ਸਮਾਜ ਵੀਕਲੀ (ਸੰਦੀਪ ਸਿੰਘ ਬਖੋਪੀਰ) ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ, ਕਾਕੜਾ ਦੇ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਸਮੁੱਚੇ ਸਕੂਲ ਸਟਾਫ ਨਾਲ ਦੋ ਰੋਜ਼ਾ ਵਿੱਦਿਅਕ ਟੂਰ ਲਗਾਇਆ,ਪਹਿਲੇ ਦਿਨ ਵਿਦਿਆਰਥੀਆਂ ਨੇ ਹਰੀਕੇ ਪੱਤਣ ਅਤੇ ਪੰਛੀਆਂ ਦੀ ਸੇਕਚੁਰੀ, ਬਾਬਾ ਦੀਪ ਸਿੰਘ ਜੀ ਦੇ ਜਨਮ (ਪਾਹੂ) ਦੇ ਦਰਸ਼ਨ ਕੀਤੇ ਅਤੇ ਤੇ ਫਿਰ ਬਾਘਾ ਬਾਰਡਰ ਅੰਮ੍ਰਿਤਸਰ ਪਹੁੰਚੇ, ਇਸ ਤੋਂ ਬਾਅਦ ਬੱਚਿਆਂ ਨੇ ਬਾਰ ਮਮੋਰੀਅਲ ਮਿਊਜ਼ੀਅਮ ਵੇਖਿਆ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਣੇ ਸਾਡਾ ਪਿੰਡ ਵਿਖੇ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਖੂਬਸੂਰਤ ਪਿੰਡ ਦਾ ਨਜ਼ਾਰਾ ਲਿਆ, ਜਿੱਥੇ ਬੱਚਿਆਂ ਵੱਲੋਂ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਨਾਲ ਦੁਪਹਿਰ ਦਾ ਲੰਚ ਕੀਤਾ ਉਸ ਉਪਰੰਤ ਪਿੰਡ ਵਿੱਚ ਵੱਖੋ ਵੱਖਰੇ ਘਰਾਂ ਨੂੰ ਵੇਖਦੇ ਹੋਏ ਸ਼ਾਮ ਵੇਲੇ ਜਾਗੋ ਕੱਢੀ ਅਤੇ ਰਾਤ ਦਾ ਖਾਣਾ ਖਾਧਾ ਉਸ ਉਪਰੰਤ ਬੱਚੇ ਦਰਬਾਰ ਸਾਹਿਬ ਲਾਗੇ ਬਾਬਾ ਜੀਵਨ ਸਿੰਘ ਜੀ ਨਿਵਾਸ ਸਥਾਨ ਵਿੱਚ ਰਾਤ ਨੂੰ ਠਹਿਰੇ। ਅਗਲੀ ਸਵੇਰ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਨਸਮਸਤਕ ਹੋਏ, ਤੇ ਦਰਬਾਰ ਸਾਹਿਬ ਅੰਦਰ ਬਣੇ ਦੋ ਇਤਿਹਾਸਿਕ ਮਿਊਜ਼ੀਅਮ ਵੇਖੇ ਉਪਰੰਤ ਜਲ੍ਹਿਆਂ ਵਾਲਾ ਬਾਗ ਵਿੱਚ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਉੱਪਰ ਸ਼ਰਧਾ ਦੇ ਫੁੱਲ ਅਰਪਣ ਕੀਤੇ। ਵਾਪਸੀ ਤੇ ਆਉਂਦੇ ਹੋਏ ਜਲੰਧਰ ਹਵੇਲੀ ਹੋਟਲ ਵਿੱਚ ਲੰਚ ਕੀਤਾ ਅਤੇ ਰਸਤੇ ਵਿੱਚ ਆਉਂਦੇ ਗਰੀਨ ਢਾਬਾ ਹੋਟਲ ਵਿੱਚ ਰਿਫਰੈਸ਼ਮੈਂਟ ਲੈ ਕੇ ਸਕੂਲ ਵੱਲ ਵਾਪਸੀ ਕੀਤੀ, ਇਸ ਵਿੱਦਿਅਕ ਟੂਰ ਵਿੱਚ ਵਿਦਿਆਰਥੀਆਂ ਨੇ ਜਿੱਥੇ ਸਿੱਖ ਧਰਮ ਬਾਰੇ ਬਹੁਤ ਸਾਰੀ ਜਾਣਕਾਰੀ ਹਾਸਿਲ ਕੀਤੀ ਉਸ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਬਾਰੇ ਵੀ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਵਿਦਿਆਰਥੀਆਂ ਨੇ ਬਾਰ ਮਮੋਰੀਅਲ ਵਿੱਚ ਦੇਸ਼ ਭਗਤੀ ਅਤੇ ਜ਼ਿਲ੍ਹਿਆਂ ਵਾਲਾ ਬਾਗ ਵਿੱਚ ਦੇਸ਼ ਦੇ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕਰਦਿਆਂ ਬਹੁਤ ਸਾਰੀ ਨਿਵੇਕਲੀ ਜਾਣਕਾਰੀ ਨੂੰ ਇਕੱਤਰ ਕੀਤਾ ਸਕੂਲ ਪਹੁੰਚਣ ਤੇ ਮਾਪੇ ਬੱਚੇ ਨੂੰ ਲੈਣ ਆਏ ਅਤੇ ਸਹੀ ਸਲਾਮਤ ਟੂਰ ਦੀ ਸਮਾਪਤੀ ਕੀਤੀ ਗਈ ਇਸ ਸਕੂਲੀ ਟੂਰ ਨੂੰ ਸਫਲ ਬਣਾਉਣ ਲਈ ਸਕੂਲ ਦੇ ਮੈਨੇਜਰ ਸਰਦਾਰ ਸਰਬਜੀਤ ਸਿੰਘ, ਮੈਨੇਜਮੈਂਟ ਮੈਂਬਰ ਕਮਲਦੀਪ ਸਿੰਘ , ਮੈਨੇਜਿੰਗ ਡਾਇਰੈਕਟਰ ਡਾਂ ਗੁਰਮੀਤ ਸਿੰਘ ਸਮੇਤ ਸਮੁੱਚੇ ਸਕੂਲ ਸਟਾਫ਼ ਦਾ ਬਹੁਤ ਹੀ ਸ ਸ਼ਲਾਘਾਯੋਗ ਸਹਿਯੋਗ ਰਿਹਾ। ਪ੍ਰਿੰਸੀਪਲ ਮੈਡਮ ਮਨਜੀਤ ਕੌਰ ਨੇ ਅੰਤ ਵਿੱਚ ਦੱਸਿਆ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਵਿੱਦਿਅਕ ਟੂਰਾਂ ਦਾ ਵੱਖ ਵੱਖ ਸਮੇਂ ਇਸੇ ਤਰ੍ਹਾਂ ਆਯੋਜਨ ਕੀਤਾ ਜਾਂਦਾ ਰਹੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly