HOME *ਹਲਕਾ ਬਲਾਚੌਰ ਵਿੱਚ ਵਿਕਾਸ ਦੀ ਲਹਿਰ*

*ਹਲਕਾ ਬਲਾਚੌਰ ਵਿੱਚ ਵਿਕਾਸ ਦੀ ਲਹਿਰ*

*ਵਿਧਾਇਕਾ ਸੰਤੋਸ਼ ਕਟਾਰੀਆ ਨੇ ਸਹਿਬਾਜਪੁਰ ਦੀ ਸੜਕ ਦਾ ਕੀਤਾ ਕਾਇਆ-ਕਲਪ*
*ਵਿਧਾਇਕ ਸੰਤੋਸ਼ ਕਟਾਰੀਆ ਨੇ ਪੂਰਾ ਕੀਤਾ ਵਾਅਦਾ: ਪਿੰਡ ਸਹਿਬਾਜ਼ਪੁਰ ਨੂੰ ਮਿਲੀ ਕੰਕਰੀਟ ਦੀ ਨਵੀਂ ਸੜਕ, ਲੋਕਾਂ ਨੇ ਜਤਾਇਆ ਆਭਾਰ*”””
​ਬਲਾਚੌਰ,   (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਦੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਦਿੰਦਿਆਂ ਵਿਧਾਇਕਾਂ ਬੀਬੀ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਪਿੰਡ ਸਹਿਬਾਜ਼ਪੁਰ ਦੇ ਨਿਵਾਸੀਆਂ ਦੀ  ਮੰਗ ਪੂਰੀ ਹੋ ਗਈ ਹੈ। ਸਿੰਘਪੁਰ ਭੱਦੀ ਰੋਡ ਤੋਂ ਪਿੰਡ ਸਹਿਬਾਜ਼ਪੁਰ ਤੱਕ ਨਵੀਂ ਕੰਕਰੀਟ ਦੀ ਸੜਕ ਦਾ ਨਿਰਮਾਣ ਮੁਕੰਮਲ ਹੋਣ ਨਾਲ ਇਲਾਕੇ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।​ਇਸ ਮੌਕੇ ਸਰਪੰਚ ਬੇਬੀ ਰਾਣੀ ਅਤੇ ਪਿੰਡ ਵਾਸੀਆਂ ਨੇ ਦੱਸਿਆਂ ਕਿ ਇਹ ਸੜਕ ਲੰਬੇ ਸਮੇਂ ਤੋਂ ਬੇਹੱਦ ਖਸਤਾ ਹਾਲਤ ਵਿੱਚ ਸੀ। ਬਾਰਿਸ਼ ਦੇ ਦਿਨਾਂ ਵਿੱਚ ਇੱਥੇ ਚਿੱਕੜ ਅਤੇ ਖੱਡਿਆਂ ਕਾਰਨ ਰਾਹਗੀਰਾਂ ਅਤੇ ਪਿੰਡ ਵਾਸੀਆਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਵਿਧਾਇਕਾਂ ਬੀਬੀ ਸੰਤੋਸ਼ ਕਟਾਰੀਆ ਨੇ ਲੋਕਾਂ ਦੀ ਇਸ ਮੰਗ ਨੂੰ ਸਮਝਦੇ ਹੋਏ ਰਿਕਾਰਡ ਸਮੇਂ ਵਿੱਚ ਕੰਕਰੀਟ ਦੀ ਮਜ਼ਬੂਤ ਸੜਕ ਤਿਆਰ ਕਰਵਾਈ ਹੈ।​ਸੜਕ ਬਣਨ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਪਿੰਡ ਦੇ ਮੋਹਤਬਰਾਂ ਨੇ ਕਿਹਾ ਕਿ​”ਪਹਿਲਾਂ ਇਸ ਰਸਤੇ ‘ਤੇ ਪੈਦਲ ਚੱਲਣਾ ਵੀ ਦੁਭਰ ਸੀ, ਪਰ ਹੁਣ ਕੰਕਰੀਟ ਦੀ ਸੜਕ ਬਣਨ ਨਾਲ ਇਹ ਰਸਤਾ ਕਾਫੀ ਮਜ਼ਬੂਤ ਹੋ ਗਿਆ ਹੈ। ਵਿਧਾਇਕਾ ਜੀ ਨੇ ਆਪਣਾ ਵਾਅਦਾ ਪੂਰਾ ਕਰਕੇ ਪਿੰਡ ਨੂੰ ਵੱਡੀ ਸੌਗਾਤ ਦਿੱਤੀ ਹੈ।  ਗ੍ਰਾਮ ਪੰਚਾਇਤ ਅਤੇ  ਪਿੰਡ ਵਾਸੀਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਲਕਾ ਵਿਧਾਇਕਾਂ ਦੀ ਅਗਵਾਈ ਹੇਠ ਬਲਾਚੌਰ ਵਿੱਚ ਵਿਕਾਸ ਦੀ ਇਹ ਹਨੇਰੀ ਇਸੇ ਤਰ੍ਹਾਂ ਜਾਰੀ ਰਹੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਚੌਰ ਵਿੱਖੇ ਆਂਗਨਵਾੜੀ ਸੁਪਰਵਾਈਜਰਾਂ ਅਤੇ ਵਰਕਰਾਂ ਲਈ ਬਾਲ ਅਧਿਕਾਰਾਂ, ਜੁਵੇਨਾਇਲ ਜਸਟਿਸ ਐਕਟ ਅਤੇ ਪੋਕਸੋ ਐਕਟ ਸਬੰਧੀ ਕਰਵਾਇਆ ਗਿਆ ਟ੍ਰੇਨਿੰਗ ਪ੍ਰੋਗਰਾਮ
Next articleਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਫਾਰਮਰ ਸਾਇੰਟਿਸਟ ਇੰਟਰਐਕਸ਼ਨ ਕਰਵਾਈ ਗਈ।