ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ 78ਵਾਂ ਗਣਤੰਤਰ ਦਿਵਸ।

(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਦੀ ਯੋਗ ਅਗਵਾਈ ਵਿੱਚ ਬੀਤੇ ਦਿਨ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ 78ਵੇਂ ਗਣਤੰਤਰ ਦਿਵਸ ਸਬੰਧੀ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਸਰਦਾਰ ਸੋਹਨ ਸਿੰਘ ਗੋਲਡ ਮੈਡਲਿਸਟ ਇੰਡੋ-ਪਾਕ ਵਾਰ 1971 ਜੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸਕੂਲ ਵਿੱਚ ਉਚੇਚੇ ਤੌਰ ਤੇ ਬੁਲਾਇਆ ਗਿਆ, ਉਹਨਾਂ ਨਾਲ ਰਿਟਾਇਰਡ ਹੌਲਦਾਰ ਮਾਲਵਿੰਦਰ ਸਿੰਘ ਜੀ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਕੂਲ ਵਿੱਚ ਹਾਜ਼ਰੀ ਲਗਵਾਈ। ਵਿਦਿਆਰਥੀਆਂ ਵੱਲੋਂ ਆਏ ਮਹਿਮਾਨਾਂ ਦੇ ਸਾਹਮਣੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਗਿੱਧਾ, ਭੰਗੜਾ, ਕੋਰਿਓਗ੍ਰਾਫੀ, ਕਵਿਤਾ,ਸਕਿੱਟ,ਸੋਲੋ ਅਤੇ ਗਰੁੱਪ ਡਾਂਸ ਦੀਆਂ ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀਆਂ ਕੀਤੀਆਂ ਗਈਆਂ ,ਨਾਲ ਹੀ ਸਕੂਲ ਵਿੱਚ ਤੀਆਂ-ਤੀਜ ਦੀਆਂ ਬੈਨਰ ਦੇ ਤਹਿਤ ਸਕੂਲ ਦੀਆਂ ਲੜਕੀਆਂ ਨੇ ਮਹਿੰਦੀ ਕੰਪੀਟੀਸ਼ਨ ਵਿੱਚ ਭਾਗ ਲਿਆ, ਸਕੂਲ ਵਿੱਚ ਸਜਾਏ ਪੰਡਾਲ ਵਿੱਚ ਸਕੂਲੀ ਬੱਚੀਆਂ ਨੇ ਬਹੁਤ ਵਧੀਆ ਢੰਗ ਨਾਲ ਗਿੱਧਾ-ਭੰਗੜਾ ਪਾ ਕੇ ‘ਤੀਆਂ’ ਦਾ ਤਿਉਹਾਰ ਮਨਾਇਆ ,ਨਾਲ ਹੀ ਲੜਕਿਆਂ ਵਿੱਚ  ਧਰਮ ਅਤੇ ਸੱਭਿਆਚਾਰਕ ਮਾਨਤਾਵਾਂ ਨੂੰ ਬੜ੍ਹਾਵਾ ਦੇਣ ਲਈ ਸਕੂਲ ਵਿੱਚ ਦਸਤਾਰ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਮੁੰਡਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਸੋਹਣੀਆਂ ਦਸਤਾਰਾਂ ਸਜਾ ਕੇ 15 ਅਗਸਤ ਦੇ ਸ਼ੁਭ ਦਿਵਸ ਨੂੰ ਸੱਭਿਆਚਾਰਕ ਰੰਗ ਨਾਲ ਹੋਰ ਵੀ ਨਿਵੇਕਲਾ ਬਣਾਇਆ। ਆਏ ਮਹਿਮਾਨ ਸਾਹਿਬਾਨਾਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸਰਦਾਰ ਸੋਹਨ ਸਿੰਘ ਜੀ ਵੱਲੋਂ 1971 ਦੀ ਜੰਗ ਦੀਆਂ ਕੁਝ ਯਾਦਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਤੇ ਉਹਨਾਂ ਵਿੱਚ ਦੇਸ਼ ਭਗਤੀ ਅਤੇ ਦੇਸ਼ ਪ੍ਰਤੀ ਬਲੀਦਾਨ ਦੇਣ ਦੀ ਭਾਵਨਾ ਨੂੰ ਹੋਰ ਵੀ ਪ੍ਰਫੁਲਿਤ ਕੀਤਾ ਗਿਆ ।ਪ੍ਰੋਗਰਾਮ ਦੀ ਸਮਾਪਤੀ ਉੱਪਰ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਅਤੇ ਕਮਲਦੀਪ ਸਿੰਘ ਝਨੇੜੀ ਡਾਇਰੈਕਟਰ ਪ੍ਰਬੰਧਕ ਡਾ: ਗੁਰਮੀਤ ਸਿੰਘ ਜੀ ਅਤੇ ਪਿ੍ੰਸੀਪਲ ਮੈਡਮ ਮਨਜੀਤ ਕੌਰ ਵੱਲੋਂ ਆਏ ਮਹਿਮਾਨਾਂ,ਮਾਪਿਆਂ ਤੇ ਵਿਦਿਆਰਥੀਆਂ ਨੂੰ 78ਵੇਂ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ, ਤੇ ਭਵਿੱਖ ਵਿੱਚ ਅਜਿਹੇ ਉਪਰਾਲੇ ਹੋਰ ਕਰਦੇ ਰਹਿਣ ਦਾ ਵਿਸ਼ਵਾਸ ਦਿਵਾਇਆ ਤੇ  ਸਾਰੇ ਮਿਹਨਤੀ ਅਧਿਆਪਕਾਂ ਦਾ ਧੰਨਵਾਦ ਕਰਦੇ ਹੋਏ ਆਏ ਮਹਿਮਾਨਾਂ ਨੂੰ ਵਿਦਾਈ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦਾਣਾ ਮੰਡੀ ਮਹਿਤਪੁਰ ਵਿਚ ਏ ਟੀ ਐਮ ਦਾ ਉਦਘਾਟਨ ਚੈਅਰਮੈਨ ਹਰਚੰਦ ਸਿੰਘ ਬਰਸਟ ਨੇ ਕੀਤਾ
Next article‘ਮੇਲਾ ਪੰਜਾਬੀਆਂ ਦਾ’ ਐਡਮਿੰਟਨ ਚ 17 ਨੂੰ , ਪੋਸਟਰ ਰਿਲੀਜ਼, ਤਿਆਰੀਆਂ ਮੁਕੰਮਲ – ਮੁੱਖ ਪ੍ਰਬੰਧਕ ਲੋਕ ਗਾਇਕ ਉਪਿੰਦਰ ਮਠਾਰੂ ਸੱਭਿਆਚਾਰ ਦੇ ਹੁਸੀਨ ਰੰਗਾਂ ਦੀ ਹੋਵੇਗੀ ਪੇਸ਼ਕਾਰੀ