ਵਿਦਿਆਰਥੀਆਂ ਵਿਚ ਵਿਗਿਆਨਕ ਨਜ਼ਰੀਆ ਵਿਕਸਤ ਕਰਨਾ ਸਮੇਂ ਦੀ ਮੁੱਖ ਲੋੜ 

ਚੇਤਨਾ ਪ੍ਰੀਖਿਆ ਦੇ ਸਥਾਨਕ ਇਕਾਈ ਦੇ ਸਨਮਾਨ ਸਮਾਗਮ ਮੌਕੇ 100 ਵਿਦਿਆਰਥੀਆਂ  ਆਤੇ 50  ਸਹਿਯੋਗੀ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਸੰਗਰੂਰ – ਤਰਕਸ਼ੀਲ਼ ਸੁਸਾਇਟੀ ਪੰਜਾਬ ਵਲੋਂ ਸੰਸਾਰ ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਪੰਜਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਇਕਾਈ ਸੰਗਰੂਰ ਨੇ ਅਹਿਮ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਅੱਜ ਪਾਰੂਲ ਪੈਲੇਸ ਸੰਗਰੂਰ ਵਿਖੇ ਜ਼ੋਨ ਮੁਖੀ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਦੀ ਅਗਵਾਈ ਵਿੱਚ ਇਕ ਵਿਸ਼ੇਸ਼  ਸਨਮਾਨ ਸਮਾਗਮ ਕੀਤਾ ਗਿਆ,ਜਿਸ ਵਿਚ ਇਕਾਈ ਦੇ  38  ਵੱਖ ਵੱਖ ਸਕੂਲਾਂ ਤੋਂ ਵੱਡੀ ਗਿਣਤੀ ਵਿਚ ਤਰਕਸ਼ੀਲ਼ ਕਾਰਕੁੰਨਾਂ,ਵਿਦਿਆਰਥੀਆਂ ਅਤੇ ਸਕੂਲ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਕਾਈ ਮੁਖੀ ਸੁਰਿੰਦਰ ਪਾਲ ਤੇ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਵੱਲੋਂ ਹਾਜ਼ਰੀਨ ਦਾ ਸਵਾਗਤ ਕਰਨ ਉਪਰੰਤ
         
          ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਿਦਵਾਨ ਡਾ.ਕੁਲਦੀਪ ਸਿੰਘ ਦੀਪ ਨੇ  ਆਪਣੇ ਸੰਬੋਧਨ ਵਿਚ ਕਿਹਾ ਕਿ  ਆਜ਼ਾਦੀ ਤੋਂ ਬਾਅਦ ਸੱਤਾਧਾਰੀ ਜਮਾਤਾਂ ਨੇ ਸਿੱਖਿਆ ਨੀਤੀ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੀ ਥਾਂ ਰੂੜ੍ਹੀਵਾਦੀ ਪਾਠਕ੍ਰਮ ਸ਼ਾਮਿਲ ਕਰਕੇ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਆ ਅਪਨਾਉਣ ਤੋਂ ਵਾਂਝਿਆਂ ਕੀਤਾ ਹੈ ਇਸਦੇ ਮੁਕਾਬਲੇ ਤਰਕਸ਼ੀਲ਼ ਸੁਸਾਇਟੀ ਪੰਜਾਬ ਪਿਛਲੇ ਚਾਰ ਦਹਾਕਿਆਂ ਤੋਂ ਵਿਗਿਆਨਕ ਚੇਤਨਾ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ ਜਿਸਦਾ ਇਕ ਰੂਪ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਹੈ।
             ਇਸ ਤੋਂ ਪਹਿਲਾਂ ਤਰਕਸ਼ੀਲ਼ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ -ਬਰਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਪਿਛਲੇ ਪੰਜ ਸਾਲਾਂ ਤੋਂ ਕਰਵਾਈ ਜਾ ਰਹੀ ਵਿੱਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦੇ ਮਕਸਦ ਅਤੇ ਵਿਗਿਆਨਕ ਚੇਤਨਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਇਕਾਈ ਸੰਗਰੂਰ ਦੀ ਚੇਤਨਾ ਪ੍ਰੀਖਿਆ ਸੰਬੰਧੀ ਆਪਣੀ ਮਾਤਾ ਦੀ ਯਾਦ ਵਿੱਚ ਵਿਸ਼ੇਸ਼ ਆਰਥਿਕ ਸਹਿਯੋਗ ਕਰਨ ਲਈ ਨਛੱਤਰ ਸਿੰਘ ਬਦੇਸ਼ਾ ਕਨੇਡਾ ਦਾ ਧੰਨਵਾਦ ਕੀਤਾ ।
                            ਇਸ ਮੌਕੇ ਇਕਾਈ ਪੱਧਰ ਤੇ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਵਿਚ ਜੇਤੂ ਰਹੇ  ਮਿਡਲ ਗਰੁੱਪ ਦੇ 45ਅਤੇ ਸੈਕੰਡਰੀ ਗਰੁੱਪ ਦੇ 55ਵਿਦਿਆਰਥੀਆਂ ਨੂੰ ਤਰਕਸ਼ੀਲ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਵਿਗਿਆਨਕ ਵਿਚਾਰਾਂ ਵਾਲੀਆਂ ਕਿਤਾਬਾਂ ,ਪੜ੍ਹਨ ਸਮੱਗਰੀ ਅਤੇ ਸਨਮਾਨ ਪੱਤਰ ਦੇ ਕੇ ਅਤੇ ਲਗਭਗ 50 ਸਹਿਯੋਗੀ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਵਧੀਆ ਮਨੁੱਖੀ ਗੁਣਾਂ ਤੇ ਵਿਗਿਆਨਕ ਵਿਚਾਰਾਂ ਵਾਲੀਆਂ ਪੁਸਤਕਾਂ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
                         ਇਸ ਮੌਕੇ ਰੰਗਕਰਮੀ ਜਗਦੀਸ਼ ਪਾਪੜਾ ਦੀ ਨਿਰਦੇਸ਼ਨਾ ਹੇਠ ਮਾਲਵਾ ਹੇਕ ਗਰੁੱਪ ਆਫ਼ ਲਹਿਰਾਗਾਗਾ ਦੇ ਕਲਾਕਾਰਾਂ ਨੇ ਰਸਭਿੰਨੀ ,ਸੁਰੀਲੀ ਆਵਾਜ਼ ਵਿੱਚ ਸਰੋਤਿਆਂ ਦਾ ਸਾਰਥਕ  ਮਨੋਰੰਜਨ ਕੀਤਾ। ਤਰਕਸ਼ੀਲ਼ ਆਗੂ ਜਗਦੇਵ ਕੰਮੋਮਾਜਰਾ ਵਲੋਂ ਹੱਥ ਦੀ ਸਫਾਈ ਦੇ ਟਰਿੱਕਾਂ ਨਾਲ ਵਿਗਿਆਨਕ ਸੋਚ ਦਾ ਚਾਨਣ ਵਖੇਰਿਆ। ਇਸ ਤਰ੍ਹਾਂ ਸਨਮਾਨ ਸਮਾਗਮ ਅਮਿੱਟ ਛਾਪ ਛੱਡਦਾ ਯਾਦਗਾਰੀ ਹੋ ਨਿਬੜਿਆ।
                        ਮੰਚ  ਸੰਚਾਲਨ ਦੀ ਜ਼ਿੰਮੇਵਾਰੀ ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਨੇ ਬਾਖੂਬੀ ਨਿਭਾਈ ਜਦਕਿ ਪ੍ਰੋਗ੍ਰਾਮ ਦੀ ਸਮਾਪਤੀ ਮੌਕੇ ਤਰਕਸ਼ੀਲ ਆਗੂ  ਚਰਨ ਕਮਲ ਸਿੰਘ  ਵਲੋਂ ਚੇਤਨਾ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਸਕੂਲ ਮੁਖੀਆਂ , ਅਧਿਆਪਕਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।
 ਇਸ ਸਮਾਗਮ ਵਿੱਚ  ਜਨਮੇਦ ਸਿੰਘ ਬਖੋਰਾ , ਦਰਸ਼ਨ ਸਿੰਘ ਪੋਸਟ ਮਾਸਟਰ, ਹਰਪ੍ਰੀਤ ਸਿੰਘ ਝਨੇੜੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
                 ਇਸ ਮੌਕੇ ਇਕਾਈ ਸੰਗਰੂਰ ਦੀ ਸਮੂਚੀ ਟੀਮ ਹਾਜ਼ਰ ਸੀ
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleArms recovered from civilian shelters in Gaza: IDF
Next articleਸ਼ਹੀਦ  ਊਧਮ ਸਿੰਘ ਜੀ ਦੇ 123ਵੇ ਜਨਮ ਦਿਵਸ ਸੰਬੰਧੀ ਸਮਾਗਮ ਭਲਕੇ