ਢਾਕਾ: ਜੂਸ ਫੈਕਟਰੀ ਵਿੱਚ ਅੱਗ ਲੱਗੀ; 52 ਹਲਾਕ

ਢਾਕਾ (ਸਮਾਜ ਵੀਕਲੀ):ਇਥੇ ਜੂਸ ਫੈਕਟਰੀ ਦੀ ਛੇ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ 52 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ 50 ਵਿਅਕਤੀਆਂ ਦੇ ਜਖ਼ਮੀ ਹੋਣ ਦੀ ਖਬਰ ਹੈ। ਬੰਗਲਾਦੇਸ਼ ਦੇ ਮੀਡੀਆ ਵੱਲੋਂ ਅੱਜ ਨਸ਼ਰ ਕੀਤੀ ਜਾਣਕਾਰੀ ਅਨੁਸਾਰ ਇਹ ਘਟਨਾ ਢਾਕਾ ਦੇ ਨਰਾਇਣਗੰਜ ਇਲਾਕੇ ਦੇ ਰੂਪਗੰਜ ਦੀ ਜੂਸ ਫੈਕਟਰੀ ਵਿੱਚ ਵੀਰਵਾਰ ਸ਼ਾਮ 5 ਵਜੇ ਵਾਪਰੀ।

ਫਾਇਰ ਬ੍ਰਿਗੇਡ ਦੇ ਸੂਤਰਾਂ ਅਨੁਸਾਰ ਅੱਗ ਗਰਾਊਂਡ ਫਲੋਰ ਤੋਂ ਸ਼ੁਰੂ ਹੋਈ ਅਤੇ ਫੈਕਟਰੀ ਵਿੱਚ ਪਈਆਂ ਪਲਾਸਟਿਕ ਦੀਆਂ ਬੋਤਲਾਂ ਤੇ ਕੈਮੀਕਲਾਂ ਕਾਰਨ ਤੇਜ਼ੀ ਨਾਲ ਫੈਲ ਗਈ। ਹਾਸ਼ਮ ਫੂਡਜ਼ ਨਾਂ ਦੀ ਇਸ ਫੈਕਟਰੀ ਦੇ ਕਈ ਮੁਲਾਜ਼ਮਾਂ ਨੇ ਛਾਲਾਂ ਮਾਰ ਕੇ ਜਾਨਾਂ ਬਚਾਈਆਂ। ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਅੱਗ ਦੀ ਘਟਨਾ ਵੇਲੇ ਫੈਕਟਰੀ ਦਾ ਫਰੰਟ ਗੇਟ ਤੇ ਐਗਜ਼ਿਟ ਗੇਟ (ਬਾਹਰ ਨਿਕਲਣ ਲਈ ਵਰਤਿਆ ਜਾਂਦਾ ਗੇਟ) ਬੰਦ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAmazon Fire TVs now support Prime Video watch parties
Next articleਭਾਰਤ ਤੇ ਸ੍ਰੀਲੰਕਾ ਦਰਮਿਆਨ ਮਿੱਥੇ ਸਮੇਂ ’ਤੇ ਸ਼ੁਰੂ ਨਹੀਂ ਹੋਵੇਗੀ ਲੜੀ; 13 ਦੀ ਥਾਂ 17 ਜੁਲਾਈ ਨੂੰ ਹੋਵੇਗਾ ਪਹਿਲਾ ਕ੍ਰਿਕਟ ਮੈਚ