ਆਪਣੀ ਟਰਾਂਸਪੋਰਟ ਵਾਲਾ ਜ਼ਿਲ੍ਹੇ ਦਾ ਪਹਿਲਾ ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਧਾਲੀਵਾਲ ਦੋਨਾਂ ਬਣਿਆ

ਬੱਚਿਆਂ ਨੂੰ ਲਿਆਉਣ ਲਈ ਈ-ਰਿਕਸ਼ਾ ਚਾਲੂ ਕੀਤਾ

ਕਪੁਰਥਲਾ (ਸਮਾਜ ਵੀਕਲੀ) ( ਕੌੜਾ )-ਧਾਲੀਵਾਲ ਦੋਨਾਂ ਕਪੂਰਥਲਾ ਵਿਖੇ ਬੱਚਿਆਂ ਨੂੰ ਲਿਆਉਣ ਤੇ ਛੱਡਣ ਲਈ ਆਪਣੀ ਈ-ਰਿਕਸ਼ਾ ਦੀ ਖਰੀਦ ਕਰਕੇ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਈ-ਰਿਕਸ਼ਾ ਦੀ ਖਰੀਦ ਐਨ.ਆਰ.ਆਈ ਅਤੇ ਪਿੰਡ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ 1 ਲੱਖ 70 ਹਜ਼ਾਰ ਰੁਪਏ ਖਰਚ ਕਰਕੇ ਕੀਤੀ ਗਈ ਹੈ ।ਅੱਜ ਪਿੰਡ ਦੇ ਪਤਵੰਤਿਆਂ ਤੇ ਦਾਨੀ ਸੱਜਣਾ ਵੱਲੋਂ ਇਹ ਈ-ਰਿਕਸ਼ਾ ਹਰੀ ਝੰਡੀ ਦਿਖਾ ਕੇ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ । ਜਿਕਰਯੋਗ ਹੈ ਕਿ ਸ.ਐ.ਸ ਧਾਲੀਵਾਲ ਦੋਨਾਂ ਵੱਲੋਂ ਪਹਿਲਾ ਵੀ 50 ਤੋਂ ਵਧੇਰੇ ਬੱਚਿਆਂ ਨੂੰ ਅਪ੍ਰੈਲ ਮਹੀਨੇ ਤੋਂ ਫ੍ਰੀ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾ ਰਹੀ ਸੀ । ਇਸ ਮੌਕੇ ਸਕੂਲ ਦੇ ਹੈੱਡ ਟੀਚਰ ਸ. ਗੁਰਮੁੱਖ ਸਿੰਘ , ਸਰਪੰਚ ਸ . ਸਰਦੂਲ ਸਿੰਘ ਧਾਲੀਵਾਲ ਅਤੇ ਅਮਰਜੀਤ ਸਿੰਘ ਜਰਮਨੀ ਨੇ ਦੱਸਿਆ ਕਿ ਧਾਲੀਵਾਲ ਦੋਨਾਂ ਜ਼ਿਲ੍ਹੇ ਦਾ ਪਹਿਲਾ ਸਕੂਲ ਤੇ ਪੰਜਾਬ ਦੇ ਗਿਣਵੇ ਸਕੂਲਾਂ ਵਿੱਚੋਂ ਇਕ ਹੈ। ਜਿਸ ਵੱਲੋਂ ਆਪਣੇ ਸਾਧਨ ਦੀ ਖਰੀਦ ਕਰਕੇ ਬੱਚਿਆਂ ਲਈ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਆ ਹੈ ।

