ਪਟਿਆਲਾ (ਸਮਾਜ ਵੀਕਲੀ): ਪਟਵਾਰੀਆਂ ਅਤੇ ਕਾਨੂੰਨਗੋਆਂ ਦੀਆਂ ਖਾਲੀ ਅਸਾਮੀਆਂ ਭਰਨ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਜਾਰੀ ਸੰਘਰਸ਼ ਦੌਰਾਨ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਜ਼ਿਲ੍ਹਾ ਵਾਰ ਧਰਨਿਆਂ ਦੀ ਕੜੀ ਵਜੋਂ ਅੱਜ ਇੱਥੇ ਧਰਨਾ ਦਿੱਤਾ ਗਿਆ।
ਅੱਜ ਇੱਥੇ ਧਰਨੇ ਦੌਰਾਨ ਪਟਵਾਰ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਬੀਰ ਢੀਂਡਸਾ ਅਤੇ ਕਾਨੂੰਨਗੋ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਰੁਪਿੰਦਰ ਗਰੇਵਾਲ ਨੇ ਐਲਾਨ ਕੀਤਾ ਕਿ ਸਰਕਾਰ ਨੇ ਰਵੱਈਆ ਨਾ ਬਦਲਿਆ ਤਾਂ ਜਲਦੀ ਹੀ ਪਟਿਆਲਾ ’ਚ ਪੱਕਾ ਮੋਰਚਾ ਲੱਗੇਗਾ। ਹਰਬੀਰ ਢੀਂਡਸਾ ਦਾ ਕਹਿਣਾ ਸੀ ਕਿ ਗਿਣਤੀ ਘੱਟ ਹੋਣ ਕਾਰਨ ਪਟਵਾਰੀ ਕੰਮ ਦਾ ਵਾਧੂ ਬੋਝ ਝੱਲਦੇ ਆ ਰਹੇ ਹਨ। ਅੱਜ ਦੇ ਧਰਨੇ ਨੂੰ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਖੈਰਪੁਰੀ, ਜਨਰਲ ਸਕੱਤਰ ਗੁਰਪ੍ਰੀਤ ਬਲਬੇੜਾ, ਤਹਿਸੀਲ ਪ੍ਰਧਾਨ ਟਹਿਲ ਸਿੰਘ ਮੱਲ੍ਹੇਵਾਲ਼, ਕਾਨੂੰਨਗੋ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ, ਸਾਬਕਾ ਪ੍ਰਧਾਨ ਅਮਰੀਕ ਰਾਏ ਨੇ ਵੀ ਸੰਬੋਧਨ ਕੀਤਾ।
ਪ੍ਰਧਾਨ ਹਰਵੀਰ ਢੀਂਡਸਾ ਨੇ ਮੰਚ ਤੋਂ ਦੱਸਿਆ ਕਿ ਮੀਟਿੰਗ ਦੌਰਾਨ ਪਟਿਆਲਾ ਦੇ ਡੀਸੀ ਕੁਮਾਰ ਅਮਿਤ ਨੇ ਮੰਗਾਂ ਪ੍ਰਮੁੱਖ ਮੁੱਖ ਸਕੱਤਰ ਨਾਲ ਵਿਚਾਰਨ ਦਾ ਭਰੋਸਾ ਦਿਵਾਇਆ ਹੈ। ਇਸ ਸਬੰਧੀ ਡੀਸੀ ਦੀ ਸ਼ਲਾਘਾ ਕਰਦਿਆਂ ਪੰਡਾਲ ’ਚੋਂ ਡੀਸੀ ਦੇ ਹੱਕ ’ਚ ਨਾਅਰੇ ਲਾਏ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly