ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਥਾਣਾ ਗੁਰਾਇਆ ਦੀ ਪੁਲਿਸ ਨੇ ਇੱਕ ਕਥਿਤ ਦੋਸ਼ੀ ਨੂੰ 8250 ਮਿਲੀਲੀਟਰ ਦੇਸੀ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸਰਵਣ ਸਿੰਘ ਬੱਲ ਡੀ.ਐਸ.ਪੀ ਫਿਲੌਰ ਨੇ ਦੱਸਿਆ ਕਿ ਗੁਰਾਇਆ ਥਾਣੇ ਦੇ ਐੱਚ.ਓ.ਐੱਸ. ਸਿਕੰਦਰ ਸਿੰਘ ਦੀ ਪੁਲਿਸ ਪਾਰਟੀ ਏ. ਐੱਸ. ਆਈ ਦੇਸ ਰਾਜ ਚੌਕੀ ਇੰਚਾਰਜ ਧੁਲੇਤਾ ਨੇ ਪੁਲਸ ਪਾਰਟੀ ਸਮੇਤ ਇਕ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਰਾਣਾ ਵਾਸੀ ਮੁਹੱਲਾ ਲਾਂਗੜੀਆਂ ਗੁਰਾਇਆ ਨੂੰ 8250 ਐਮ.ਐਲ. ਦੇਸੀ ਸ਼ਰਾਬ ਸਮੇਤ ਸ਼ਰਾਬ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਥਿਤ ਦੋਸ਼ੀਆਂ ਖਿਲਾਫ ਥਾਣਾ ਗੁਰਾਇਆ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਨੰਬਰ155 ਦੀ ਧਾਰਾ 61-1-14 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly