ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬ੍ਰਹਮਗਿਆਨ ਦੀ ਪ੍ਰਾਪਤੀ ਤੋਂ ਬਾਅਦ ਜੀਵਨ ਸੁਖਾਲਾ ਹੋ ਜਾਂਦਾ ਹੈ ਅਤੇ ਪਰਮਾਤਮਾ ਦੇ ਰੰਗਾਂ ਵਿੱਚ ਰੰਗਿਆ ਰਹਿੰਦਾ ਹੈ। ਇਨ੍ਹਾਂ ਪ੍ਰਵਚਨਾਂ ਨੂੰ ਫਰਮਾਉਂਦੇ ਹੋਏ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਪਿਹੋਵਾ ਦੀ ਅਨਾਜ ਮੰਡੀ ‘ਚ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦੌਰਾਨ ਕੀਤਾ | ਇਸ ਮੌਕੇ ਹਰਿਆਣਾ ਅਤੇ ਪੰਜਾਬ ਦੇ ਕਈ ਸਥਾਨਾਂ ਤੋਂ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਤਿਗੁਰੂ ਮਾਤਾ ਜੀ ਨੇ ਫਰਮਾਇਆ ਕਿ ਬੇਸ਼ੱਕ ਭਗਤ ਇਸ ਨਿਰੰਕਾਰ ਪ੍ਰਭੂ ਨੂੰ ਅਨੇਕ ਨਾਵਾਂ ਦੇ ਨਾਲ ਪੁਕਾਰਦੇ ਹਨ । ਪਰੰਤੂ ਭਗਤ ਹਮੇਸ਼ਾ ਪਰਮਾਤਮਾ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਰੱਖਦੇ ਹਨ। ਵਿਸ਼ਵਾਸ ਇਹ ਨਹੀਂ ਹੁੰਦਾ ਕਿ , ਜਦੋਂ ਪਰਿਸਥਿਤੀ ਅਨੁਕੂਲ ਨਹੀਂ ਹੁੰਦੀ ਤਾਂ ਰੱਬ ਵਿੱਚ ਨੁਕਸ ਦਿਸਣ ਲੱਗ ਪੈਂਦੇ ਹਨ। ਭਗਤ ਹਮੇਸ਼ਾ ਇਸ ਨੂੰ ਪ੍ਰਮਾਤਮਾ ਦੀ ਰਹਿਮਤ ਸਮਝਦੇ ਹਨ ਅਤੇ ਹਰ ਪਲ ਅਤੇ ਹਰ ਸਥਿਤੀ ਵਿੱਚ ਨਿਰੰਕਾਰ ਦਾ ਧੰਨਵਾਦ ਕਰਦੇ ਹਨ। ਸਤਿਗੁਰੂ ਮਾਤਾ ਜੀ ਨੇ ਅੱਗੇ ਕਿਹਾ ਕਿ ਜਦੋਂ ਪ੍ਰਭੂ ਪ੍ਰਮਾਤਮਾ ਨੇ ਮਨੁੱਖ ਨੂੰ ਸਾਜਣ ਸਮੇਂ ਵਿਤਕਰਾ ਨਹੀਂ ਕੀਤਾ ਤਾਂ ਮਨੁੱਖ ਨੂੰ ਵੀ ਅਜਿਹਾ ਵਿਤਕਰੇ ਦਾ ਭਾਵ ਨਹੀਂ ਰੱਖਣਾ ਚਾਹੀਦਾ। ਜਦੋਂ ਮਨੁੱਖੀ ਗੁਣਾਂ ਨੂੰ ਜੀਵਨ ਵਿੱਚ ਧਾਰਨ ਕੀਤਾ ਜਾਂਦਾ ਹੈ ਤਾਂ ਸੁਭਾਅ ਸਾਕਾਰਾਤਮਕ ਹੋ ਜਾਂਦਾ ਹੈ। ਫਿਰ ਦੁੱਖ ਅਤੇ ਖੁਸ਼ੀ ਦੀ ਅਵਸਥਾ ਵਿਚ ਕੋਈ ਅੰਤਰ ਨਹੀਂ ਰਹਿੰਦਾ। ਭਗਤੀਮਈ ਜੀਵਨ ਬ੍ਰਾਹਮਗਿਆਨ ਦੀ ਪ੍ਰਾਪਤੀ ਤੋਂ ਬਾਅਦ ਜੀਵਨ ਸ਼ੁਰੂ ਹੁੰਦਾ ਹੈ। ਭਗਤੀਮਈ ਜੀਵਨ ਕਲਿਆਣਕਾਰੀ ਅਤੇ ਸੁਖਦਾਈ ਬਣ ਜਾਂਦਾ ਹੈ। ਸੇਵਾ, ਸਿਮਰਨ ਅਤੇ ਸਤਿਸੰਗ ਨੂੰ ਜੀਵਨ ਵਿੱਚ ਅਪਣਾਉਣ ਨਾਲ ਹੀ ਹੁੰਦਾ ਹੈ। ਇਸ ਮੌਕੇ ਪਿਹੋਵਾ ਦੇ ਜ਼ੋਨਲ ਇੰਚਾਰਜ ਸੁਰਿੰਦਰਪਾਲ ਸਿੰਘ ਅਤੇ ਮੁਖੀ ਸਰਬਜੀਤ ਜੀ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਪਿਹੋਵਾ ਪਹੁੰਚ ਕੇ ਧੰਨਵਾਦ ਕੀਤਾ ।ਉਨ੍ਹਾਂ ਸਮੂਹ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਨਗਰ ਪਾਲਿਕਾ ਅਤੇ ਹੋਰ ਸਾਰੇ ਵਿਭਾਗਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਸਾਰਿਆਂ ਲਈ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਵੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj