖਾਂ, ਜਗਜੀਤ ਸਿੰਘ ਲੱਡਾ, ਰਜਨੀ ਬਾਲਾ, ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ, ਬਲਵਿੰਦਰ ਸਿੰਘ, ਸੁਰਿੰਦਰਪਾਲ ਸਿੰਘ ਸਿਦਕੀ, ਸਰਬਜੀਤ ਸਿੰਘ ਅਤੇ ਜੰਗ ਸਿੰਘ ਫੱਟੜ ਆਦਿ ਸ਼ਾਮਲ ਹਨ। ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleImages of dead children grip Afghanistan
Next articlePunjab Police foil major terror attack ahead of I-Day