ਧੂਰੀ (ਰਮੇਸ਼ਵਰ ਸਿੰਘ)ਅੱਜ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਧੂਰੀ ਵਾਸੀਆਂ ਲਈ ਬਹੁਤ ਹੀ ਵੱਡੀ ਮੁਸੀਬਤ ਬਣੇ

 (ਸਮਾਜ ਵੀਕਲੀ)–  ਰੇਲਵੇ ਫਾਟਕਾਂ ਉਪਰ ਪੁਲ ਬਣਾਉਣ ਦੀ ਮੰਗ ਉਭਾਰਨ ਲਈ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਸ਼ਹਿਰ ਅੰਦਰ ਸਕੂਟਰ ਮੋਟਰਸਾਈਕਲ ਮਾਰਚ ਕਰਕੇ ਸ਼ਹਿਰ ਵਾਸੀਆਂ ਨੂੰ ਚੇਤਨ ਕਰਨ ਦਾ ਯਤਨ ਕੀਤਾ।ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜਨ ਸਾਥੀ ਵਡੇਰੀ ਉਮਰ ਦੇ ਬਾਵਜੂਦ ਪੂਰੀ ਸਮਰੱਥਾ ਤੇ ਜੋਸ਼ ਨਾਲ ਸ਼ਾਮਲ ਹੋਏ।ਮਾਰਚ ਦੀ ਅਗਵਾਈ ਐਸੋਸ਼ੀਏਸ਼ਨ ਦੀ ਸਮੁੱਚੀ ਆਗੂ ਟੀਮ ਵਲੋਂ ਸਿਰੀ ਜਗਦੀਸ਼ ਸ਼ਰਮਾ ਦੀ ਅਗਵਾਈ ਵਿੱਚ ਸਮੂਹਿਕ ਤੌਰ ਤੇ ਕੀਤੀ, ਆਗੂਆਂ ਵਿੱਚ ਸਰਦਾਰ ਹਰਜਿੰਦਰ ਸਿੰਘ ਢੀਂਡਸਾ, ਗੁਰਦੀਪ ਸਿੰਘ ਸਾਰੋਂ, ਚਰਨਜੀਤ ਸਿੰਘ, ਹਰਦੀਪ ਸਿੰਘ,ਜਸਪਾਲ ਭੱਟੀ,ਕਰਮ ਸਿੰਘ ਢੀਂਡਸਾ,ਇੰਦਰ ਸਿੰਘ,ਹੰਸ ਰਾਜ ਸਤੀਸ ਕੁਮਾਰ ਨੇ ਕੀਤੀ, ਮਾਰਚ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸ਼ਹਿਰ ਵਿੱਚ ਚੱਲ ਰਹੇ ਆਟੋਆਂ ਵਾਲਿਆਂ ਵਲੋਂ ਆਪਣੇ ਆਗੂ ਬਲਵੰਤ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਲੋਕਾਂ ਵਲੋਂ ਇਸ ਪ੍ਰੋਗਰਾਮ ਦੀ ਕਾਫੀ ਸਲਾਹਿਆ ਗਿਆ ਅਤੇ ਇਸ ਮਾਰਚ ਦੋਰਾਨ ਉਠਾਈ ਮੰਗ ਨੂੰ ਸਮੇਂ ਦੀ ਮੰਗ ਦੱਸਿਆ,ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰਿੰਦਰ ਬਖਸ਼ੀ,ਬਾਲ ਕ੍ਰਿਸ਼ਨ ਕਲਸੀ, ਪ੍ਰੇਮ ਸਿੰਘ,ਐਸ ਪੀ ਜਿੰਦਲ ਅਤੇ ਕੁਲਵਿੰਦਰ ਸਿੰਘ ਬੰਟੀ, ਬਲਵਿੰਦਰ ਬੱਗਾ, ਤੋਂ ਇਲਾਵਾ ਸੀ ਪੀ ਆਈ ਦੇ ਜ਼ਿਲਾ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ ਨੇ ਵੀ ਸ਼ਮੂਲੀਅਤ ਕੀਤੀ।ਅੰਤ ਵਿੱਚ ਪ੍ਰਧਾਨ ਜੀ ਵਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਡੂਰ, ਸੰਗਰੂਰ ਤੇ ਫਰੀਦਕੋਟ ਦੀ ਪੰਥਕ ਰਾਜਨੀਤੀ  ਨੇ ਲਿਆਂਦਾ ਧਨਾਢ ਸਿਆਸੀ ਲੀਡਰਾਂ ਦੇ ਨਾਸੀਂ ਧੂੰਆਂ 
Next articleਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਧਮਕੀਆਂ ਭਰੇ ਬਿਆਨਾਂ ਖ਼ਿਲਾਫ਼ ਪਲਸ ਮੰਚ ਵੱਲੋਂ ਆਵਾਜ਼ ਬੁਲੰਦ ਕਰਨ ਦਾ ਸੱਦਾ