ਧੁਲੇਤਾ ਪੁਲਿਸ ਨੇ ਐਕਸਾਈਜ਼ ਐਕਟ ਤਹਿਤ ਭਗੌੜਾ ਕੀਤਾ ਕਾਬੂ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਧੁਲੇਤਾ ਪੁਲਿਸ ਨੇ ਐਕਸਾਈਜ਼ ਐਕਟ ਤਹਿਤ ਮਾਣਯੋਗ ਅਦਾਲਤ ਵਲੋਂ ਭਗੌੜਾ ਕਰਾਰ ਇੱਕ ਕਥਿਤ ਦੋਸ਼ੀ ਨੂੰ  ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੁਖਵਿੰਦਰਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਧੁਲੇਤਾ ਨੇ ਦੱਸਿਆ ਕਿ ਥਾਣਾ ਗੋਰਾਇਆ ਵਿਖੇ ਮਿਤੀ 12-12-2022 ਨੂੰ  ਦਰਜ ਮੁਕੱਦਮਾ ਨੰਬਰ 172 ਦੇ ਤਹਿਤ ਕਥਿਤ ਦੋਸ਼ੀ ਅਨਿਲ ਕੁਮਾਰ ਪੁੱਤਰ ਵਿਧਾਤਾ ਪ੍ਰਸ਼ਾਦ ਵਾਸੀ ਗਲੀ ਨੰਬਰ 9 ਓਾਕਾਰ ਨਗਰ ਫਗਵਾੜਾ ਜਿਲਾ ਕਪੂਰਥਲਾ ਹਾਲ ਵਾਸੀ ਪਿੰਡ ਅੱਟਾ ਥਾਣਾ ਗੋਰਾਇਆ ਮਾਣਯੋਗ ਅਦਾਲਤ ਵਲੋਂ ਭਗੌੜਾ ਸੀ | ਜਿਸ ਨੂੰ  ਉਨਾਂ ਸਮੇਤ ਪੁਲਿਸ ਪਾਰਟੀ ਕਾਬੂ ਕਰਕੇ ਜੇਲ ਭੇਜ ਦਿੱਤਾ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਾ.ਅੰਬੇਡਕਰ ਭਵਨ ਜਗਰਾਉਂ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ
Next articleਐੱਸ. ਡੀ. ਐੱਮ. ਦਫਤਰ ਫਿਲੌਰ ਵਿਖੇ ਧਰਨਾ ਅੱਜ