ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਇੰਗਲੈਡ ਦੇ ਸ਼ਹਿਰ ਨੋਟਿੰਘਮ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਵਿਖੇ ਸ਼੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਦਾ 164 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਢਾਡੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਸੰਗਤ ਵੱਲੋਂ ਢਾਡੀ ਜਥਾ ਭਾਈ ਮਲਕੀਤ ਸਿੰਘ ਮਸਤ ਅਤੇ ਅੰਮ੍ਰਿਤਪਾਲ ਸਿੰਘ ਮਹਿਤਪੁਰ ਦੇ ਜਥੇ ਦਾ ਇੰਗਲੈਂਡ ਦੀਆਂ ਸੰਗਤਾਂ ਵੱਲੋ ਸਨਮਾਨ ਕੀਤਾ ਗਿਆ। ਇਸ ਮੌਕੇ ਇੰਗਲੈਂਡ ਦੀ ਸੰਗਤ ਨੇ ਸਾਰੰਗੀ ਮਾਸਟਰ ਜਤਿੰਦਰ ਸਿੰਘ ਸ਼ੇਰਗਿੱਲ, ਢਾਡੀ ਮਨਜਿੰਦਰ ਸਿੰਘ ਸ਼ੇਰਗਿੱਲ , ਢਾਡੀ ਜੁਝਾਰ ਸਿੰਘ ਸ਼ੇਰਗਿੱਲ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸੰਗਤ ਵੱਲੋ ਗੁਰੂ ਕੇ ਲੰਗਰ ਲਗਾਏ ਗਏ। ਇਸ ਮੌਕੇ ਸਰਦਾਰ ਆਤਮਾ ਸਿੰਘ, ਸਰਦਾਰ ਮਨਦੀਪ ਸਿੰਘ ਡਰਬੀ , ਸਰਬਜੀਤ ਸਿੰਘ ਸਾਬੀ ਮਜਾਰਾ , ਅਸ਼ਵਨੀ , ਗਿਆਨੀ ਬਲਰਾਜ ਸਿੰਘ ਢਾਡੀ ਗੁਰਬਚਨ ਸਿੰਘ ਅਣਖੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



