HOME ਢਾਹਾਂ ਕਲੇਰਾਂ ਹਸਪਤਾਲ ਵਿਖੇ 05 ਦਸੰਬਰ ਨੂੰ ਬਾਬਾ ਬੁੱਧ ਸਿੰਘ ਢਾਹਾਂ ਜੀ...

ਢਾਹਾਂ ਕਲੇਰਾਂ ਹਸਪਤਾਲ ਵਿਖੇ 05 ਦਸੰਬਰ ਨੂੰ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਲੱਗੇਗਾ

2
ਤਸਵੀਰ : ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਫਰੀ ਮੈਗਾ ਮੈਡੀਕਲ ਚੈੱਕਅਪ ਕੈਂਪ ਵਿਚ ਮੁਫਤ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦਿੰਦਾ ਬੈਨਰ ਜਾਰੀ ਕਰਦੇ ਹੋਏ ਡਾ. ਕੁਲਵਿੰਦਰ ਸਿੰਘ ਢਾਹਾਂ, ਨਾਲ ਸਹਿਯੋਗ ਕਰ ਰਹੇ ਹਨ ਡਾਕਟਰ ਸਾਹਿਬਾਨ

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਮੌਕੇ 05 ਦਸੰਬਰ ਦਿਨ ਸ਼ੁੱਕਰਵਾਰ ਨੂੰ ਲਗਾਏ ਜਾ ਰਹੇ ਨੂੰ ਮੁਫਤ ਮੈਗਾ ਮੈਡੀਕਲ ਚੈੱਕਅਪ ਕੈਂਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਇਸ ਸਬੰਧੀ ਜਾਣਕਾਰੀ ਟਰੱਸਟ ਦੇ ਮੌਜੂਦਾ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਦਿੱਤੀ । ਡਾ. ਢਾਹਾਂ ਨੇ ਅੱਗੇ ਦੱਸਿਆ ਕਿ ਸੇਵਾ ਦੇ ਪੁੰਜ, ਕੱਲਰੀ ਧਰਤੀ ਦੇ ਗੁਲਾਬ, ਮਹਾਨ ਸਮਾਜ ਸੇਵਕ ਸਵ: ਬਾਬਾ ਬੁੱਧ ਸਿੰਘ ਜੀ ਢਾਹਾਂ ਦੇ 100ਵੇਂ ਦਿਨ ਮੌਕੇ ਬਾਬਾ ਜੀ ਦੀ ਅਗਵਾਈ ਵਿਚ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਮੈਗਾ ਮੈਡੀਕਲ ਚੈੱਕਅਪ ਕੈਂਪ 5 ਦਸਬੰਰ ਨੂੰ ਸਵੇਰੇ 9 ਵਜੇ ਤੋਂ 3 ਵਜੇ ਦੁਪਿਹਰ ਤੱਕ ਲਗਾਇਆ ਜਾਵੇਗਾ । ਜਿਸ ਵਿਚ ਰੀੜ੍ਹ ਦੀ ਹੱਡੀ ਤੇ ਦਿਮਾਗ ਦੀਆਂ ਬਿਮਾਰੀਆਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਜਸਦੀਪ ਸਿੰਘ ਸੈਣੀ, ਸ਼ੂਗਰ, ਬੀ ਪੀ, ਗੁਰਦੇ ਤੇ ਆਮ ਸਰੀਰਿਕ ਬਿਮਾਰੀਆਂ ਦੇ ਮਾਹਿਰ ਡਾ. ਵਿਵੇਕ ਗੁੰਬਰ, ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਤੇ ਅਪਰੇਸ਼ਨਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ, ਪਿਸ਼ਾਬ ਦੇ ਰੋਗਾਂ ਤੇ ਯੂਰੋਲੋਜੀ ਦੇ ਮਾਹਿਰ ਡਾ. ਅਮਿਤ ਸੰਧੂ, ਜਨਰਲ ਸਰਜਰੀ ਅਤੇ ਲੈਪਰੋਸਕੋਪਿਕ ਸਰਜਰੀ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ, ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਜਗਜੀਤ ਸਿੰਘ, ਨੱਕ-ਕੰਨ-ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਬਲਵਿੰਦਰ ਸਿੰਘ, ਔਰਤ ਰੋਗਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ ਸ਼ਵੇਤਾ ਬਗੜੀਆ, ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ, ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਟੀ. ਅਗਰਵਾਲ ਮਾਹਿਰ ਕੈਂਪ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕਰਨਗੇ । ਡਾ. ਢਾਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੈਂਪ ਮਰੀਜ਼ਾਂ ਦੀ ਰਜਿਸਟਰੇਸ਼ਨ ਫਰੀ ਕਰਨ ਤੋਂ ਇਲਾਵਾ ਫਰੀ ਡਾਕਟਰੀ ਸਲਾਹ, ਫਰੀ ਫਾਈਬਰੋਸਕੈਨ (ਲਿਵਰ ਦੀ ਸੈਕਨਿੰਗ), ਫਰੀ ਥਾਇਰਾਇਡ, ਫਰੀ ਐਚ ਬੀ ਏ 1ਸੀ ਟੈਸਟ, ਫਰੀ ਬੀ ਐਮ ਡੀ ਟੈਸਟ, ਬੱਚਿਆਂ ਦੇ ਟੇਢੇ ਮੇਢੇ ਦੰਦਾਂ ਦੀ ਫਰੀ ਜਾਂਚ, ਦੰਦਾਂ ਦੇ ਫਰੀ ਐਕਸਰੇ ਅਤੇ ਖਰਾਬ ਦੰਦ ਵੀ ਫਰੀ ਕੱਢੇ ਜਾਣਗੇ । ਕੈਂਪ ਦੌਰਾਨ ਯੂਰੋਫਲੋਮੈਟਰੀ ਟੈਸਟ, ਡਾਇਟ ਸਲਾਹ, ਸੁਣਾਈ ਵਾਲਾ ਪੀ ਟੀ ਏ ਟੈਸਟ, ਨਿਊਰੋਪੈਥੀ, ਤੋਤਲਾ ਤੇ ਘੱਟ ਬੋਲਣ ਵਾਲਿਆਂ ਲਈ ਸਪੀਚ ਥੈਰੇਪੀ ਟੈਸਟ ਆਦਿ ਵੀ ਮੁਫਤ ਕੀਤੇ ਜਾਣਗੇ । 5 ਦਸੰਬਰ ਨੂੰ ਕੈਂਪ ਵਿਚ ਰਜਿਸਟਰਡ ਗਰਭਵਤੀ ਔਰਤਾਂ ਦੀ ਅਲਟਰਾਸਾਊਂਡ ਸਕੈਨ ਵੀ ਮੁਫਤ ਕੀਤੀ ਜਾਵੇਗੀ ਅਤੇ ਔਰਤ ਰੋਗਾਂ ਦੇ ਅਪਰੇਸ਼ਨਾਂ ‘ਤੇ ਵਿਸ਼ੇਸ਼ ਛੋਟ ਮਰੀਜ਼ਾਂ ਦਿੱਤੀ ਜਾ ਰਹੀ ਹੈ । ਕੰਨਾਂ ਦੇ ਮਰੀਜ਼ਾਂ ਕੈਂਪ ਵਿਚ ਕੰਨਾਂ ਦੀਆਂ ਸੁਣਾਈ ਵਾਲੀਆਂ ਮਸ਼ੀਨਾਂ ‘ਤੇ ਭਾਰੀ ਛੋਟ ਪ੍ਰਦਾਨ ਕੀਤੀ ਜਾਵੇਗੀ । ਡਾ. ਢਾਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ 5 ਦਸੰਬਰ ਨੂੰ ਲੱਗ ਰਹੇ ਬਾਬਾ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਮੁਫਤ ਮੈਗਾ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਪੀਲ ਕੀਤੀ । ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਮੁਫਤ ਮੈਗਾ ਮੈਡੀਕਲ ਕੈਂਪ ਲਈ ਹਸਪਤਾਲ ਵਿਖੇ ਤਿਆਰੀ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਵਧੀਆ ਇਲਾਜ ਸੇਵਾਵਾਂ ਮਿਲਣਗੀਆਂ । ਇਸ ਮੌਕੇ ਫਰੀ ਮੈਡੀਕਲ ਕੈਂਪ ਵਿਚ ਮਿਲਣ ਵਾਲੀਆਂ ਫਰੀ ਸਹੂਲਤਾਂ ਦੀ ਜਾਣਕਾਰੀ ਦਿੰਦਾ ਬੈਨਰ ਜਾਰੀ ਕੀਤਾ ਗਿਆ । ਕੈਂਪ ਸਬੰਧੀ ਜਾਣਕਾਰੀ ਦੇਣ ਮੌਕੇ ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਵਿਵੇਕ ਗੁੰਬਰ, ਡਾ. ਅਮਿਤ ਸੰਧੂ, ਡਾ. ਮਾਨਵਦੀਪ ਸਿੰਘ ਬੈਂਸ, ਡਾ. ਜਗਜੀਤ ਸਿੰਘ, ਡਾ ਸ਼ਵੇਤਾ ਬਗੜੀਆ, ਡਾ. ਹਰਤੇਸ਼ ਸਿੰਘ ਪਾਹਵਾ ਅਤੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਤਰਕਸ਼ੀਲ ਸੁਸਾਇਟੀ ਜੋਨ ਨਵਾਂਸ਼ਹਿਰ ਦੀ ਹੋਈ ਛਿਮਾਹੀ ਇਕੱਤਰਤਾ।
Next articleਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥੀ ਹਰਨੂਰ ਕੌਰ ਨੇ ਬੀ.ਐਸ.ਸੀ. ਨਰਸਿੰਗ (ਤੀਜਾ ਸਮੈਸਟਰ) ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