ਧਰਮਿੰਦਰ ਕੁਮਾਰ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ

ਧਰਮਿੰਦਰ ਕੁਮਾਰ ਦਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਸਵਾਗਤ ਕਰਦੇ ਹੋਏ।

ਮਹਿਤਪੁਰ ( ਕੁਲਵਿੰਦਰ ਚੰਦੀ ) (ਸਮਾਜ ਵੀਕਲੀ)– ​ਜੁਝਾਰੂ ਵਰਕਰ ਤੇ ਉਘੇ ਸਮਾਜ ਸੇਵੀ ਧਰਮਿੰਦਰ ਕੁਮਾਰ ਮਹੱਲਾ ਸ਼ਾਦੀ ਖਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਪ੍ਰੇਰਨਾ ਤੇ ਕੰਮਾਂ ਤੋਂ ਖੁਸ਼ ਹੋ ਕੇ ਅਕਾਲੀ ਦਲ ਪਾਰਟੀ ਵਿੱਚ ਸ਼ਮੂਲੀਅਤ ਕਰ ਗਏ ਹਨ । ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਧਰਮਿੰਦਰ ਕੁਮਾਰ ਤੇ ਸਾਥੀਆਂ ਨੂੰ ਜੀ ਆਇਆਂ ਆਖਿਆ ਇਸ ਮੋਕੇ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਧਰਮਿੰਦਰ ਕੁਮਾਰ ਜੀ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਸ੍ਰ ਦਲਜੀਤ ਸਿੰਘ ਕਹਲੋ, ਰਾਜ ਕੁਮਾਰ, ਐਸ ਜੀ ਪੀ ਸੀ ਮੈਂਬਰ ਸ੍ਰ ਬਲਦੇਵ ਸਿੰਘ ਕਲਿਆਣ, ਸ੍ਰ ਸ਼਼ਸ਼ਪਾਲ ਸਿੰਘ ਪੰਨੂ, ਅਤੇ ਬੱਲੀ ਸਿੰਘ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਦੇ ਸਰਗਰਮ ਆਗੂ ਬਲਜਿੰਦਰ ਸਿੰਘ ਖਿੰਡਾ ਆਪ ਵਿੱਚ ਸ਼ਾਮਲ
Next articleਮੈਂ ਆਜ਼ਾਦੀ ਬੋਲਦੀ