ਤਬਾਹੀ

(ਸਮਾਜ ਵੀਕਲੀ)

ਬਣਾਕੇ ਬੰਬ ਪ੍ਰਮਾਣੂ ਮੌਤ ਦੀ ਕਰਦੇ ਤਿਆਰੀ ਨੇ।
ਭਸਮ ਹੋਕੇ ਰਹਿਣੈ ਇੱਕ ਦਿਨ ਦੁਨੀਆਂ ਸਾਰੀ ਨੇ।

ਖਤਰੇ ਵਾਲ਼ਾ ਘੁੱਗੂ ਵੱਜਿਆ ਹੋਈ ਜੰਗ ਲੋਕੋ।
ਨਾਟੋ ਵਰਗਿਆਂ ਦੇਸਾਂ ਦੇ ਜੋ ਜੁੜੇ ਸੀ ਸੰਗ ਲੋਕੋ।
ਥੋਡਾ ਕੰਮ ਵਿਗਾੜ ਦੇਣਾ ਇਸ ਗਲਤੀ ਭਾਰੀ ਨੇ।
ਭਸਮ.……………………………………………..……

ਬੁਰੇ ਨਤੀਜੇ ਆਖਿਰ ਨੂੰ ਚੱਲੀਆਂ ਮਿਜ਼ਾਇਲਾਂ ਦੇ।
ਕੰਕਰੀਟ ਵਿੱਚ ਬਦਲ ਜਾਣੇ ਘਰ ਜੜੀਆਂ ਟਾਇਲਾਂ ਦੇ।
ਮੁਲਕ ਦੀ ਕਰਨੀ ਬਰਬਾਦੀ ਓਡਰ ਸਰਕਾਰੀ ਨੇ।
ਭਸਮ…………………………………………………

ਰੋਕੋ ਉੱਡਣੋ ਰੋਕੋ ਹਾਏ ਬੰਬਰ ਜਹਾਜ਼ਾਂ ਨੂੰ।
ਪਲਾਂ ਦੇ ਵਿੱਚ ਸਵਾਹ ਕਰ ਦੇਣਾ ਤਖਤਾਂ ਤਾਜਾਂ ਨੂੰ।
ਕਿੱਤੀ ਅਰਜ਼ ਹੈ ਥੋਡੇ ਅੱਗੇ ਭੀੜ ਵਿਚਾਰੀ ਨੇ।
ਭਸਮ………………….…………………………

ਖਾਰੇ ਸਾਗਰਾਂ ਉੱਤੇ ਹੱਕ ਜਤਾਉਣ ਵਾਲਿਓ ਵੇ।
ਬੇੜਿਆਂ ਹੇਠੋਂ ਪਣ ਡੁੱਬੀਆਂ ਲੰਘਾਉਣ ਵਾਲਿਓ ਵੇ।
ਸੱਚ ਥੋਡਾ ਹੈ ਲਿਖਤਾ ਧੰਨੇ ਸਿੰਘ ਲਿਖਾਰੀ ਨੇ।
ਭਸਮ……………………………………………

ਧੰਨਾ ਧਾਲੀਵਾਲ

 

 

 

 

 

9878235714

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUnsanitary conditions mar quality of life in Karachi
Next articleਬੇ ਦਰਦਾ ਦਾ ਕੋਈ ਗੀਤ