(ਸਮਾਜ ਵੀਕਲੀ)
ਭੋਗਪੁਰ (ਹਰਨਾਮ ਦਾਸ ਚੋਪੜਾ)- ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਪ੍ਰੋਡਿਊਸਰ ਨੀਲਮ ਰਾਣੀ ਅਤੇ ਹੈਪੀ ਡੱਲੀ ਅਤੇ ਕੇ ਪੀ ਕਿਰੇਸ਼ਨ ਦੀ ਧਾਰਮਿਕ ਪੇਸ਼ਕਸ਼ “ਗੁਰੂ ਮੇਰਾ” ਜੋ ਜਲਦ ਹੀ ਵਿਸ਼ਵ ਪ੍ਰਸਿੱਧ ਲੇਖਿਕਾ ਅਤੇ ਸਿੰਗਰ ਨੀਰੂ ਜੱਸਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਰਲੀਜ ਹੋ ਰਿਹਾ ਹੈ। ਅਜ ਉਹਨਾਂ ਦੇ ਧਾਰਮਿਕ ਗੀਤ ਦਾ ਪੋਸਟਰ ਮੈਡਮ ਡਾ ਮਨਦੀਪ ਕਮਲ ਜੀ (SMO ਸ ਭ ਸ ਨਗਰ ਨਵਾਂਸ਼ਹਿਰ) ਵੱਲੋ ਰਲੀਜ ਕੀਤਾ ਗਿਆ। ਉਨਾਂ ਨੇ ਇਸ ਮੋਕੇ ਨੀਰੂ ਜੱਸਲ ਨੂੰ ਵਧਾਈਆਂ ਦਿੰਦਿਆਂ ਕਿਹਾ ਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ਗੁਰੂ ਮੇਰਾ ਨਾਲ ਆਪਣੀ ਹਾਜਰੀ ਲਗਵਾ ਰਹੀ ਹੈ ਜੋ ਆਪਣੇ ਆਪ ਚ ਇਕ ਸ਼ਲਾਘਾਯੋਗ ਹੈ। ਇਸ ਮੋਕੇ ਉਨਾਂ ਦੇ ਨਾਲ ਡਾ ਸਤਵਿੰਦਰ ਪਾਲ, ਹੈੱਡ ਫਾਰਮਸਿਸਟ ਪ੍ਰਿੰਸ ਕੁਮਾਰ, ਡਾ ਨਿਰਮਲ, ਡਾ ਪਰਮਿੰਦਰ ਸਿੰਘ, ਮੈਡਮ ਮਨਦੀਪ, ਮੈਡਮ ਰੇਖਾ, ਸਤੀਸ਼, ਕੁਲਵਿੰਦਰ, ਪ੍ਰਦੀਪ, ਗੁਰਵਿੰਦਰ ਆਦਿ ਮੋਜੂਦ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly