ਸੰਦੀਪ ਸਿੰਘ ਭਵਾਨੀਗੜ੍ਹ (ਸੰਗਰੂਰ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਮੈਡਮ ਡਾ: ਯੋਗਿਤਾ ਸ਼ਲਮਾ ਜੀ ਦੀ ਯੋਗ ਅਗਵਾਈ ਸਦਕਾ ਬੀਤੇ ਦਿਨ ਸ਼ੁਰੂ ਹੋਏ ਪੇਂਡੂ ਖੇਡ ਮੇਲੇ। (ਖੇਡਾਂ ਵਤਨ ਪੰਜਾਬ ਦੀਆਂ ਟੂਰਨਾਮੈਂਟ) ਵਿੱਚ ਖੇਡਦੇ ਹੋਏ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਈਵੈਟਾਂ ਵਿੱਚ ਭਾਗ ਲਿਆ ਸਕੂਲ ਦੇ ਖਿਡਾਰੀਆਂ ਨੇ 4 ਗੋਲਡ ਮੈਡਲ, 1 ਸਿਲਵਰ ਮੈਡਲ ਅਤੇ ਤਿੰਨ ਬਰਾਉਨ ਮੈਡਲ ਹਾਸਲ ਕੀਤੇ ਹਨ । ਸਕੂਲ ਦੇ ਸਾਰੇ ਵਿਦਿਆਰਥੀ ਮਿਹਨਤੀ ਕੋਚ ਸਰਦਾਰ ਹਰਦੀਪ ਸਿੰਘ ਜੀ ਦੀ ਨਿਗਰਾਨੀ ਹੇਠ ਲੰਮੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਹਨ। ਹੇਠ ਲਿਖੇ ਅਨੁਸਾਰ ਵਿਦਿਆਰਥੀਆਂ ਨੇ ਲੰਮੀ ਛਾਲ 17 ਸਾਲ, ਰੱਸਾਕਸ਼ੀ 17 ਸਾਲ, ਅਤੇ 21 ਸਾਲ ਅਤੇ ,800 ਮੀਟਰ ਰੇਸ, ਵਿੱਚੋਂ ਚਾਰ ਗੋਲਡ ਮੈਡਲ ਹਾਸਲ ਕੀਤੇ। ਅਤੇ ਸਾਟ-ਪੁੱਟ 21ਸਾਲ ਵਿੱਚੋਂ ਸਿਲਵਰ ਮੈਡਲ ਹਾਸਲ ਕੀਤਾ।100 ਮੀਟਰ ਰੇਸ 17 ਸਾਲ, ਲੰਮੀ ਛਾਲ 17 ਸਾਲ,ਸਾਟ-ਪੁੱਟ 21ਸਾਲ ਵਿੱਚੋਂ ਬਰਾਊਨ ਮੈਡਲ ਹਾਸਲ ਕਰਕੇ ਸਕੂਲ, ਮਾਪੇ ਅਤੇ ਆਪਣੇ ਕੋਚ ਸਾਹਿਬ ਦਾ ਨਾਮ ਰੌਸ਼ਨ ਕੀਤਾ। ਖਿਡਾਰੀਆਂ ਦੇ ਸਕੂਲ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਵੱਲੋਂ ਜੇਤੂ ਖਿਡਾਰੀਆਂ ਅਤੇ ਕੋਚ ਸਾਹਿਬ ਦੀ ਇਹਨਾਂ ਪ੍ਰਾਪਤੀਆਂ ਨੂੰ ਹਾਸਲ ਕਰਨ ਤੇ ਖ਼ੂਬ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਇਹਨਾਂ ਸਫ਼ਲਤਾਵਾਂ ਦਾ ਸਿਹਰਾ ਆਪਣੇ ਸਿਰ ਬੰਨਣ ਲਈ ਪ੍ਰੇਰਿਤ ਕੀਤਾ। ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਜੀਵਨ ਅਤੇ ਸਮਾਜ ਨੂੰ ਸਵਾਰਣ ਦੀ ਕੋਸ਼ਿਸ਼ ਕਰਨ ਲਈ ਉਤਸ਼ਾਹਿਤ ਕੀਤਾ, ਤੇ ਸਭ ਨੂੰ ਅਸ਼ੀਰਵਾਦ ਦਿੱਤਾ ਗਿਆ ਮੌਕੇ ਉੱਤੇ ਸਕੂਲ ਮਨੇਂਜਰ ਸਰਦਾਰ ਸਰਬਜੀਤ ਸਿੰਘ ਜੀ, ਸਰਦਾਰ ਕਮਲਦੀਪ ਸਿੰਘ ਜੀ ਸਨਮੀਤ ਸਿੰਘ, ਗੁਰਜੰਟ ਸਿੰਘ ਮੈਡਮ ਬਲਜੀਤ ਕੌਰ , ਹਰਗਿੰਦਰ ਕੌਰ ਅਤੇ ਸੰਦੀਪ ਸਿੰਘ ਆਦਿ ਵੀ ਮੌਜੂਦ ਸਨ।
ਰਿਪੋਰਟ:-ਸੰਦੀਪ ਸਿੰਘ