ਉਹਨਾਂ ਦੱਸਿਆ ਕਿ ਇਸ ਲਈ ਭੁਪਿੰਦਰ ਸਿੰਘ, ਸਰਦੂਲ ਸਿੰਘ ਸਰਪੰਚ, ਸਵਰਨ ਸਿੰਘ ਅਮਰੀਕਾ, ਅਮਰਜੀਤ ਸਿੰਘ ਜਰਮਨੀ , ਸਵਰਗਵਾਸੀ ਸਵਰਨ ਸਿੰਘ ਧਾਲੀਵਾਲ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਬੇਟੀ ਸ੍ਰੀਮਤੀ ਰਣਜੀਤ ਕੌਰ , ਸ੍ਰੀਮਤੀ ਜਸਦੀਪ ਕੌਰ ਰਹਿਲ ਆਸਟ੍ਰੇਲੀਆ, ਸ. ਦਲਜੀਤ ਸਿੰਘ ਇੰਗਲੈਂਡ, ਸ੍ਰੀਮਤੀ ਅਮਨਦੀਪ ਕੌਰ ਸਰੋਆ , ਗੁਰਮੁੱਖ ਸਿੰਘ ਮਾਧੋ ਝੰਡਾ, ਸਤਪਾਲ ਸਿੰਘ ਇਟਲੀ , ਹਰਦੇਵ ਸਿਂਘ, ਮਨੋਹਰ ਸਿੰਘ ਲੋਹੀਆਂ, ਕਰਮ ਸਿੰਘ ਨੂਰਪੂਰੀ, ਰਕੇਸ਼ ਕੁਮਾਰ ਲੁਧਿਆਣਾ, ਰਣਜੀਤ ਸਿਂਘ ਰਾਣਾ, ਦਰਬਾਰਾ ਸਿੰਘ , ਸੁਰਜੀਤ ਸਿੰਘ ਪੰਚ ਆਦਿ ਨੇ ਈ-ਰਿਕਸ਼ਾ ਦੀ ਖਰੀਦ ਲਈ ਅਹਿਮ ਯੋਗਦਾਨ ਪਾਇਆ ।

ਇਸ ਮੌਕੇ ਤੇ ਯੋਗਦਾਨ ਪਾਉਣ ਵਾਲੇ ਸਾਰੇ ਦਾਨੀ ਸੱਜਣਾ ਨੂੰ ਸਕੂਲ ਸਟਾਫ਼ ਵੱਲੋਂ ਮੋਮੈਂਟੋਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਸਕੂਲ ਦੇ ਵਿਕਾਸ ਲਈ ਪਾਏ ਵੱਡਮੁਲੇ ਯੋਗਦਾਨ ਲਈ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਸੀ.ਐਚ.ਟੀ ਬਲਬੀਰ ਸਿੰਘ , ਨੰਬਰਦਾਰ ਸੁਰਜੀਤ ਸਿੰਘ , ਜਸਵਿੰਦਰ ਸਿੰਘ ਪੰਚ, ਡਾ. ਰਾਜਵਿੰਦਰ ਸਿੰਘ , ਸ੍ਰੀ ਤਰਸੇਮ ਥਾਪਰ ਸਾਬਕਾ ਸਰਪੰਚ , ਸੁਰਜੀਤ ਸਿੰਘ , ਦਵਿੰਦਰ ਸਿੰਘ ਤੋਂ ਇਲਾਵਾ ਸਕੂਲ ਦ ਸਟਾਫ਼ ਸ੍ਰੀਮਤੀ ਕਿਰਨ , ਸ੍ਰੀਮਤੀ ਜਸਵਿੰਦਰ ਕੌਰ , ਸ੍ਰੀਮਤੀ ਬਲਜੀਤ ਕੌਰ , ਸ੍ਰੀਮਤੀ ਮਨਪ੍ਰੀਤ ਅਤੇ ਆਂਗਣਵਾਡੀ ਵਰਕਰ ਸ੍ਰੀਮਤੀ ਮੋਨਿਕਾ ਆਦਿ ਹਾਜਿਰ ਸਨ । ਸੀ.ਐਚ.ਟੀ ਬਲਬੀਰ ਸਿੰਘ ਨੇ ਹੈੱਡ ਟੀਚਰ ਗੁਰਮੁੱਖ ਸਿੰਘ ਤੇ ਸਮੂਹ ਸਟਾਫ਼ ਧਾਲੀਵਾਲ ਦੋਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਹਾਜ਼ਰ ਸਮੂਹ ਪਤਵੰਤੇ ਸੱਜਣਾ ਨੂੰ ਮੁਬਾਰਕਬਾਦ ਪੇਸ਼ ਕੀਤੀ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਕਰਵਾ ਚੌਥ ਸਬੰਧੀ ਸਮਾਗਮ
Next articleਜੋੜੀ