ਡਾ. ਅੰਬੇਡਕਰ ਦੀ ਆਵਾਜ਼ ਨੂੰ ਲੋਕ ਲਹਿਰ ਬਣਾਉਣ ‘ਚ ਬਾਲੀ ਦਾ ਅਹਿਮ ਯੋਗਦਾਨ – ਡਾ. ਕੌਲ


ਜਲੰਧਰ (ਸਮਾਜ ਵੀਕਲੀ) : ਪ੍ਰਸਿੱਧ ਅੰਬੇਡਕਰੀ ਲਾਹੌਰੀ ਰਾਮ ਬਾਲੀ ਦਾ 95ਵਾਂ ਜਨਮਦਿਨ ਅੰਬੇਡਕਰ ਭਵਨ ਦੇ ਰਮਾਬਾਈ ਅੰਬੇਡਕਰ ਯਾਦਗਾਰ ਹਾਲ ‘ਚ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਲਾਹੌਰੀ ਰਾਮ ਬਾਲੀ, ਸੰਪਾਦਕ ਭੀਮ ਪਤ੍ਰਿਕਾ ਅਤੇ ਸੰਸਥਾਪਕ ਅੰਬੇਡਕਰ ਭਵਨ ਟਰਸਟ, ਜਲੰਧਰ ਦੇ ਸੰਘਰਸ਼ਾਂ ਦੀ ਗੱਲ ਕਰਦਿਆਂ ਅੰਬੇਡਕਰ ਭਵਨ ਟਰਸਟ ਦੇ ਚੇਅਰਮੈਨ ਸੋਹਨ ਲਾਲ ਰਿ. ਡੀਪੀਆਈ (ਕਾਲਜਾਂ) ਨੇ ਕਿਹਾ ਕਿ ਸਮਾਜ ਨੂੰ ਬਾਲੀ ਜੀ ਵੱਲੋਂ ਦਿੱਤੇ ਅੰਬੇਡਕਰੀ ਸਾਹਿਤ ਨੂੰ ਪੜ੍ਹਨ ਦੀ ਜਰੂਰਤ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਬਾਬਾ ਸਾਹਿਬ ਦੇ ਮਿਸ਼ਨ ਬਾਰੇ ਜਾਣਕਾਰੀ ਹਾਸਲ ਕਰ ਸਕਣ| ਉਨ੍ਹਾਂ ਤੋਂ ਬਾਅਦ ਉੱਘੇ ਅੰਬੇਡਕਰੀ ਡਾ. ਜੀ. ਸੀ. ਕੌਲ ਨੇ ਬਾਲੀ ਸਾਹਿਬ ਨਾਲ ਰਲ ਕੇ ਕੀਤੇ ਸੰਘਰਸ਼ਾਂ ਦੀ ਗੱਲ ਕੀਤੀ ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਜੀ ਦੀ ਆਵਾਜ਼ ਨੂੰ ਲੋਕ ਲਹਿਰ ਬਣਾਉਣ ਚ ਲਾਹੌਰੀ ਰਾਮ ਬਾਲੀ ਦਾ ਅਹਿਮ ਯੋਗਦਾਨ ਰਿਹਾ| ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਕਿਹਾ ਕਿ ਬਾਲੀ ਸਾਹਿਬ ਅਕਸਰ ਕਿਹਾ ਕਰਦੇ ਸਨ ਕਿ ਅੰਬੇਡਕਰ ਮਿਸ਼ਨ ਦਾ ਰਾਹ ਤਿਆਗ ਮੰਗਦਾ ਹੈ, ਜੋ ਵਿਅਕਤੀ ਤਿਆਗ ਦੀ ਭਾਵਨਾ ਨਹੀਂ ਰੱਖਦਾ, ਉਹ ਹੋਰ ਕੁਝ ਵੀ ਹੋ ਸਕਦਾ ਹੈ ਪਰ ਅੰਬੇਡਕਰੀ ਨਹੀਂ| ਡਾ. ਅਜੀਤ ਸਿੰਘ ਚਾਹਲ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਨੇ
ਕਿਹਾ ਕਿ ਐਲ.ਆਰ. ਬਾਲੀ ਸਾਹਿਬ ਨੇ ਸਮਤਾ ਸੈਨਿਕ ਦਲ ਨੂੰ ਪੁਨਰ ਸੁਰਜੀਤ ਕਰਕੇ ਬਹੁਤ ਵੱਡਾ ਮਾਅਰਕਾ ਮਾਰਿਆ | ਸਾਬਕਾ ਰਾਜਦੂਤ ਰਮੇਸ਼ ਚੰਦਰ ਨੇ ਬਾਲੀ ਸਾਹਿਬ ਦੇ ਜਨਮਦਿਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਬਾਲੀ ਸਾਹਿਬ ਨੇ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਅਤੇ ਵਿਚਾਰ ਪ੍ਰਤੀ ਆਪਣੇ ਪੂਰੇ ਕੰਮ ਅਤੇ ਸਮਰਪਣ ਦੁਆਰਾ ਸਮਾਜ ਅਤੇ ਵੱਡੇ ਪੱਧਰ ‘ਤੇ ਆਪਣਾ ਬਣਦਾ ਰੁਤਬਾ ਅਤੇ ਸਤਿਕਾਰ ਪ੍ਰਾਪਤ ਕੀਤਾ, ਇੱਕ ਬੁੱਧੀਜੀਵੀ, ਚਿੰਤਕ, ਸੰਪਾਦਕ, ਲੇਖਕ ਅਤੇ ਬੁਲਾਰੇ ਅਤੇ ਸਿਆਸਤਦਾਨ ਵਜੋਂ ਵੀ। ਬਾਲੀ ਸਾਹਿਬ ਅੰਬੇਡਕਰ ਭਵਨ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ, ਜੋ ਕਿ ਇਸ ਖੇਤਰ ਵਿੱਚ ਦਲਿਤ ਜਾਗਰਣ ਦਾ ਇੱਕ ਕੇਂਦਰ ਹੈ। ਬਾਲੀ ਸਾਹਿਬ ਦੇ ਜਨਮਦਿਨ ਤੇ ਵਧਾਈ ਦਿੰਦਿਆਂ ਪ੍ਰੋਫੈਸਰ ਬਲਬੀਰ, ਪਰਮਜੀਤ ਸਿੰਘ ਪ੍ਰਧਾਨ ਤਰਕਸ਼ੀਲ ਸੁਸਾਇਟੀ ਪੰਜਾਬ, ਹਰਮੇਸ਼ ਜਸਲ, ਸੂਰਜ ਵਿਰਦੀ, ਸੰਨੀ ਥਾਪਰ, ਰਾਮਨਾਥ ਸੁੰਡਾ, ਸੁਭਾਸ਼ ਮੁਸਾਫ਼ਿਰ, ਸੂਰਜ ਵਿਰਦੀ ਅਤੇ ਜਸਵਿੰਦਰ ਵਰਿਆਣਾ ਨੇ ਵੀ ਬਾਲੀ ਸਾਹਿਬ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ| ਸਮਾਗਮ ਦੇ ਅੰਤ ਵਿੱਚ ਗਾਇਕ ਸੰਨੀ ਸਲੀਮ ਵੱਲੋਂ ਗਾਇਆ ਬਾਲੀ ਸਾਹਿਬ ਤੇ ਬਹੁਤ ਹੀ ਸ਼ਾਨਦਾਰ ਗੀਤ ‘ਕੌਮੀ ਯੋਧਾ’, ਜੋ ਚਰਨ ਦਾਸ ਸੰਧੂ ਦਾ ਲਿਖਿਆ ਹੈ, ਨੂੰ ਰਿਲੀਜ ਕੀਤਾ ਗਿਆ| ਇਸ ਉਪਰੰਤ ਬਾਲੀ ਪਰਿਵਾਰ ਵੱਲੋਂ ਸੰਨੀ ਸਲੀਮ ਨੂੰ ਸਨਮਾਨਿਤ ਕੀਤਾ ਗਿਆ| ਬਾਲੀ ਸਾਹਿਬ ਦੇ ਵੱਡੇ ਬੇਟੇ ਡਾ. ਰਾਹੁਲ ਕੁਮਾਰ ਬਾਲੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਟੇਜ ਸੰਚਾਲਨ ਦੀ ਭੂਮਿਕਾ ਬਲਦੇਵ ਰਾਜ ਭਾਰਦਵਾਜ ਨੇ ਬਾਖੂਬੀ ਨਿਭਾਈ | ਸਮਾਗਮ ਵਿੱਚ ਡਾ. ਚਰਨਜੀਤ ਸਿੰਘ, ਮਨਵਿੰਦਰ ਨਾਗਰ, ਪ੍ਰੋਫੈਸਰ ਅਰਿੰਦਰ ਸਿੰਘ, ਐਡਵੋਕੇਟ ਹਰਭਜਨ ਸਾਪਲਾ, ਮਲਕੀਤ ਸਿੰਘ, ਜੀਤ ਸਿੰਘ, ਚਰਨਜੀਤ ਸਿੰਘ, ਸੋਨੀਆ ਭਾਰਦਵਾਜ, ਹਰਦਿਆਲ ਬੰਗੜ, ਡੀ.ਪੀ. ਭਗਤ, ਕਮਲਸ਼ੀਲ ਬਾਲੀ ,ਰਾਮ ਸਰੂਪ ਬਾਲੀ, ਨਸੀਬ ਚੰਦ ਬੱਬੀ, ਜਰਨੈਲ ਸਿੰਘ ਸਾਬਕਾ ਡੀਈਓ, ਚਮਨ ਦਾਸ ਸਾਂਪਲਾ, ਗੌਤਮ ਬੋਧ, ਤਿਲਕ ਰਾਜ, ਪਰਮਿੰਦਰ ਸਿੰਘ ਖੁੱਤਣ, ਜੇ. ਕੇ. ਬਾਲੀ, ਜੋਤੀ ਪ੍ਰਕਾਸ਼, ਨਿਰਮਲ ਬਿੰਜੀ, ਤੀਰਥ ਭਾਰਦਵਾਜ, ਪ੍ਰਿਯੰਕਾ ਡੋਗਰਾ, ਉਮੰਗ ਭਾਰਦਵਾਜ, ਮੀਨੂੰ ਧੀਰ, ਗੁਰਮੀਤ ਕੌਰ ਅਤੇ ਸੁਰਿੰਦਰ ਕੌਰ ਸਮੇਤ ਬਹੁਤ ਸਾਰੇ ਸਾਥੀ ਹਾਜ਼ਰ ਸਨ| ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ|
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.), ਜਲੰਧਰ



